
ਇਸ ਸਾਲ, ਕਿਸੇ ਵੀ ਮੰਚ ਨੇ ਵੱਧ ਤੋਂ ਵੱਧ 10 ’ਚੋਂ 6 ਤੋਂ ਵੱਧ ਅੰਕ ਨਹੀਂ ਬਣਾਏ
Fairwork India Ratings 2023 : ਡਿਜੀਟਲ ਮੰਚ ਓਲਾ ਅਤੇ ਪੋਰਟਰ ਨੂੰ ਅਸਥਾਈ (ਗਿਗ) ਕਾਮਿਆਂ ਦੇ ਕੰਮ ਕਰਨ ਦੀਆਂ ਸਥਿਤੀਆਂ ਦੇ ਮਾਮਲੇ ’ਚ ਡਿਜੀਟਲ ਕਿਰਤ ਮੰਚਾਂ ’ਚ ਸਭ ਤੋਂ ਘੱਟ ਅੰਕ ਮਿਲੇ ਹਨ। ਟਾਟਾ ਦੀ ਮਲਕੀਅਤ ਵਾਲੀ ਬਿਗਬਾਸਕੇਟ ਇਸ ਦਰਜਾਬੰਦੀ ’ਚ ਸਭ ਤੋਂ ਉੱਪਰ ਹੈ।
Fairwork India Ratings 2023 ਤਹਿਤ ਭਾਰਤ ਦੇ 12 ਡਿਜੀਟਲ ਲੇਬਰ ਮੰਚਾਂ ਦਾ ਮੁਲਾਂਕਣ ਕੀਤਾ ਗਿਆ। ਇਹ ਮੰਚ ਘਰੇਲੂ ਅਤੇ ਨਿੱਜੀ ਦੇਖਭਾਲ, ਲੌਜਿਸਟਿਕਸ, ਭੋਜਨ ਡਿਲੀਵਰੀ ਅਤੇ ਆਵਾਜਾਈ ਵਰਗੇ ਖੇਤਰਾਂ ’ਚ ਸੇਵਾਵਾਂ ਪ੍ਰਦਾਨ ਕਰਦੇ ਹਨ। ਇਨ੍ਹਾਂ ’ਚ Amazon Flex, BigBasket, BlueSmart, Dunzo, Flipkart, Ola, Porter, Swiggy, Uber, Urban Company, Zepto ਅਤੇ Zomato ਸ਼ਾਮਲ ਹਨ।
ਇਸ ਸਬੰਧ ’ਚ ਜਾਰੀ ਕੀਤੀ ਗਈ ਰਿਪੋਰਟ ’ਚ ਕਿਹਾ ਗਿਆ ਹੈ, ‘‘ਇਸ ਸਾਲ, ਕਿਸੇ ਵੀ ਮੰਚ ਨੇ ਵੱਧ ਤੋਂ ਵੱਧ 10 ’ਚੋਂ 6 ਤੋਂ ਵੱਧ ਅੰਕ ਨਹੀਂ ਬਣਾਏ ਹਨ।’’
ਬਿਗਬਾਸਕੇਟ ਨੂੰ ਸਭ ਤੋਂ ਵੱਧ ਛੇ ਅੰਕ ਮਿਲੇ ਹਨ। ਇਸ ਤੋਂ ਬਾਅਦ ਬਲੂਸਮਾਰਟ, ਸਵਿੱਗੀ, ਅਰਬਨ ਕੰਪਨੀ ਅਤੇ ਜ਼ੋਮੈਟੋ ਨੂੰ 5-5 ਅੰਕ ਮਿਲੇ।
ਜ਼ੇਪਟੋ ਨੂੰ 10 ’ਚੋਂ ਚਾਰ, ਫਲਿੱਪਕਾਰਟ ਨੂੰ ਤਿੰਨ, ਐਮਾਜ਼ਾਨ ਫਲੈਕਸ ਨੂੰ ਦੋ ਅਤੇ ਡੰਜ਼ੋ ਅਤੇ ਉਬੇਰ ਨੂੰ ਇਕ-ਇਕ ਮਿਲੀ। ਓਲਾ ਅਤੇ ਪੋਰਟਰ ਨੂੰ ਜ਼ੀਰੋ ਅੰਕ ਮਿਲੇ। ਫੇਅਰਵਰਕ ਨੇ ਪੰਜ ਸਿਧਾਂਤਾਂ ਦੇ ਆਧਾਰ ’ਤੇ ਇਨ੍ਹਾਂ ਪਲੇਟਫਾਰਮਾਂ ਦਾ ਮੁਲਾਂਕਣ ਕੀਤਾ। ਇਹ ਸਿਧਾਂਤ ਹਨ- ਉਚਿਤ ਉਜਰਤ, ਨਿਰਪੱਖ ਹਾਲਾਤ, ਨਿਰਪੱਖ ਇਕਰਾਰਨਾਮਾ, ਨਿਰਪੱਖ ਪ੍ਰਬੰਧਨ ਅਤੇ ਨਿਰਪੱਖ ਪ੍ਰਤੀਨਿਧਤਾ।
(For more news apart from Fairwork India Ratings 2023, stay tuned to Rozana Spokesman)