Google News: ਗੂਗਲ ਨੇ ਏਕਾਧਿਕਾਰ ਲਈ ਖ਼ਰਚੇ 2630 ਕਰੋੜ ਡਾਲਰ, ਮੋਬਾਈਲ ਨਿਰਮਾਣ ਅਤੇ ਦੂਰਸੰਚਾਰ ਕੰਪਨੀਆਂ ਨੂੰ ਦਿੱਤਾ ਪੈਸਾ 
Published : Oct 30, 2023, 3:44 pm IST
Updated : Oct 30, 2023, 3:44 pm IST
SHARE ARTICLE
File Photo
File Photo

ਨਿਆਂ ਵਿਭਾਗ ਦੁਆਰਾ ਜਨਤਕ ਕੀਤੇ ਗਏ ਗੂਗਲ ਸਰਚ ਪਲੱਸ ਮਾਰਜਿਨ ਨਾਮ ਦੇ ਦਸਤਾਵੇਜ਼ ਵਿਚ ਖੁਲਾਸਾ ਹੋਇਆ

ਗੂਗਲ ਨੇ ਸਾਲ 2021 ਵਿਚ ਸਮਾਰਟਫੋਨ ਨਿਰਮਾਤਾਵਾਂ ਅਤੇ ਦੂਰਸੰਚਾਰ ਕੰਪਨੀਆਂ ਨੂੰ ਆਪਣੇ ਸਰਚ ਇੰਜਣ ਨੂੰ ਮੋਬਾਈਲ ਫੋਨਾਂ ਅਤੇ ਹੋਰ ਡਿਵਾਈਸਾਂ ਵਿੱਚ ਪਹਿਲਾਂ ਤੋਂ ਸਥਾਪਤ ਕਰਨ ਲਈ $2,630 ਕਰੋੜ ਦਿੱਤੇ ਸਨ। ਅਜਿਹਾ ਕਰਕੇ ਇਸ ਨੇ ਇੰਟਰਨੈੱਟ ਸਰਚ ਇੰਜਣਾਂ ਦੇ ਖੇਤਰ ਵਿਚ ਆਪਣਾ ਏਕਾਧਿਕਾਰ ਕਾਇਮ ਰੱਖਿਆ। ਇਹ ਜਾਣਕਾਰੀ ਅਮਰੀਕਾ ਦੇ ਨਿਆਂ ਵਿਭਾਗ ਅਤੇ ਕਈ ਰਾਜਾਂ ਦੁਆਰਾ ਮੁਕਾਬਲੇ ਨੂੰ ਖ਼ਤਮ ਕਰਨ ਅਤੇ ਆਪਣੀ ਏਕਾਧਿਕਾਰ ਸਥਾਪਤ ਕਰਨ ਲਈ ਗ਼ਲਤ ਤਰੀਕਿਆਂ ਨੂੰ ਅਪਣਾਉਣ ਦੇ ਦੋਸ਼ਾਂ ਦੇ ਨਾਲ ਗੂਗਲ ਦੇ ਖ਼ਿਲਾਫ਼ ਦਾਇਰ ਮੁਕੱਦਮੇ 'ਚ ਸਾਹਮਣੇ ਆਈ ਹੈ। ਨਿਆਂ ਵਿਭਾਗ ਦੁਆਰਾ ਜਨਤਕ ਕੀਤੇ ਗਏ ਗੂਗਲ ਸਰਚ ਪਲੱਸ ਮਾਰਜਿਨ ਨਾਮ ਦੇ ਦਸਤਾਵੇਜ਼ ਵਿਚ ਇਹ ਖੁਲਾਸਾ ਹੋਇਆ ਹੈ।

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੂਗਲ ਨੇ ਹਰੇਕ ਕੰਪਨੀ ਨੂੰ ਕਿੰਨੇ ਪੈਸੇ ਦਿੱਤੇ ਹਨ। ਹਾਲਾਂਕਿ, ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਆਈਫੋਨ ਅਤੇ ਹੋਰ ਡਿਵਾਈਸ ਬਣਾਉਣ ਵਾਲੀ ਕੰਪਨੀ ਐਪਲ ਨੂੰ ਸਭ ਤੋਂ ਵੱਧ ਪੈਸਾ ਮਿਲਿਆ ਹੈ। ਪਹਿਲਾਂ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਕੱਲੇ ਐਪਲ ਨੂੰ 1,900 ਕਰੋੜ ਰੁਪਏ ਮਿਲੇ ਹਨ। ਬਾਕੀ ਪੈਸਾ ਪ੍ਰਾਪਤ ਕਰਨ ਵਾਲੀਆਂ ਕੰਪਨੀਆਂ ਵਿੱਚ ਮੋਟੋਰੋਲਾ, ਐਲਜੀ, ਸੈਮਸੰਗ ਅਤੇ ਅਮਰੀਕੀ ਟੈਲੀਕਾਮ ਕੰਪਨੀਆਂ ਜਿਵੇਂ ਕਿ AT&T, T-Mobile, Verizon ਅਤੇ Mozilla, Opera, UCWeb ਵਰਗੀਆਂ ਵੈਬ ਬ੍ਰਾਊਜ਼ਰ ਨਿਰਮਾਤਾ ਸ਼ਾਮਲ ਹਨ।

ਸਰਚ ਪਲੱਸ ਮਾਰਜਿਨ ਦਸਤਾਵੇਜ਼ ਦੇ ਅਨੁਸਾਰ, ਗੂਗਲ ਨੇ 2021 ਵਿੱਚ ਇੰਟਰਨੈਟ ਸਰਚ ਕਾਰੋਬਾਰ ਤੋਂ 14,600 ਕਰੋੜ ਡਾਲਰ ਦੀ ਕਮਾਈ ਕੀਤੀ। ਰੁਪਇਆਂ ਵਿਚ ਇਹ ਰਕਮ ਲਗਭਗ 12.17 ਲੱਖ ਕਰੋੜ ਰੁਪਏ ਹੈ।  ਇਸ ਵਿਚੋ, ਉਸਨੇ ਕੰਪਨੀਆਂ ਨੂੰ $2,630 ਕਰੋੜ ਯਾਨੀ ਲਗਭਗ 2.20 ਲੱਖ ਕਰੋੜ ਰੁਪਏ ਦਾ ਭੁਗਤਾਨ ਕੀਤਾ। ਖਾਸ ਗੱਲ ਇਹ ਹੈ ਕਿ ਉਸ ਨੇ ਇਸ ਰਕਮ ਨੂੰ ਟਰੈਫਿਕ ਐਕਵਿਜ਼ੀਸ਼ਨ ਕਾਸਟ (ਟੀਏਸੀ) ਵਜੋਂ ਖਰਚ ਕੀਤਾ। ਇਹ ਵੀ ਸਾਹਮਣੇ ਆਇਆ ਹੈ ਕਿ ਇਸ ਨੇ 2014 ਵਿਚ ਖੋਜ ਕਾਰੋਬਾਰ ਤੋਂ $ 4,700 ਕਰੋੜ ਦੀ ਕਮਾਈ ਕੀਤੀ ਸੀ, ਜਿਸਦਾ ਮਤਲਬ ਹੈ ਕਿ ਇਸਦੀ ਕਮਾਈ 7 ਸਾਲਾਂ ਵਿੱਚ ਤਿੰਨ ਗੁਣਾ ਵੱਧ ਗਈ ਹੈ। ਇਸ ਦੇ ਨਾਲ ਹੀ, 2014 ਵਿਚ ਹੀ ਟੀਏਸੀ 710 ਕਰੋੜ ਡਾਲਰ ਸੀ, ਇਸ ਵਿੱਚ ਲਗਭਗ ਚਾਰ ਗੁਣਾ ਵਾਧਾ ਹੋਇਆ ਹੈ।

ਗੂਗਲ 'ਤੇ ਆਪਣਾ ਦਬਦਬਾ ਕਾਇਮ ਰੱਖਣ ਲਈ ਅਰਬਾਂ ਰੁਪਏ ਖਰਚ ਕਰਨ ਦਾ ਦੋਸ਼ ਲਈ ਅਮਰੀਕੀ ਸਰਕਾਰ ਦੇ ਨਿਆਂ ਵਿਭਾਗ ਨੇ ਗੂਗਲ 'ਤੇ ਐਂਟੀ ਟਰੱਸਟ ਐਕਟ ਲਗਾਇਆ ਹੈ। ਸੁਣਵਾਈ 30 ਅਕਤੂਬਰ ਨੂੰ ਹੋਣ ਵਾਲੀ ਹੈ ਜਿਸ 'ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਬਿਆਨ ਦੇਣਾ ਹੋਵੇਗਾ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement