
ਦਿੱਲੀ ’ਚ ਬੁਧਵਾਰ ਨੂੰ ਸੋਨੇ ਦੀ ਕੀਮਤ 79 ਰੁਪਏ ਵਧ ਕੇ 59,345 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ
ਨਵੀਂ ਦਿੱਲੀ: ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਕਮੋਡਿਟੀ ਰਿਸਰਚ ਦੇ ਸੀਨੀਅਰ ਵੀ.ਪੀ. ਨਵਨੀਤ ਦਾਮਾਨੀ ਦਾ ਕਹਿਣਾ ਹੈ ਕਿ ਕਮਜ਼ੋਰ ਆਰਥਿਕ ਅੰਕੜਿਆਂ ਦੇ ਵਿਚਕਾਰ ਅਮਰੀਕੀ ਡਾਲਰ ਅਤੇ ਖਜ਼ਾਨੇ ਦਾ ਮੁਨਾਫ਼ਾ ਫਿਸਲਣ ਕਾਰਨ ਸੋਨਾ ਅਪਣੇ ਤਿੰਨ ਹਫਤੇ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ।
ਦਿੱਲੀ ’ਚ ਬੁਧਵਾਰ ਨੂੰ ਸੋਨੇ ਦੀ ਕੀਮਤ 300 ਰੁਪਏ ਵਧਣ ਨਾਲ 60,100 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ ਹੈ।
ਅੱਜ ਸਾਰੀਆਂ ਨਜ਼ਰਾਂ ਅਮਰੀਕੀ ਜੀ.ਡੀ.ਪੀ. ਅਤੇ ਪ੍ਰਾਈਵੇਟ ਪੇਰੋਲ ਡੇਟਾ ’ਤੇ ਹੋਣਗੀਆਂ, ਜੋ ਉਮੀਦਾਂ ਤੋਂ ਘੱਟ ਹੋਣ ਦੀ ਸੂਰਤ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਹੋਰ ਵਾਧੇ ਦਾ ਕਾਰਨ ਬਣ ਸਕਦੀਆਂ ਹਨ।
ਵਿਆਪਕ ਰੁਝਾਨ 1,915-1,950 ਡਾਲਰ ਵਿਚਕਾਰ ਹੋ ਸਕਦਾ ਹੈ ਅਤੇ ਭਾਰਤ ’ਚ ਕੀਮਤਾਂ 59,000-59,650 ਰੁਪਏ ਦਰਮਿਆਨ ਰਹਿ ਸਕਦੀਆਂ ਹਨ।
ਅਮਰੀਕੀ ’ਚ ਨਵੀਂਆਂ ਨੌਕਰੀਆਂ ਪੈਦਾ ਹੋਣ ’ਚ ਕਮੀ ਹੋਣ ਤੋਂ ਬਾਅਦ ਡਾਲਰ ਦੀ ਕੀਮਤ ਘੱਟ ਹੋ ਗਈ ਸੀ। 10-ਸਾਲ ਦਾ ਖਜ਼ਾਨਾ ਮੁਨਾਫ਼ਾ ਵੀ 10 ਮਹੀਨਿਆਂ ਦੇ ਉੱਚੇ ਪੱਧਰ ਤੋਂ ਘੱਟ ਹੋ ਗਿਆ ਹੈ।