
ਸਰਕਾਰ ਨੇ ਆਯੂਸ਼ਮਾਨ ਭਾਰਤ ਨਾਂ ਤੋਂ ਰਾਸ਼ਟਰੀ ਸਿਹਤ ਸੁਰੱਖਿਆ ਮਿਸ਼ਨ ਨੂੰ ਮਨਜ਼ੂਰੀ ਦਿਤੀ ਹੈ, ਜਿਸ ਨੂੰ ਮੋਦੀ ਕੇਅਰ ਵੀ ਕਿਹਾ ਜਾ ਰਿਹਾ ਹੈ। ਇਹ 10 ਕਰੋਡ਼ ਗਰੀਬ ਪਰਵਾਰ..
ਨਵੀਂ ਦਿੱਲੀ: ਸਰਕਾਰ ਨੇ ਆਯੂਸ਼ਮਾਨ ਭਾਰਤ ਨਾਂ ਤੋਂ ਰਾਸ਼ਟਰੀ ਸਿਹਤ ਸੁਰੱਖਿਆ ਮਿਸ਼ਨ ਨੂੰ ਮਨਜ਼ੂਰੀ ਦਿਤੀ ਹੈ, ਜਿਸ ਨੂੰ ਮੋਦੀ ਕੇਅਰ ਵੀ ਕਿਹਾ ਜਾ ਰਿਹਾ ਹੈ। ਇਹ 10 ਕਰੋਡ਼ ਗਰੀਬ ਪਰਵਾਰਾਂ ਨੂੰ 5 ਲੱਖ ਰੁਪਏ ਦਾ ਸੁਰੱਖਿਆ ਕਵਰ ਦੇਣ ਦਾ ਫ਼ੈਸਲਾ ਕੀਤਾ ਹੈ। 1 ਅਪ੍ਰੈਲ, 2018 ਤੋਂ ਇਹ ਸਕੀਮ ਸ਼ੁਰੂ ਹੋ ਰਹੀ ਹੈ।
Ayushman Bharat Yojana
ਕਿਵੇਂ ਮਿਲੇਗਾ ਫ਼ਾਇਦਾ
- 5 ਲੱਖ ਰੁਪਏ ਤਕ ਦਾ ਹੈਲਥ ਬੀਮਾ ਪ੍ਰਤੀ ਪਰਵਾਰ ਹਰ ਸਾਲ ਮਿਲੇਗਾ।
- ਇਸ 'ਚ ਪਹਿਲਾਂ ਤੋਂ ਚਲੀ ਆ ਰਹੀ ਬੀਮਾਰੀਆਂ ਨੂੰ ਵੀ ਕਵਰ ਕੀਤਾ ਜਾਵੇਗਾ।
- ਐਡਮਿਟ ਹੋਣ ਤੋਂ ਪਹਿਲਾਂ ਅਤੇ ਬਾਅਦ ਦੇ ਖ਼ਰਚ ਵੀ ਦਾਇਰੇ 'ਚ ਆਉਣਗੇ। ਟਰਾਂਸਪੋਰਟੇਸ਼ਨ ਭੱਤਾ ਵੀ।
- ਲਗਭਗ ਸਾਰੇ ਮੈਡੀਕਲ ਪ੍ਰਕਿਰਿਆ ਇਸ ਦੇ ਤਹਿਤ ਕਵਰ ਹੋਣਗੇ।
- ਕਵਰ ਤੋਂ ਬਾਹਰ ਦੀ ਨੈਗੇਟਿਵ ਲਿਸਟ ਛੋਟੀ ਹੋਵੇਗੀ।
Hospital
ਕੌਣ ਹੋਣਗੇ ਹੱਕਦਾਰ
- 10.74 ਕਰੋਡ਼ ਪਰਵਾਰ ਇਸ ਦੇ ਹੱਕਦਾਰ ਹੋਣਗੇ।
- ਜਿਨ੍ਹਾਂ ਦੀ ਵੀ ਪਹਿਚਾਣ ਗਰੀਬ ਅਤੇ ਵੰਚਿਤ ਦੇ ਤੌਰ 'ਤੇ ਹੋਈ ਹੈ।
- ਸਾਮਾਜਕ - ਆਰਥਕ ਜਾਤੀ ਜਨਗਣਨਾ ਦੇ ਅੰਕੜੀਆਂ ਦਾ ਇਸਤੇਮਾਲ ਹੋਵੇਗਾ।
- ਪਰਵਾਰ ਦੇ ਸਰੂਪ ਜਾਂ ਉਮਰ ਨੂੰ ਲੈ ਕੇ ਕੋਈ ਸੀਮਾ ਤੈਅ ਨਹੀਂ ਕੀਤੀ ਗਈ ਹੈ।
Narendra Modi
ਕਲੇਮ ਕਰਨ ਦਾ ਤਰੀਕਾ
- ਪੈਨਲ 'ਚ ਸ਼ਾਮਲ ਕਿਸੇ ਵੀ ਹਸਪਤਾਲ ਤੋਂ ਕੈਸ਼ਲੈੱਸ ਇਲਾਜ
- ਤੈਅ ਕਸੌਟੀ ਵਾਲੇ ਪ੍ਰਾਈਵੇਟ ਹਸਪਤਾਲ ਆਨਲਾਇਨ ਪੈਨਲ 'ਚ ਰੱਖੇ ਜਾਣਗੇ
- ਲਾਭਪਾਤਰੀ ਦੇਸ਼ ਦੇ ਕਿਸੇ ਵੀ ਹਸਪਤਾਲ 'ਚ ਜਾ ਸਕਦਾ ਹੈ
- ਨੀਤੀ ਕਮਿਸ਼ਨ ਕੈਸ਼ਲੈੱਸ ਜਾਂ ਪੇਪਰਲੈੱਸ ਇਲਾਜ ਲਈ ਆਈਟੀ ਫਰੇਮਵਰਕ ਵਿਕਸਿਤ ਕਰੇਗਾ
Medical
ਕਿਵੇਂ ਆਵੇਗੀ ਰਾਸ਼ੀ
- ਲਾਗਤ ਨੂੰ ਰਾਜ ਅਤੇ ਕੇਂਦਰ ਸਰਕਾਰਾਂ ਆਪਸ 'ਚ ਵੰਡਣਗੀਆਂ
- ਰਾਜਾਂ ਨੂੰ ਅਪਣਾ ਸ਼ੇਅਰ ਉਪਲਬਧ ਕਰਾਉਣਾ ਜ਼ਰੂਰੀ ਹੋਵੇਗਾ
- ਕੇਂਦਰ SHA ਨੂੰ ਐਸਕਰੋ ਖ਼ਾਤੇ ਤੋਂ ਸਿੱਧੇ ਪੈਸੇ ਭੇਜੇਗਾ
- ਯੋਜਨਾ ਦੀ ਮੌਜੂਦਾ ਅਨੁਮਾਨਿਤ ਲਾਗਤ 12 ਹਜ਼ਾਰ ਕਰੋਡ਼ ਰੁਪਏ ਹੈ