SBI ਗਾਹਕਾਂ ਲਈ ਜ਼ਰੂਰੀ ਖਬਰ,1 ਦਸੰਬਰ ਤੋਂ ਨਹੀਂ ਮਿਲ ਸਕਣਗੀਆਂ ਇਹ ਸੇਵਾਵਾਂ 
Published : Nov 30, 2018, 10:22 am IST
Updated : Nov 30, 2018, 10:22 am IST
SHARE ARTICLE
SBI
SBI

ਜੇਕਰ ਤੁਹਾਡਾ ਖਾਤਾ ਵੀ ਸਟੇਟ ਬੈਂਕ ਆਫ ਇੰਡੀਆ (SBI) ਵਿਚ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਤੁਹਾਨੂੰ ਐਸਬੀਆਈ ਦੇ ਵੱਲੋਂ ਕੀਤੇ ਜਾਣ ਵਾਲੇ ਬਦਲਾਅ ...

ਨਵੀਂ ਦਿੱਲੀ (ਭਾਸ਼ਾ) :- ਜੇਕਰ ਤੁਹਾਡਾ ਖਾਤਾ ਵੀ ਸਟੇਟ ਬੈਂਕ ਆਫ ਇੰਡੀਆ (SBI) ਵਿਚ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਤੁਹਾਨੂੰ ਐਸਬੀਆਈ ਦੇ ਵੱਲੋਂ ਕੀਤੇ ਜਾਣ ਵਾਲੇ ਬਦਲਾਅ ਬਾਰੇ ਵਿਚ ਜਾਣਕਾਰੀ ਹੋਣਾ ਜ਼ਰੂਰੀ ਹੈ। ਕਸਟਮਰ ਅਨੁਭਵ ਨੂੰ ਬਿਹਤਰ ਕਰਨ ਲਈ ਬੈਂਕ ਦੇ ਵੱਲੋਂ ਨੈੱਟ ਬੈਂਕਿੰਗ, ਫਿਕਸਡ ਡਿਪਾਜ਼ਿਟ ਰੇਟ, EMV ਚਿਪ ਡੈਬਿਟ ਕਾਰਡ ਅਤੇ ਪੈਨਸ਼ਨ ਲੋਨ ਆਫਰ ਵਰਗੀ ਸਹੂਲਤਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਦੇ ਵੱਲੋਂ ਅਪਣੀ ਕੁੱਝ ਸੇਵਾਵਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਕੁੱਝ ਸੇਵਾਵਾਂ 30 ਨਵੰਬਰ ਨੂੰ ਬੰਦ ਹੋ ਜਾਣਗੀਆਂ। 1 ਦਸੰਬਰ ਤੋਂ ਤੁਸੀਂ ਬੈਂਕ ਦੀ 4 ਸੇਵਾਵਾਂ ਦਾ ਇਸਤੇਮਾਲ ਨਹੀਂ ਕਰ ਸਕੋਗੇ।  

SBI BuddySBI Buddy

SBI Buddy ਹੋ ਜਾਵੇਗੀ ਪੁਰਾਣੇ ਦਿਨਾਂ ਦੀ ਗੱਲ - ਭਾਰਤੀ ਸਟੇਟ ਬੈਂਕ ਨੇ ਅਪਣੀ ਵੈਬਸਾਈਟ ਦੇ ਜਰੀਏ ਗਾਹਕਾਂ ਨੂੰ ਦੱਸਿਆ ਹੈ ਕਿ ਬੈਂਕ ਦੇ ਵੱਲੋਂ ਅਪਣੇ ਮੋਬਾਈਲ ਵਾਲੇਟ SBI Buddy ਨੂੰ 30 ਨਵੰਬਰ ਨੂੰ ਬੰਦ ਕਰ ਦਿਤਾ ਜਾਵੇਗਾ। ਅਜਿਹੇ ਵਿਚ 1 ਦਸੰਬਰ ਤੋਂ ਤੁਹਾਡੀ ਐਸਬੀਆਈ Buddy ਵਿਚ ਕੁੱਝ ਨਹੀਂ ਕਰ ਸਕਣਗੇ।

ਬੈਂਕ ਦੇ ਅਨੁਸਾਰ ਇਸ ਵਾਲਟ ਦੀ ਸੇਵਾ ਨੂੰ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਿਆ ਹੈ ਪਰ ਜਿਨ੍ਹਾਂ ਗਾਹਕਾਂ ਦੇ ਪੈਸੇ ਇਸ ਵਾਲਟ ਵਿਚ ਪਏ ਹਨ ਉਹ ਅਪਣੇ ਪੈਸੇ 30 ਨਵੰਬਰ ਤੱਕ ਕੱਢ ਸਕਦੇ ਹਨ। ਬੈਂਕ ਦੇ ਵੱਲੋਂ ਪਹਿਲਾਂ ਹੀ SBI Buddy ਦੇ ਵਿਕਲਪ YONO ਨੂੰ ਕਰੀਬ ਇਕ ਸਾਲ ਪਹਿਲਾਂ ਲਾਂਚ ਕੀਤਾ ਜਾ ਚੁੱਕਿਆ ਹੈ। 

Net BankingNet Banking

ਬੰਦ ਹੋ ਜਾਵੇਗੀ ਨੈਟ ਬੈਂਕਿੰਗ- ਜੇਕਰ ਤੁਸੀਂ ਹਲੇ ਤੱਕ ਵੀ ਅਪਣਾ ਮੋਬਾਈਲ ਨੰਬਰ ਬੈਂਕ ਖਾਤੇ ਨਾਲ ਲਿੰਕ ਨਹੀਂ ਕਰਾਇਆ ਹੈ ਤਾਂ ਬੈਂਕ ਦੇ ਵੱਲੋਂ ਤੁਹਾਡੀ ਨੈਟ ਬੈਂਕਿੰਗ ਦੀ ਸਹੂਲਤ 1 ਦਸੰਬਰ ਤੋਂ ਬੰਦ ਕਰ ਦਿਤੀ ਜਾਵੇਗੀ। ਮਤਲਬ ਅਜਿਹੇ ਕਸਟਮਰ ਲਈ 30 ਨਵੰਬਰ ਨੂੰ ਨੈਟ ਬੈਂਕਿੰਗ ਯੂਜ ਕਰਨ ਦਾ ਆਖਰੀ ਦਿਨ ਹੈ। ਇਸ ਬਾਰੇ ਵਿਚ ਬੈਂਕ ਦੇ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਸੂਚਨਾ ਭੇਜ ਕੇ ਗਾਹਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।  

SBISBI

ਜੀਵਨ ਸਰਟੀਫਿਕੇਟ ਜਮ੍ਹਾ ਕਰਨ ਦਾ ਆਖਰੀ ਮੌਕਾ - ਜੇਕਰ ਤੁਸੀਂ ਜਾਂ ਤੁਹਾਡੇ ਪਰਵਾਰ ਦਾ ਕੋਈ ਮੈਂਬਰ ਰਿਟਾਇਰਡ ਹੈ ਅਤੇ ਉਨ੍ਹਾਂ ਦੀ ਪੈਨਸ਼ਨ SBI ਦੀ ਕਿਸੇ ਵੀ ਸ਼ਾਖਾ ਵਿਚ ਆਉਂਦੀ ਹੈ ਤਾਂ ਤੁਹਾਨੂੰ 30 ਨਵੰਬਰ ਤੱਕ ਉਨ੍ਹਾਂ ਦਾ ਲਾਈਫ ਸਰਟਿਫਿਕੇਟ ਜਮ੍ਹਾ ਕਰਾਉਣਾ ਜ਼ਰੂਰੀ ਹੈ। ਬੈਂਕ ਨੇ ਸਾਰੇ ਪੈਨਸ਼ਨਰਾਂ ਨੂੰ ਜਾਣਕਾਰੀ ਦਿਤੀ ਹੈ ਕਿ ਉਹ 30 ਨਵੰਬਰ 2018 ਤੱਕ ਅਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾ ਦੇਣ। ਅਜਿਹਾ ਨਾ ਕਰਨ 'ਤੇ ਉਨ੍ਹਾਂ ਦੀ ਪੈਨਸ਼ਨ ਰੁਕ ਸਕਦੀ ਹੈ।  

PensionsPensions

ਪੈਨਸ਼ਨ ਲੋਨ ਦੀ ਸਹੂਲਤ ਹੋ ਜਾਵੇਗੀ ਖਤਮ - ਐਸਬੀਆਈ ਦੇ ਵੱਲੋਂ ਪੈਨਸ਼ਨਰਾਂ ਲਈ ਫੇਸਟਿਵ ਸੀਜਨ ਵਿਚ ਲੋਨ ਦੇਣ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ। ਇਹ ਆਫਰ ਉਨ੍ਹਾਂ ਲਈ ਹੈ ਜਿਨ੍ਹਾਂ ਦੀ ਪੈਨਸ਼ਨ ਐਸਬੀਆਈ ਦੀ ਕਿਸੇ ਵੀ ਬ੍ਰਾਂਚ ਵਿਚ ਆਉਂਦੀ ਹੈ। ਇਸ ਸਕੀਮ ਦੇ ਤਹਿਤ ਲੋਨ ਬਿਨਾਂ ਕਿਸੇ ਪ੍ਰੋਸੈਸਿੰਗ ਫ਼ੀਸ ਦੇ ਮਿਲ ਰਿਹਾ ਹੈ। ਬੈਂਕ ਦੇ ਅਨੁਸਾਰ 76 ਸਾਲ ਤੋਂ ਘੱਟ ਉਮਰ ਵਾਲੇ ਕੇਂਦਰੀ, ਰਾਜ ਅਤੇ ਫੌਜ ਤੋਂ ਰਿਟਾਇਰ ਹੋਣ ਵਾਲੇ ਪੈਨਸ਼ਨਰਾਂ ਲਈ ਇਸ ਆਫਰ ਦੀ ਸ਼ੁਰੂਆਤ ਕੀਤੀ ਗਈ ਹੈ ਜੋ 30 ਨਵੰਬਰ ਨੂੰ ਖਤਮ ਹੋ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement