ਗੋਦਰੇਜ ਜੂਨ 'ਚ ਵਧਾਏਗੀ ਏਅਰ ਕੰਡੀਸ਼ਨਾਂ ਅਤੇ ਫਰਿੱਜਾਂ ਦੀਆਂ ਕੀਮਤਾਂ
Published : Apr 30, 2018, 12:36 pm IST
Updated : Apr 30, 2018, 1:13 pm IST
SHARE ARTICLE
Price of air conditioned and refrigerators to increase Godrej in June
Price of air conditioned and refrigerators to increase Godrej in June

ਗਰਮੀ ਦਾ ਮੌਸਮ ਆ ਗਿਆ ਹੈ ਅਤੇ ਗਰਮੀ ਦਾ ਪ੍ਰਕੋਪ ਵੀ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਲੋਕਾਂ ਵਿਚ ਏਸੀ, ਫ਼ਰਿੱਜ਼ ਆਦਿ ...

ਨਵੀਂ ਦਿੱਲੀ : ਗਰਮੀ ਦਾ ਮੌਸਮ ਆ ਗਿਆ ਹੈ ਅਤੇ ਗਰਮੀ ਦਾ ਪ੍ਰਕੋਪ ਵੀ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਲੋਕਾਂ ਵਿਚ ਏਸੀ, ਫ਼ਰਿੱਜ਼ ਆਦਿ ਖ਼ਰੀਦਣ ਦੀ ਹੋੜ ਵੀ ਲੱਗ ਗਈ ਹੈ ਪਰ ਤੁਹਾਨੂੰ ਦਸ ਦਈਏ ਕਿ ਜਲਦ ਹੀ, ਏਅਰ ਕੰਡੀਸ਼ਨ (ਏਸੀ), ਫ਼ਰਿੱਜ ਅਤੇ ਹੋਰ ਘਰੇਲੂ ਸਮਾਨ ਖਰੀਦਣਾ ਮਹਿੰਗਾ ਹੋ ਸਕਦਾ ਹੈ ਕਿਉਂਕਿ ਗੋਦਰੇਜ ਕੰਪਨੀ ਨੇ ਇਸ ਦੀ ਸ਼ੁਰੂਆਤ ਕਰ ਦਿਤੀ ਹੈ। 

Price of air conditioned and refrigerators to increase Godrej in JunePrice of air conditioned and refrigerators to increase Godrej in June

ਕੰਪਨੀ ਦਾ ਕਹਿਣਾ ਹੈ ਕਿ ਉਹ ਜੂਨ 'ਚ ਕਈ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਜਾ ਰਹੀ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦਸਿਆ ਕਿ ਕਿਹੜੇ ਸਾਮਾਨ ਦੀ ਕੀਮਤ ਕਿੰਨੀ ਵਧੇਗੀ। ਗੋਦਰੇਜ ਇੰਪਲਾਈਜ਼ ਦੇ ਕਾਰੋਬਾਰੀ ਮੁਖੀ ਅਤੇ ਉਪ ਕਾਰਜਕਾਰੀ ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਅਮਰੀਕੀ ਡਾਲਰ ਮਹਿੰਗਾ ਹੋਣ ਅਤੇ ਕੱਚੇ ਤੇਲ 'ਚ ਤੇਜ਼ੀ ਕਾਰਨ ਕੰਪਨੀਆਂ ਦੀ ਲਾਗਤ ਵਧੀ ਹੈ, ਜਿਸ ਦੇ ਮੱਦੇਨਜ਼ਰ ਉਤਪਾਦਾਂ ਦੀਆਂ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਹੈ। 

Price of air conditioned and refrigerators to increase Godrej in JunePrice of air conditioned and refrigerators to increase Godrej in June

ਉਨ੍ਹਾਂ ਨੇ ਕਿਹਾ ਕਿ ਕੀਮਤਾਂ 'ਚ ਵਾਧਾ ਅਮਰੀਕੀ ਡਾਲਰ ਅਤੇ ਕੱਚੇ ਤੇਲ ਦੀ ਤੇਜ਼ੀ 'ਤੇ ਨਿਰਭਰ ਕਰੇਗਾ। ਡਾਲਰ ਪਹਿਲਾਂ ਹੀ ਮਹਿੰਗਾ ਪੈ ਰਿਹਾ ਹੈ, ਜੋ ਕਿ ਇਸ ਸਮੇਂ 66 ਰੁਪਏ ਦੇ ਵੀ ਪਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਮਾਨਾਂ ਦੀ ਕੀਮਤ 'ਚ ਵਾਧਾ ਜੂਨ ਦੇ ਬਾਅਦ ਲਾਗੂ ਹੋਵੇਗਾ, ਜਦੋਂ ਸਾਨੂੰ ਨਵੇਂ ਮਾਲ ਲਈ ਆਰਡਰ ਕਰਨਾ ਪਵੇਗਾ। 

Price of air conditioned and refrigerators to increase Godrej in JunePrice of air conditioned and refrigerators to increase Godrej in June

ਕਮਲ ਨੰਦੀ ਦਾ ਕਹਿਣਾ ਹੈ ਕਿ ਇਕ ਬਣੇ ਪ੍ਰਾਡਕਟ 'ਚ ਇੰਪੋਰਟਡ (ਦਰਾਮਦ) ਪੁਰਜ਼ਿਆਂ ਦਾ ਹਿੱਸਾ 10-15 ਫੀਸਦੀ ਤੋਂ 50-60 ਫੀਸਦੀ ਤਕ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਏਸੀ, ਟੀਵੀ ਅਤੇ ਫਰਿੱਜ ਵਰਗੇ ਸਾਮਾਨਾਂ ਨੂੰ ਬਣਾਉਣ ਲਈ ਕੰਪਨੀਆਂ ਨੂੰ ਇਨ੍ਹਾਂ ਨਾਲ ਜੁੜੇ ਕਈ ਜ਼ਰੂਰੀ ਸਾਮਾਨ ਬਾਹਰੋਂ ਖ਼ਰੀਦਣੇ ਪੈਂਦੇ ਹਨ ਅਤੇ ਡਾਲਰ ਮਹਿੰਗਾ ਹੋਣ ਨਾਲ ਇਨ੍ਹਾਂ ਨੂੰ ਖ਼ਰੀਦਣਾ ਮਹਿੰਗਾ ਹੋ ਜਾਂਦਾ ਹੈ, ਜਿਸ ਨਾਲ ਕੰਪਨੀ ਦੀ ਲਾਗਤ ਵਧ ਜਾਂਦੀ ਹੈ। ਇਨਪੁਟ ਕਾਸਟ ਵਧਣ ਦੇ ਮੱਦੇਨਜ਼ਰ ਹੀ ਗੋਦਰੇਜ ਕੰਪਨੀ ਨੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। 

Price of air conditioned and refrigerators to increase Godrej in JunePrice of air conditioned and refrigerators to increase Godrej in June

ਕਮਲ ਨੰਦੀ ਨੇ ਕਿਹਾ ਕਿ ਇੰਡਸਟਰੀ ਨੇ ਵਿੱਤ ਮੰਤਰਾਲੇ ਨੂੰ ਏ.ਸੀ. ਵਰਗੇ ਸਾਮਾਨਾਂ 'ਤੇ ਜੀ.ਐੱਸ.ਟੀ. 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਦੀ ਮੰਗ ਕੀਤੀ ਹੈ। ਜੇਕਰ ਸਰਕਾਰ ਮੰਗ ਮੰਨਦੀ ਹੈ, ਤਾਂ ਮਹਿੰਗੇ ਡਾਲਰ ਅਤੇ ਕੱਚੇ ਤੇਲ ਦੇ ਮੱਦੇਨਜ਼ਰ ਵਧੀ ਲਾਗਤ ਨੂੰ ਵੀ ਘੱਟ ਕਰਨ 'ਚ ਮਦਦ ਮਿਲੇਗੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement