
ਬੈਂਕ ਆਫ ਇੰਡੀਆ ਨੇ ਵਿਆਜ ਦਰ ’ਚ 0.10 ਫੀ ਸਦੀ ਦਾ ਵਾਧਾ ਕੀਤਾ
ਨਵੀਂ ਦਿੱਲੀ: ਜਨਤਕ ਖੇਤਰ ਦੇ ਬੈਂਕ ਆਫ ਇੰਡੀਆ ਨੇ ਕਰਜ਼ੇ ’ਤੇ ਵਿਆਜ ਦਰ ’ਚ 0.10 ਫ਼ੀ ਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਪ੍ਰਚੂਨ ਸਮੇਤ ਹੋਰ ਕਰਜ਼ੇ ਮਹਿੰਗੇ ਹੋ ਜਾਣਗੇ।
ਭਾਰਤੀ ਰਿਜ਼ਰਵ ਬੈਂਕ 5 ਅਪ੍ਰੈਲ ਨੂੰ ਅਪਣੀ ਮੁਦਰਾ ਨੀਤੀ ਸਮੀਖਿਆ ਦਾ ਐਲਾਨ ਕਰੇਗਾ। ਬੈਂਕ ਨੇ ਇਸ ਤੋਂ ਪਹਿਲਾਂ ਵਿਆਜ ਦਰਾਂ ’ਚ ਵਾਧਾ ਕੀਤਾ ਸੀ। ਬੈਂਕ ਆਫ ਇੰਡੀਆ (ਬੀ.ਓ.ਆਈ.) ਨੇ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਨਵੀਂ ਦਰ 1 ਅਪ੍ਰੈਲ ਤੋਂ ਲਾਗੂ ਹੋਵੇਗੀ।
ਬੈਂਕ ਨੇ ਕਿਹਾ ਕਿ ਬੀ.ਓ.ਈ. ਨੇ ‘ਮਾਰਕਅੱਪ’ ’ਚ 0.1 ਫੀ ਸਦੀ ਦਾ ਵਾਧਾ ਕੀਤਾ ਹੈ। ਇਹ 2.75 ਫ਼ੀ ਸਦੀ ਤੋਂ ਵਧ ਕੇ 2.85 ਫ਼ੀ ਸਦੀ ਹੋ ਗਿਆ ਹੈ। ਇਸ ਸਮੇਂ ਰੈਪੋ ਰੇਟ 6.5 ਫੀ ਸਦੀ ਹੈ। ਅਜਿਹੇ ’ਚ ਰੈਪੋ ਆਧਾਰਤ ਵਿਆਜ ਦਰ 9.35 ਫੀ ਸਦੀ ਹੋਵੇਗੀ।
ਇਸ ਦੌਰਾਨ ਸਰਕਾਰੀ ਬੈਂਕ ਇੰਡੀਅਨ ਬੈਂਕ ਨੇ ਵੀ ਬੇਸ ਅਤੇ ਬੈਂਚਮਾਰਕ ਪ੍ਰਾਈਮ ਲੋਨ ਦਰਾਂ ’ਚ 0.5 ਫੀ ਸਦੀ ਤਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਂ ਦਰ 3 ਅਪ੍ਰੈਲ ਤੋਂ ਲਾਗੂ ਹੋਵੇਗੀ।