
ਸਰਕਾਰ ਨੇ ਕੁਦਰਤੀ ਗੈਸ ਦਰ 'ਚ ਛੇ ਫ਼ੀ ਸਦੀ ਵਾਧਾ ਕੀਤਾ ਹੈ ਅਤੇ ਇਸ ਨਾਲ ਇਹ ਦੋ ਸਾਲ 'ਚ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਸ ਤੋਂ ਸੀਐਨਜੀ ਅਤੇ ਰਸੋਈ ਗੈਸ ਦੇ..
ਨਵੀਂ ਦਿੱਲੀ: ਸਰਕਾਰ ਨੇ ਕੁਦਰਤੀ ਗੈਸ ਦਰ 'ਚ ਛੇ ਫ਼ੀ ਸਦੀ ਵਾਧਾ ਕੀਤਾ ਹੈ ਅਤੇ ਇਸ ਨਾਲ ਇਹ ਦੋ ਸਾਲ 'ਚ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਸ ਤੋਂ ਸੀਐਨਜੀ ਅਤੇ ਰਸੋਈ ਗੈਸ ਦੇ ਭਾਅ ਉੱਚੇ ਹੋਣਗੇ। ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ ਵੱਲੋਂ ਜਾਰੀ ਸੂਚਨਾ ਮੁਤਾਬਕ ਘਰੇਲੂ ਫ਼ੀਲਡ ਤੋਂ ਪੈਦਾ ਹੋਈ ਸਾਰੀ ਕੁਦਰਤੀ ਗੈਸ ਦੀ ਕੀਮਤ ਇਕ ਅਪ੍ਰੈਲ ਤੋਂ 3.06 ਡਾਲਰ ਪ੍ਰਤੀ ਇਕਾਈ (ਪ੍ਰਤੀ10 ਲੱਖ ਬਰੀਟੀਸ਼ ਥਰਮਲ ਯੂਨਿਟ) ਹੋਵੇਗੀ। ਇਹ ਵਾਧਾ ਇਕ ਅਪ੍ਰੈਲ ਤੋਂ ਛੇ ਮਹੀਨੇ ਲਈ ਕੀਤੀ ਗਈ ਹੈ। ਹੁਣ ਇਹ 2.89 ਡਾਲਰ ਹੈ।
Cooking Gas
ਅਮਰੀਕਾ, ਰੂਸ ਅਤੇ ਕਨਾਡਾ ਵਰਗੇ ਵਾਲੇ ਦੇਸ਼ਾਂ 'ਚ ਔਸਤ ਦਰਾਂ ਦੇ ਆਧਾਰ 'ਤੇ ਕੁਦਰਤੀ ਗੈਸ ਦੀ ਕੀਮਤ ਹਰ ਛੇ ਮਹੀਨੇ ਬਾਅਦ ਨਿਰਧਾਰਤ ਦੀ ਜਾਂਦੀ ਹੈ। ਭਾਰਤ ਅਪਣੀ ਕੁੱਲ ਜ਼ਰੂਰਤ ਦਾ ਕਰੀਬ ਅੱਧਾ ਹਿੱਸਾ ਆਯਾਤ ਕਰਦਾ ਹੈ। ਆਯਾਤ ਗੈਸ ਦੀ ਕੀਮਤ ਘਰੇਲੂ ਦਰ ਦੇ ਮੁਕਾਬਲੇ ਦੋ ਗੁਣਾ ਤੋਂ ਜ਼ਿਆਦਾ ਹੁੰਦੀ ਹੈ। ਇਹ ਲਗਾਤਾਰ ਦੂਜਾ ਮੌਕਾ ਹੈ ਜਦੋਂ ਗੈਸ ਦੇ ਮੁੱਲ ਵਧਾਏ ਗਏ ਹਨ। ਇਸ ਤੋਂ ਅਪਰੈਲ- ਸਤੰਬਰ 2016 ਤੋਂ ਬਾਅਦ ਗੈਸ ਦੀ ਦਰ ਉੱਚ ਪੱਧਰ 'ਤੇ ਪਹੁੰਚ ਗਈ ਹੈ। ਉਸ ਸਮੇਂ ਇੰਨੀ ਹੀ ਕੀਮਤ ਘਰੇਲੂ ਉਤਪਾਦਕਾਂ ਨੂੰ ਦਿਤੀ ਜਾਂਦੀ ਸੀ।
Piped cooking gas
ਗੈਸ ਕੀਮਤ 'ਚ ਵਾਧੇ ਤੋਂ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓਐਨਜੀਸੀ) ਅਤੇ ਰਿਲਾਇੰਸ ਇੰਡਸਟਰੀਜ਼ ਵਰਗੀ ਉਤਪਾਦਕ ਕੰਪਨੀਆਂ ਦੀ ਕਮਾਈ 'ਚ ਵਾਧਾ ਹੋਵੇਗਾ। ਨਾਲ ਹੀ ਇਸ ਤੋਂ ਸੀਐਨਜੀ ਅਤੇ ਪਾਈਪ ਦੇ ਜ਼ਰੀਏ ਘਰਾਂ 'ਚ ਪੁੱਜਣ ਵਾਲੀ ਰਸੋਈ ਗੈਸ ਮਹਿੰਗੀ ਹੋਵੇਗੀ। ਇਸ ਦਾ ਕਾਰਨ ਇਸ 'ਚ ਕੁਦਰਤੀ ਗੈਸ ਦੀ ਵਰਤੋਂ ਕੱਚੇ ਮਾਲ ਦੇ ਰੂਪ 'ਚ ਕੀਤਾ ਜਾਂਦਾ ਹੈ। ਇਸ ਤੋਂ ਯੂਰੀਆ ਅਤੇ ਬਿਜਲੀ ਉਤਪਾਦਨ ਦੀ ਲਾਗਤ ਵੀ ਵਧੇਗੀ।
Gas
ਨਾਲ ਹੀ ਡੂੰਘੇ ਪਾਣੀ, ਉੱਚ ਤਾਪਮਾਨ ਵਰਗੇ ਔਖੇ ਖੇਤਰਾਂ 'ਚ ਨਵੇਂ ਫ਼ੀਲਡਾਂ ਤੋਂ ਉਤਪਾਦਤ ਗੈਸ ਦੀ ਕੀਮਤ ਸੀਮਾ ਅਪ੍ਰੈਲ - ਅਕਤੂਬਰ 2018 ਲਈ ਵਧਾ ਕੇ 6.78 ਡਾਲਰ ਪ੍ਰਤੀ ਇਕਾਈ ਕਰ ਦਿਤਾ ਗਿਆ ਹੈ। ਫਿਲਹਾਲ ਇਹ 6.30 ਡਾਲਰ ਪ੍ਰਤੀ 10 ਲੱਖ ਬਰੀਟੀਸ਼ ਥਰਮਲ ਯੂਨਿਟ ਹੈ।
Narendra Modi
ਇਸ ਵਾਧੇ ਨਾਲ ਘਰੇਲੂ ਗੈਸ ਆਧਾਰਿਤ ਬਿਜਲੀ ਉਤਪਾਦਨਕੀ ਲਾਗਤ ਕਰੀਬ 3 ਫ਼ੀ ਸਦੀ ਵਧੇਗੀ। ਨਾਲ ਹੀ ਇਸ ਤੋਂ ਸੀਐਨਜੀ ਅਤੇ ਪਾਈਪ ਦੇ ਜ਼ਰੀਏ ਘਰਾਂ 'ਚ ਪੁੱਜਣ ਵਾਲੀ ਰਸੋਈ ਗੈਸ ਦੀ ਕੀਮਤ ਅਨੁਪਾਤ: 50 - 55 ਪੈਸੇ ਅਤੇ 35 - 40 ਪੈਸੇ ਪ੍ਰਤੀ ਘਣ ਮੀਟਰ ਵਧੇਗੀ। ਇਸ ਤੋਂ ਪਹਿਲਾਂ ਅਕਤੂਬਰ 2017- ਮਾਰਚ 2018 ਦੀ ਮਿਆਦ ਲਈ ਗੈਸ ਕੀਮਤ ਵਧਾ ਕੇ 2.89 ਡਾਲਰ ਪ੍ਰਤੀ10 ਲੱਖ ਬਰੀਟੀਸ਼ ਥਰਮਲ ਯੂਨਿਟ ਕਰ ਦਿਤਾ ਗਿਆ ਸੀ। ਇਸ ਤੋਂ ਪਹਿਲਾਂ ਇਹ 2.48 ਡਾਲਰ ਪ੍ਰਤੀ ਇਕਾਈ ਸੀ।