US Work Visa : ਅਮਰੀਕਾ ਦਸੰਬਰ ਤੋਂ ਸ਼ੁਰੂ ਕਰੇਗਾ ਵਰਕ ਵੀਜ਼ਾ ਨਵੀਨੀਕਰਣ ਪ੍ਰੋਗਰਾਮ, ਭਾਰਤੀਆਂ ਨੂੰ ਸਭ ਤੋਂ ਵੱਧ ਫਾਇਦਾ 
Published : Nov 29, 2023, 4:55 pm IST
Updated : Nov 29, 2023, 4:55 pm IST
SHARE ARTICLE
US Work Visa : Representative image.
US Work Visa : Representative image.

ਪਾਇਲਟ ਪ੍ਰੋਗਰਾਮ ’ਚ ਸਿਰਫ 20,000 ਉਮੀਦਵਾਰ ਸ਼ਾਮਲ ਹੋਣਗੇ

US Work Visa : ਅਮਰੀਕਾ ਦਸੰਬਰ ’ਚ ਕੁਝ ਸ਼੍ਰੇਣੀਆਂ ਦੇ ਐੱਚ-1ਬੀ ਵੀਜ਼ਾ ਨਵੀਨੀਕਰਨ ਲਈ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨਾਲ ਵੱਡੀ ਗਿਣਤੀ ’ਚ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ। ਐਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ਿਆਂ ’ਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਕਰਦੀਆਂ ਹਨ। 

ਪਾਇਲਟ ਪ੍ਰੋਗਰਾਮ, ਜਿਸ ’ਚ ਸਿਰਫ 20,000 ਉਮੀਦਵਾਰ ਸ਼ਾਮਲ ਹੋਣਗੇ, ਦਾ ਐਲਾਨ ਜੂਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤਾ ਗਿਆ ਸੀ। ਉਪ ਸਹਾਇਕ ਵਿਦੇਸ਼ ਮੰਤਰੀ ਜੂਲੀ ਸਟਫਟ ਨੇ ਇਕ ਇੰਟਰਵਿਊ ’ਚ ਕਿਹਾ, ‘‘ਭਾਰਤ ’ਚ ਅਮਰੀਕੀ ਵੀਜ਼ਾ ਦੀ ਮੰਗ ਅਜੇ ਵੀ ਬਹੁਤ ਜ਼ਿਆਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਉਡੀਕ ਦੀ ਮਿਆਦ ਛੇ, ਅੱਠ ਅਤੇ 12 ਮਹੀਨੇ ਹੋਵੇ।’’

ਉਨ੍ਹਾਂ ਕਿਹਾ, ‘‘ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਯਾਤਰੀਆਂ ਨੂੰ ਇੰਟਰਵਿਊ ਦਾ ਸਮਾਂ ਜਲਦੀ ਤੋਂ ਜਲਦੀ ਮਿਲੇ। ਅਸੀਂ ਇਕ ਪਾਸੇ ਘਰੇਲੂ ਵੀਜ਼ਾ ਨਵੀਨੀਕਰਨ ਪ੍ਰੋਗਰਾਮ ਰਾਹੀਂ ਅਜਿਹਾ ਕਰ ਰਹੇ ਹਾਂ ਜੋ ਮੁੱਖ ਤੌਰ ’ਤੇ ਭਾਰਤ ’ਤੇ ਕੇਂਦ੍ਰਤ ਹੈ।’’ ਦਸੰਬਰ ਤੋਂ ਤਿੰਨ ਮਹੀਨਿਆਂ ਦੀ ਮਿਆਦ ਵਿਚ ਵਿਦੇਸ਼ ਵਿਭਾਗ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ 20,000 ਵੀਜ਼ਾ ਜਾਰੀ ਕਰੇਗਾ ਜੋ ਪਹਿਲਾਂ ਹੀ ਦੇਸ਼ ਵਿਚ ਹਨ। 

ਉਨ੍ਹਾਂ ਕਿਹਾ, ‘‘ਅਸੀਂ ਪਹਿਲੇ ਗਰੁੱਪ ’ਚ 20,000 ਵੀਜ਼ਾ ਜਾਰੀ ਕਰਾਂਗੇ। ਇਸ ’ਚੋਂ ਜ਼ਿਆਦਾਤਰ ਅਮਰੀਕਾ ਵਿਚ ਰਹਿ ਰਹੇ ਭਾਰਤੀ ਨਾਗਰਿਕ ਹੋਣਗੇ ਅਤੇ ਅਸੀਂ ਇਸ ਦਾ ਹੋਰ ਵਿਸਥਾਰ ਕਰਾਂਗੇ।’’ ਸਟਫਟ ਨੇ ਕਿਹਾ, ‘‘ਭਾਰਤੀ ਅਮਰੀਕਾ ਵਿਚ ਹੁਨਰਮੰਦ ਪੇਸ਼ੇਵਰਾਂ ਦਾ ਸਭ ਤੋਂ ਵੱਡਾ ਸਮੂਹ ਹਨ, ਸਾਨੂੰ ਉਮੀਦ ਹੈ ਕਿ ਇਸ ਨਾਲ ਭਾਰਤ ਨੂੰ ਲਾਭ ਹੋਵੇਗਾ ਅਤੇ ਲੋਕਾਂ ਨੂੰ ਵੀਜ਼ਾ ਨਵਿਆਉਣ ਅਤੇ ਇੰਟਰਵਿਊ ਲਈ ਭਾਰਤ ਜਾਂ ਕਿਤੇ ਹੋਰ ਨਹੀਂ ਜਾਣਾ ਪਵੇਗਾ।’’

ਵਿਦੇਸ਼ ਮੰਤਰਾਲਾ ਪਿਛਲੇ ਕੁਝ ਸਮੇਂ ਤੋਂ ਪਾਇਲਟ ਅਧਾਰ ’ਤੇ ਅਜਿਹਾ ਪ੍ਰੋਗਰਾਮ ਸ਼ੁਰੂ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ ਪਰ ਮੋਦੀ ਦੀ ਯਾਤਰਾ ਦੌਰਾਨ ਇਸ ਦਾ ਰਸਮੀ ਐਲਾਨ ਕੀਤਾ ਗਿਆ। ਸਟਫਟ ਨੇ ਕਿਹਾ ਕਿ ਅਮਰੀਕਾ ਵਲੋਂ ‘ਪੇਪਰਲੈਸ ਵੀਜ਼ਾ’ ਜਾਰੀ ਕਰਨ ਦਾ ਪਾਇਲਟ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਪਾਸਪੋਰਟ ’ਤੇ ਵੀਜ਼ਾ ’ਤੇ ਮੋਹਰ ਲਗਾਉਣਾ ਜਾਂ ਕਾਗਜ਼ ਚਿਪਕਾਉਣਾ ਹੁਣ ਪੁਰਾਣੀ ਗੱਲ ਹੋ ਜਾਵੇਗੀ। 

ਅਮਰੀਕਾ ਨੇ ਹਾਲ ਹੀ ਵਿਚ ਡਬਲਿਨ ਵਿਚ ਅਪਣੇ ਡਿਪਲੋਮੈਟਿਕ ਮਿਸ਼ਨ ਵਿਚ ਛੋਟੇ ਪੱਧਰ ’ਤੇ ਪ੍ਰੋਗਰਾਮ ਪੂਰਾ ਕੀਤਾ ਹੈ ਅਤੇ ਇਸ ਨੂੰ ਵੱਡੇ ਪੱਧਰ ’ਤੇ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸਟਫਟ ਨੇ ਕਿਹਾ, ‘‘ਇਸ ਨੂੰ ਵਿਆਪਕ ਤੌਰ ’ਤੇ ਵਰਤਣ ਲਈ ਸਾਨੂੰ ਸ਼ਾਇਦ 18 ਮਹੀਨੇ ਜਾਂ ਇਸ ਤੋਂ ਵੱਧ ਸਮਾਂ ਲੱਗੇਗਾ। ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾ ਅਜੇ ਜੈਨ ਭੁਟੋਰੀਆ ਨੇ ਇਕ ਬਿਆਨ ਵਿਚ ਵਿਦੇਸ਼ ਮੰਤਰਾਲੇ ਦੇ ਇਸ ਕਦਮ ਨੂੰ ‘ਮਹੱਤਵਪੂਰਨ’ ਦਸਿਆ।’’ 

 (For more news apart from US Work Visa, stay tuned to Rozana Spokesman)

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement