
ਭਾਰਤੀ ਗਾਹਕਾਂ ਦੇ ਸੂਝ-ਬੂਝ ਵਾਲੇ ਨਜ਼ਰੀਏ ਨੂੰ ਭਾਂਪਦਿਆਂ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਟੋਯੋਟਾ ਨੇ ਵਿਸ਼ਵ ਪੱਧਰੀ ਵਿਸ਼ੇਸ਼ਤਾਵਾਂ ਨਾਲ ਲੈਸ ਅਪਣੀ ਨਵੀਂ ਕਾਰ...
ਚੰਡੀਗੜ੍ਹ, ਭਾਰਤੀ ਗਾਹਕਾਂ ਦੇ ਸੂਝ-ਬੂਝ ਵਾਲੇ ਨਜ਼ਰੀਏ ਨੂੰ ਭਾਂਪਦਿਆਂ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਟੋਯੋਟਾ ਨੇ ਵਿਸ਼ਵ ਪੱਧਰੀ ਵਿਸ਼ੇਸ਼ਤਾਵਾਂ ਨਾਲ ਲੈਸ ਅਪਣੀ ਨਵੀਂ ਕਾਰ ਸੇਡਾਨ ਯਾਰਿਸ ਪੇਸ਼ ਕਰ ਕੇ ਉੱਚ ਮੁਕਾਬਲੇਬਾਜ਼ੀ ਵਾਲੇ ਬੀ-ਹਾਈ ਸੈਗਮੈਂਟ 'ਚ ਪੈਰ ਰਖਿਆ ਹੈ। ਟੋਯੋਟਾ ਯਾਰਿਸ ਉੱਨਤ ਅਤੇ ਭਾਵਨਾਤਮਕ ਡਿਜ਼ਾਈਨ, ਬਿਹਤਰ ਆਰਾਮ, ਲਿਸ਼ਕਦੇ ਅਤੇ ਸ਼ਾਂਤ ਸਫ਼ਰ, ਗਤੀਸ਼ੀਲ ਕਾਰਜਕੁਸ਼ਲਤਾ ਅਤੇ ਬਿਹਤਰੀਨ ਸੁਰੱਖਿਆ ਅਤੇ ਤਕਨੀਕ ਦਾ ਦਾਅਵਾ ਕਰਦੀ ਹੈ।
ਗਾਹਕਾਂ ਦੀ ਨਜ਼ਰ 'ਚ ਸੁਰੱਖਿਆ ਦੀ ਵਧਦੀ ਮਹੱਤਤਾ ਦੇ ਮੱਦੇਨਜ਼ਰ ਟੋਯੋਟਾ ਦਾ ਧਿਆਨ ਸੁਰੱਖਿਆ 'ਤੇ ਕੇਂਦਰਿਤ ਹੈ। ਅਪਣੀ ਨਵੀਂ ਕਾਰ ਯਾਰਿਸ ਨਾਲ ਟੋਯੋਟ ਨੇ 7 ਏਅਰਬੈਗ ਲਗਾਏ ਹਨ ਜੋ ਹਰ ਪਾਸਿਉਂ ਤੁਹਾਡੀ ਸੁਰੱਖਿਆ ਕਰਨਗੇ। ਇਸ ਤੋਂ ਇਲਾਵਾ ਇਸ ਕਾਰ 'ਚ ਇਲੈਕਟ੍ਰਾਨਿਕ ਬ੍ਰੇਕ ਡਿਸਟ੍ਰੀਬਿਊਸ਼ਨ ਨਾਲ ਐਂਟੀ-ਲਾਕ ਬਰੇਕਿੰਗ ਸਿਸਟਮ, ਗੱਡੀ ਸਥਿਰ ਰੱਖਣ ਲਈ ਕੰਟਰੋਲ,
ਪਹਾੜੀ 'ਤੇ ਚੜ੍ਹਨ 'ਚ ਮਦਦ ਕੰਟਰੋਲ, ਅੱਗੇ ਅਤੇ ਪਿੱਛੇ ਪਾਰਕਿੰਗ ਸੈਂਸਰ, ਚਾਰੇ ਪਹੀਆਂ 'ਤੇ ਡਿਸਕ ਬਰੇਕ, ਟਾਇਰ ਪ੍ਰੈਸ਼ਰ ਜਾਣਨ ਵਾਲਾ ਸਿਸਟਮ ਅਤੇ ਬੱਚਿਆਂ ਲਈ ਸੀਟ ਵਰਗੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਗਈਆਂ ਹਨ ਜੋ ਕਿ ਭਾਰਤੀ ਕਾਰ ਉਦਯੋਗ 'ਚ ਸੁਰੱਖਿਆ ਦਾ ਮਾਪਦੰਡ ਉੱਚ ਕਰ ਦੇਵੇਗਾ। ਸਟਾਈਲ ਅਤੇ ਸੁਰੱਖਿਆ ਦੇ ਸੁਮੇਲ ਨਾਲ ਟਯੋਟਾ ਯਾਰਿਸ ਸੜਕਾਂ ਦੇ ਸਫ਼ਰ ਦਾ ਬਾਦਸ਼ਾਹ ਬਣਨ ਲਈ ਤਿਆਰ ਹੈ।