
ਵੀਡੀਉਕਾਨ ਨੇ ਦਿਤੀ ਕਲੀਨ ਚਿੱਟ
ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ ਵਿਰੁਧ ਭ੍ਰਿਸ਼ਟਾਚਾਰ ਅਤੇ ਪਰਵਾਰਵਾਦ ਦਾ ਗੰਭੀਰ ਦੋਸ਼ ਲੱਗਾ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਦਸੰਬਰ 2008 ਵਿਚ ਵੀਡੀਉਕਾਨ ਸਮੂਹ ਦੇ ਮਾਲਕ ਵੇਣੂਗੋਪਾਲ ਧੂਤ ਨੇ ਬੈਂਕ ਦੀ ਸੀਈਓ ਅਤੇ ਐਮਡੀ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਅਤੇ ਉਨ੍ਹਾਂ ਦੇ ਦੋ ਕਰੀਬੀਆਂ ਨਾਲ ਮਿਲ ਕੇ ਇਕ ਕੰਪਨੀ ਬਣਾਈ ਸੀ। 65 ਕਰੋੜ ਦੀ ਕੰਪਨੀ 9 ਲੱਖ ਵਿਚ ਵੇਚ ਦਿਤੀ, ਫਿਰ ਇਸ ਕੰਪਨੀ ਨੂੰ 64 ਕਰੋੜ ਦਾ ਕਰਜ਼ਾ ਦਿਤਾ ਗਿਆ।
Videocon
ਬਾਅਦ ਵਿਚ ਇਸ ਕੰਪਨੀ ਦਾ ਮਾਲਿਕਾਨਾ ਹੱਕ ਮਹਿਜ਼ 9 ਲੱਖ ਰੁਪਏ ਵਿਚ ਉਸ ਟਰੱਸਟ ਨੂੰ ਸੌਂਪ ਦਿਤਾ ਗਿਆ ਜਿਸ ਦੀ ਕਮਾਨ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਦੇ ਹੱਥਾਂ ਵਿਚ ਸੀ। ਖ਼ਬਰਾਂ ਮੁਤਾਬਕ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਦੀਪਕ ਕੋਚਰ ਨੂੰ ਇਸ ਕੰਪਨੀ ਦਾ ਟ੍ਰਾਂਸਫ਼ਰ ਵੇਣੂਗੋਪਾਲ ਦੁਆਰਾ ਆਈਸੀਆਈਸੀਆਈ ਬੈਂਕ ਵਲੋਂ ਵੀਡੀਉਕਾਨ ਗਰੁਪ ਨੂੰ 3250 ਕਰੋੜ ਰੁਪਏ ਦਾ ਕਰਜ਼ਾ ਮਿਲਣ ਦੇ ਛੇ ਮਹੀਨੇ ਦੇ ਬਾਅਦ ਕੀਤਾ ਗਿਆ। ਉਧਰ, ਵੀਡੀਉਕਾਨ ਨੇ ਚੰਦਾ ਕੋਚਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਇਹ ਸਾਰਾ ਕੁੱਝ ਨਿਯਮਾਂ ਤਹਿਤ ਕੀਤਾ ਗਿਆ ਸੀ। (ਏਜੰਸੀ)