ਸੀਐਨਜੀ ਹਾਈਬ੍ਰਿਡ ਕਾਰਾਂ 'ਤੇ ਜ਼ੋਰ ਦੇਵੇਗੀ ਮਾਰੂਤੀ ਸੁਜ਼ੁਕੀ 
Published : Apr 30, 2018, 12:18 pm IST
Updated : Apr 30, 2018, 12:27 pm IST
SHARE ARTICLE
Maruti Suzuki will focus on CNG hybrid cars
Maruti Suzuki will focus on CNG hybrid cars

ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ ਲਿਮਟਿਡ ਸਿਰਫ਼ ਇਲੈਕਟ੍ਰਿਕ ਕਾਰਾਂ ਤਿਆਰ ਕਰਨ ਦੀ ਬਜਾਏ ਸੀਐਨਜੀ ਕਾਰਾਂ ਅਤੇ ...

ਨਵੀਂ ਦਿੱਲੀ : ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ ਲਿਮਟਿਡ ਸਿਰਫ਼ ਇਲੈਕਟ੍ਰਿਕ ਕਾਰਾਂ ਤਿਆਰ ਕਰਨ ਦੀ ਬਜਾਏ ਸੀਐਨਜੀ ਕਾਰਾਂ ਅਤੇ ਹਾਈਬ੍ਰਿਡ ਵਾਹਨਾਂ ਸਮੇਤ ਬਦਲਵੀਂ ਤਕਨੀਕ 'ਤੇ ਵੀ ਧਿਆਨ ਦੇਵੇਗੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਆਖੀ। ਕੰਪਨੀ ਦੇ ਚੇਅਰਮੈਨ ਆਰ ਸੀ ਭਾਰਗਵ ਨੇ ਕਿਹਾ ਕਿ ਦੇਸ਼ ਵਿਚ ਸੀਐਨਜੀ ਵਾਹਨਾਂ ਨੂੰ ਬੜ੍ਹਾਵਾ ਦੇਣ ਲਹੀ ਸਰਕਾਰ ਜਾਂ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀ ਕੀਤੀ ਜਾਵੇਗੀ। ਅਜੇ ਦੇਸ਼ ਦੇ ਯਾਤਰੀ ਵਾਹਨ ਬਾਜ਼ਾਰ ਵਿਚ ਕੰਪਨੀ ਦੀ 50 ਫ਼ੀ ਸਦ ਹਿੱਸੇਦਾਰੀ ਹੈ।Maruti Suzuki will focus on CNG hybrid carsMaruti Suzuki will focus on CNG hybrid cars

ਭਾਰਗਵ ਨੇ ਕਿਹਾ ਕਿ ਅਸੀਂ ਸੀਐਨਜੀ, ਹਾਈਬ੍ਰਿਡ ਅਤੇ ਹੋਰ ਬਦਲਵੀਂ ਤਕਨੀਕ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਹਰ ਤਰ੍ਹਾਂ ਦੀ ਤਕਨੀਕ ਨੂੰ ਬੜ੍ਹਾਵਾ ਦੇਵਾਂਗੇ ਅਤੇ ਮਹਿਜ਼ ਇਕ ਤਕ ਖ਼ੁਦ ਨੂੰ ਸੀਮਤ ਨਹੀਂ ਰੱਖਾਂਗੇ। ਉਨ੍ਹਾਂ ਕਿਹਾ ਕਿ ਕੰਪਨੀ ਤੇਲ ਬਰਾਮਦ ਅਤੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨਾ ਚਾਹੁੰਦੀ ਹੈ ਅਤੇ ਇਹੀ ਸਰਕਾਰ ਦਾ ਵੀ ਟੀਚਾ ਹੈ।

Maruti Suzuki will focus on CNG hybrid carsMaruti Suzuki will focus on CNG hybrid cars

ਭਾਰਗਵ ਨੇ ਕਿਹਾ ਕਿ ਅਸੀਂ ਦੇਸ਼ ਵਿਚ ਵਾਤਾਵਰਣ ਅਨੁਕੂਲ ਕਾਰ ਚਾਹੁੰਦੇ ਹਾਂ, ਅਸੀਂ ਤੇਲ ਬਰਾਮਦ ਘੱਟ ਕਰਨਾ ਚਾਹੁੰਦੇ ਹਾਂ, ਅਸੀਂ ਹਵਾ ਪ੍ਰਦੂਸ਼ਣ ਘੱਟ ਕਰਨਾ ਚਾਹੁੰਦੇ ਹਾਂ। ਸਾਡਾ ਮਕਸਦ ਉਹੀ ਹੈ ਜੋ ਸਰਕਾਰ ਦਾ ਹੈ। ਇਸ ਦੇ ਲਈ ਅਸੀਂ ਸਾਰੀ ਊਰਜਾ ਮਹਿਜ਼ ਬੈਟਰੀ ਦੇ ਖ਼ਰਚ ਵਿਚ ਕਟੌਤੀ 'ਤੇ ਨਹੀਂ ਲਗਾਉਣ ਵਾਲੇ। ਅਸੀਂ ਬਦਲਵੇਂ ਤਰੀਕਿਆਂ 'ਤੇ ਵੀ ਧਿਆਨ ਦੇਣਾ ਚਾਹੁੰਦੇ ਹਾਂ। 

Maruti Suzuki will focus on CNG hybrid carsMaruti Suzuki will focus on CNG hybrid cars

ਉਨ੍ਹਾਂ ਕਿਹਾ ਕਿ ਮਾਰੂਤੀ ਇਲੈਕਟ੍ਰਿਕ ਵਾਹਨਾਂ ਦੀ ਲਾਗਤ ਵਿਚ ਕਮੀ ਆਉਣ ਦਾ ਇੰਤਜ਼ਾਰ ਕਰਨ ਦੀ ਬਜਾਏ ਸੀਐਨਜੀ ਵਰਗੇ ਬਦਲਾਂ ਨੂੰ ਅਪਣਾਉਣਾ ਪਸੰਦ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਉਤਪਾਦਨ ਤੋਂ ਜ਼ਿਆਦਾ ਟਰਾਂਸਪੋਰਟ ਖੇਤਰ ਵਿਚ ਸੀਐਨਜੀ ਦੀ ਵਰਤੋਂ 'ਤੇ ਜ਼ੋਰ ਦੇ ਰਹੀ ਹੈ। ਅਸੀਂ ਕਾਰਾਂ ਦੇ ਲਈ ਸੀਐਨਜੀ ਦੀ ਯਥਾਸੰਭਵ ਵਰਤੋਂ ਕਰਨਾ ਚਾਹੁੰਦੇ ਹਾਂ। ਸੀਐਨਜੀ ਛੋਟੀਆਂ ਕਾਰਾਂ ਲਈ ਸਭ ਤੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰ ਹੋਰ ਬਾਜ਼ਾਰਾਂ ਤੋਂ ਵੱਖ ਹੈ। ਇੱਥੇ 75 ਫ਼ੀ ਸਦ ਕਾਰਾਂ ਪੰਜ ਲੱਖ ਰੁਪਏ ਤੋਂ ਘੱਟ ਕੀਮਤ ਦੀਆਂ ਹਨ।  

Maruti Suzuki will focus on CNG hybrid carsMaruti Suzuki will focus on CNG hybrid cars

ਭਾਰਗਵ ਨੇ ਕਿਹਾ ਕਿ ਵਿਸ਼ਵ ਵਿਚ ਅਜਿਹਾ ਕੋਈ ਬਜ਼ਾਰ ਨਹੀਂ ਹੈ, ਜਿੱਥੇ ਛੋਟੀਆਂ ਕਾਰਾਂ ਦਾ ਇਸ ਕਦਰ ਕਬਜ਼ਾ ਹੈ। ਇਲੈਕਟ੍ਰਕਿ ਕਾਰਾਂ ਨੂੰ ਦੇਖੀਏ ਤਾਂ ਮੌਜੂਦਾ ਬੈਟਰੀ ਖ਼ਰਚ ਦੇ ਕਾਰਨ ਇਸ ਦੀ ਲਾਗਤ 6-7 ਲੱਖ ਰੁਪਏ ਤੋਂ ਜ਼ਿਆਦਾ ਹੋਵੇਗੀ। ਕੀ ਤੁਹਾਨੂੰ ਲਗਦਾ ਹੈ ਕਿ ਪੰਜ ਲੱਖ ਰੁਪਏ ਦੀ ਬਜਾਏ 6-7 ਲੱਖ ਰੁਪਏ ਵਿਚ ਕੋਈ ਵਾਰ ਕਾਰ ਖ਼ਰੀਦਣਾ ਪਸੰਦ ਕਰੇਗਾ? ਉਨ੍ਹਾਂ ਕਿਹਾ ਕਿ ਅਸੀਂ ਨਿਸ਼ਚਿਤ ਇਲੈਕਟ੍ਰਿਕ ਕਾਰਾਂ ਨੂੰ ਬੜ੍ਹਾਵਾ ਦੇਵਾਂਗੇ ਪਰ ਸਾਨੂੰ ਸੀਐਨਜੀ, ਹਾਈਬ੍ਰਿਡ, ਏਥੇਨਾਲ ਆਦਿ ਬਦਲਾਂ ਨੂੰ ਭੁੱਲਣਾ ਨਹੀਂ ਚਾਹੀਦਾ। ਸਾਡਾ ਉਦੇਸ਼ ਖ਼ਪਤਕਾਰਾਂ ਲਈ ਸਾਰੇ ਬਦਲਾਂ ਨੂੰ ਖੁੱਲ੍ਹਾ ਰੱਖਣਾ ਹੈ। 

Location: India, Delhi, Delhi

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement