ਰੂਸ-ਯੂਕਰੇਨ ਯੁੱਧ ਅਤੇ ਮਹਿੰਗਾਈ ਕਾਰਨ ਯੂਰਪ 'ਚ ਘਟੀ ਧਾਗੇ ਦੀ ਮੰਗ, ਪੰਜਾਬ ਦਾ ਉਦਯੋਗ ਪ੍ਰਭਾਵਿਤ  

By : KOMALJEET

Published : Dec 30, 2022, 3:48 pm IST
Updated : Dec 30, 2022, 3:48 pm IST
SHARE ARTICLE
Punjabi News
Punjabi News

50 ਫ਼ੀਸਦੀ ਘਟੇ ਨਿਰਯਾਤ ਆਰਡਰ 

ਨਵੀਂ ਦਿੱਲੀ : ਅਮਰੀਕਾ ਅਤੇ ਯੂਰਪ ਤੋਂ ਆਰਡਰ ਨਾ ਮਿਲਣ, ਯੂਕਰੇਨ ਜੰਗ ਕਾਰਨ ਰੂਸ ਤੋਂ ਆਰਡਰ ਨਾ ਮਿਲਣ ਅਤੇ ਚੀਨ ਵੱਲੋਂ ਭਾਰਤ ਵਿੱਚ ਧਾਗੇ ਦੀ ਡੰਪਿੰਗ ਕਾਰਨ ਪੰਜਾਬ ਦੀ 22 ਹਜ਼ਾਰ ਕਰੋੜ ਰੁਪਏ ਦੀ ਕਪਾਹ, ਧਾਗਾ ਅਤੇ ਹੌਜ਼ਰੀ ਉਦਯੋਗ ਆਪਣੇ ਮਾੜੇ ਦਿਨਾਂ ਵਿੱਚੋਂ ਲੰਘ ਰਿਹਾ ਹੈ। ਹਾਲਤ ਇਹ ਹੈ ਕਿ ਅਪ੍ਰੈਲ-ਮਈ ਵਿੱਚ ਜਿਸ ਸੂਤੀ ਧਾਗੇ ਦੀ ਕੀਮਤ 410 ਰੁਪਏ ਪ੍ਰਤੀ ਕਿਲੋ ਸੀ, ਉਹ ਹੁਣ 270 ਰੁਪਏ ਪ੍ਰਤੀ ਕਿਲੋ ਦੇ ਪੱਧਰ ’ਤੇ ਆ ਗਈ ਹੈ।

ਇਸ ਦੇ ਨਾਲ ਹੀ ਪੌਲੀਏਸਟਰ ਸੂਤੀ ਧਾਗਾ ਵੀ ਅਪ੍ਰੈਲ-ਮਈ 'ਚ 320 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ 200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ ਹੈ। FICO ਦੇ ਮੁਖੀ ਅਜੀਤ ਲਾਕੜਾ ਦਾ ਕਹਿਣਾ ਹੈ ਕਿ ਧਾਗੇ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਪੰਜਾਬ ਭਰ ਦੀਆਂ ਸਪਿਨਿੰਗ ਮਿੱਲਾਂ ਨੂੰ ਬੰਦ ਕਰਨ ਜਾਂ ਉਤਪਾਦਨ ਅੱਧਾ ਕਰਨ ਲਈ ਮਜਬੂਰ ਕੀਤਾ ਹੈ। ਧਾਗੇ ਦੀਆਂ ਕੁਝ ਵੱਡੀਆਂ ਇਕਾਈਆਂ ਨੂੰ ਛੱਡ ਕੇ ਜ਼ਿਆਦਾਤਰ ਛੋਟੀਆਂ ਇਕਾਈਆਂ ਲਗਾਤਾਰ ਬੰਦ ਹੋ ਰਹੀਆਂ ਹਨ।

ਬਠਿੰਡਾ ਦੇ ਕਪਾਹ ਵਪਾਰੀ ਰਾਕੇਸ਼ ਰਾਠੀ ਨੇ ਦੱਸਿਆ ਕਿ ਪਿਛਲੇ ਸਾਲ 58 ਤੋਂ 60 ਲੱਖ ਗੱਠਾਂ ਨਰਮੇ ਦੀ ਆਮਦ ਹੋਈ ਸੀ। ਇਸ ਵਾਰ ਇਹ 48 ਤੋਂ 50 ਲੱਖ ਹੋਣ ਦੀ ਉਮੀਦ ਹੈ। ਕਪਾਹ ਦਾ ਉਤਪਾਦਨ ਘਟਣ ਕਾਰਨ ਭਾਅ ਵਧਣ ਦੀ ਉਮੀਦ ਸੀ ਪਰ ਚੀਨ ਵੱਲੋਂ ਭਾਰਤ ਅਤੇ ਹੋਰ ਕਈ ਦੇਸ਼ਾਂ ਨੂੰ ਸਸਤੇ ਭਾਅ 'ਤੇ ਧਾਗੇ ਦੀ ਸਪਲਾਈ ਵਧਾਉਣ ਕਾਰਨ ਭਾਰਤੀ ਕੰਪਨੀਆਂ ਦੀ ਮੰਗ ਘਟ ਗਈ ਹੈ।

ਉਈਗਰ ਮੁਸਲਮਾਨਾਂ ਅਤੇ ਹੋਰ ਮੁੱਦਿਆਂ ਕਾਰਨ ਅਮਰੀਕਾ ਨੇ ਚੀਨ ਤੋਂ ਧਾਗੇ ਅਤੇ ਕੱਪੜਿਆਂ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਨੇ ਬੰਗਲਾਦੇਸ਼ ਅਤੇ ਭਾਰਤੀ ਬਾਜ਼ਾਰ ਵਿੱਚ ਧਾਗੇ ਦੀ ਡੰਪਿੰਗ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਬੰਗਲਾਦੇਸ਼ ਭਾਰਤੀ ਧਾਗੇ ਦਾ ਵੱਡਾ ਬਾਜ਼ਾਰ ਸੀ ਪਰ ਹੁਣ ਚੀਨ ਤੋਂ ਆਉਣ ਵਾਲੇ ਧਾਗੇ ਨੇ ਭਾਰਤੀ ਧਾਗੇ ਦੀਆਂ ਕੰਪਨੀਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ।

ਭਾਰਤ ਵਿੱਚ ਜਨਵਰੀ ਤੋਂ ਮਈ ਤੱਕ ਦੇਸੀ ਕਪਾਹ ਦੀ 356 ਕਿਲੋ ਗੰਢ ਦੀ ਕੀਮਤ 60 ਹਜ਼ਾਰ ਰੁਪਏ ਤੋਂ ਲੈ ਕੇ 1.10 ਲੱਖ ਰੁਪਏ ਤੱਕ ਹੈ। ਅਗਸਤ-ਸਤੰਬਰ ਵਿੱਚ ਵੀ ਇਨ੍ਹਾਂ ਦੀ ਕੀਮਤ 90 ਹਜ਼ਾਰ ਤੋਂ ਵੱਧ ਸੀ। ਦਸੰਬਰ ਵਿੱਚ 55 ਹਜ਼ਾਰ ਪ੍ਰਤੀ ਗੱਠ ਬਾਕੀ ਹੈ। ਪਿਛਲੇ ਹਫਤੇ ਇਸ ਦੀ ਕੀਮਤ 65 ਹਜ਼ਾਰ ਤੋਂ ਉਪਰ ਸੀ ਪਰ ਚੀਨ 'ਚ ਕੋਰੋਨਾ ਦੀਆਂ ਖਬਰਾਂ ਕਾਰਨ ਕੀਮਤ 'ਚ 10 ਹਜ਼ਾਰ ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਅਜੀਤ ਕਾਲੜਾ ਦਾ ਕਹਿਣਾ ਹੈ ਕਿ ਭਾਰਤੀ ਬਰਾਮਦਕਾਰਾਂ ਨੇ ਧਾਗੇ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਆਰਡਰ 50% ਤੱਕ ਘਟਾ ਦਿੱਤੇ ਹਨ। ਪੰਜਾਬ ਵਿੱਚ ਧਾਗਾ, ਟੈਕਸਟਾਈਲ ਅਤੇ ਕੱਪੜਾ ਉਦਯੋਗ ਦੇ ਟਰਨਓਵਰ ਵਿੱਚ 4000 ਕਰੋੜ ਰੁਪਏ ਦੀ ਕਮੀ ਆਉਣ ਦੀ ਸੰਭਾਵਨਾ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement