ਕਰਜ਼ਾ ਧੋਖਾਧੜੀ ਮਾਮਲਾ: 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਕੋਚਰ ਜੋੜਾ ਅਤੇ ਵੇਣੂਗੋਪਾਲ ਧੂਤ
Published : Dec 29, 2022, 4:20 pm IST
Updated : Dec 29, 2022, 4:20 pm IST
SHARE ARTICLE
Chanda Kochhar, Deepak Kochhar, Venugopal Dhoot sent to judicial custody
Chanda Kochhar, Deepak Kochhar, Venugopal Dhoot sent to judicial custody

ਤਿੰਨਾਂ ਦੀ ਪਹਿਲਾਂ ਦੀ ਹਿਰਾਸਤ ਦੀ ਮਿਆਦ ਵੀਰਵਾਰ ਨੂੰ ਖਤਮ ਹੋ ਰਹੀ ਸੀ। ਉਹਨਾਂ ਨੂੰ ਵਿਸ਼ੇਸ਼ ਜੱਜ ਐਸਐਚ ਗਵਾਲਾਨੀ ਦੇ ਸਾਹਮਣੇ ਪੇਸ਼ ਕੀਤਾ ਗਿਆ।

 

 

ਮੁੰਬਈ: ਇਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ, ਉਹਨਾਂ ਦੇ ਪਤੀ ਦੀਪਕ ਕੋਚਰ ਅਤੇ ਵੀਡੀਓਕਾਨ ਸਮੂਹ ਦੇ ਸੰਸਥਾਪਕ ਵੇਣੂਗੋਪਾਲ ਧੂਤ ਨੂੰ ਕਰਜ਼ਾ ਧੋਖਾਧੜੀ ਦੇ ਮਾਮਲੇ ਵਿਚ 10 ਜਨਵਰੀ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਕੋਚਰ ਨੂੰ ਕੇਂਦਰੀ ਜਾਂਚ ਬਿਊਰੋ ਨੇ ਪਿਛਲੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਸੀ ਜਦਕਿ ਧੂਤ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤਿੰਨਾਂ ਦੀ ਪਹਿਲਾਂ ਦੀ ਹਿਰਾਸਤ ਦੀ ਮਿਆਦ ਵੀਰਵਾਰ ਨੂੰ ਖਤਮ ਹੋ ਰਹੀ ਸੀ। ਉਹਨਾਂ ਨੂੰ ਵਿਸ਼ੇਸ਼ ਜੱਜ ਐਸਐਚ ਗਵਾਲਾਨੀ ਦੇ ਸਾਹਮਣੇ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ ਦੇ ਅਧਿਕਾਰੀ ਤੇ ਕਰਮਚਾਰੀ ਸਾਲ 2022 ਦੀਆਂ ਬਚੀਆਂ ਛੁੱਟੀਆਂ ਕਰ ਰਹੇ ਨੇ ਖ਼ਤਮ, ਦਫ਼ਤਰਾਂ 'ਚ ਕੰਮਕਾਜ ਠੱਪ

ਸੀਬੀਆਈ ਨੇ ਤਿੰਨਾਂ ਦੀ ਹਿਰਾਸਤ ਵਧਾਉਣ ਦੀ ਮੰਗ ਨਹੀਂ ਕੀਤੀ। ਸੀਬੀਆਈ ਦੀ ਨੁਮਾਇੰਦਗੀ ਵਿਸ਼ੇਸ਼ ਸਰਕਾਰੀ ਵਕੀਲ ਏ ਲਿਮੋਜ਼ਿਨ ਨੇ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਤਿੰਨੋਂ ਮੁਲਜ਼ਮਾਂ ਨੂੰ 10 ਜਨਵਰੀ 2023 ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਸੀਬੀਆਈ ਨੇ ਕੋਚਰ ਜੋੜੇ ਅਤੇ ਧੂਤ ਤੋਂ ਇਲਾਵਾ ਦੀਪਕ ਕੋਚਰ ਸੰਚਾਲਿਤ ਨਿਊਪਾਵਰ ਰੀਨਿਊਏਬਲਜ਼ (ਐਨਆਰਐਲ), ਸੁਪਰੀਮ ਐਨਰਜੀ, ਵੀਡੀਓਕਾਨ ਇੰਟਰਨੈਸ਼ਨਲ ਇਲੈਕਟ੍ਰੋਨਿਕਸ ਲਿਮਟਿਡ ਅਤੇ ਵੀਡੀਓਕਾਨ ਇੰਡਸਟਰੀਜ਼ ਲਿਮਟਿਡ ਨੂੰ ਭਾਰਤੀ ਦੰਡਾਵਲੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 2019 ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਐਫਆਈਆਰ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ 40 ਸਾਲਾ ਹਿੰਦੂ ਔਰਤ ਦਾ ਬੇਰਹਿਮੀ ਨਾਲ ਕਤਲ, ਸਿਰ ਕਲਮ ਕਰ ਦਿੱਤਾ ਗਿਆ

ਏਜੰਸੀ ਦਾ ਦੋਸ਼ ਹੈ ਕਿ ਆਈਸੀਆਈਸੀਆਈ ਬੈਂਕ ਨੇ ਬੈਂਕਿੰਗ ਰੈਗੂਲੇਸ਼ਨ ਐਕਟ, ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬੈਂਕ ਦੀ ਉਧਾਰ ਨੀਤੀ ਦੀ ਉਲੰਘਣਾ ਕਰਕੇ ਵੇਣੂਗੋਪਾਲ ਧੂਤ ਦੁਆਰਾ ਪ੍ਰਚਾਰਿਤ ਵੀਡੀਓਕਾਨ ਸਮੂਹ ਦੀਆਂ ਕੰਪਨੀਆਂ ਨੂੰ 3,250 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਸਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸਾਲ 2022 ਦੌਰਾਨ ਕਿਸਾਨਾਂ ਦੀ ਭਲਾਈ ਲਈ ਕਿਸਾਨ ਪੱਖੀ ਫੈਸਲੇ ਕੀਤੇ: ਕੁਲਦੀਪ ਸਿੰਘ ਧਾਲੀਵਾਲ

ਐਫਆਈਆਰ ਅਨੁਸਾਰ ਇਸ ਮਨਜ਼ੂਰੀ ਦੇ ਬਦਲੇ ਧੂਤ ਨੇ ਸੁਪਰੀਮ ਐਨਰਜੀ ਪ੍ਰਾਈਵੇਟ ਲਿਮਟਿਡ (ਐਸਈਪੀਐਲ) ਦੁਆਰਾ ਨਿਊਪਾਵਰ ਰੀਨਿਊਏਬਲਜ਼ ਵਿਚ 64 ਕਰੋੜ ਰੁਪਏ ਦਾ ਨਿਵੇਸ਼ ਕੀਤਾ ਅਤੇ ਧੋਖਾਧੜੀ ਨਾਲ 2010 ਅਤੇ 2012 ਦੇ ਵਿਚਕਾਰ SEPL ਨੂੰ ਪਿਨੈਕਲ ਐਨਰਜੀ ਟਰੱਸਟ ਨੂੰ ਟ੍ਰਾਂਸਫਰ ਕੀਤਾ। ਪਿਨੈਕਲ ਐਨਰਜੀ ਟਰੱਸਟ ਅਤੇ ਐਨਆਰਐਲ ਦਾ ਪ੍ਰਬੰਧ ਦੀਪਕ ਕੋਚਰ ਕੋਲ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement