
ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ‘ਚ 22 ਕੈਰੇਟ ਸੋਨੇ ਦੀ ਕੀਮਤ 56,500 ਤੋਂ 57,400 ਰੁਪਏ ਦੇ ਵਿਚਕਾਰ
Gold Price ahead of Karwa Chauth in India: 1 ਨਵੰਬਰ ਦਿਨ ਬੁੱਧਵਾਰ ਨੂੰ ਦੇਸ਼ ਭਰ ਵਿੱਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾਣਾ ਹੈ। ਇਸ ਦੌਰਾਨ ਕਰਵਾ ਚੌਥ (Karwa Chauth 2023) ਤੋਂ ਇੱਕ ਦਿਨ ਪਹਿਲਾਂ ਸੋਨੇ ਦੀ ਕੀਮਤ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ। ਕਰਵਾ ਚੌਥ 'ਤੇ ਸਾਰੀਆਂ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ।
ਜੇਕਰ ਤੁਸੀਂ ਕਰਵਾ ਚੌਥ ਲਈ ਆਪਣੀ ਵੋਹਟੀ ਲਈ ਸੋਨੇ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅੱਜ ਕੀਮਤਾਂ ਵਿਚ ਕੁਝ ਰਾਹਤ ਮਿਲੇਗੀ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ‘ਚ 22 ਕੈਰੇਟ ਸੋਨੇ ਦੀ ਕੀਮਤ 56,500 ਤੋਂ 57,400 ਰੁਪਏ ਦੇ ਵਿਚਕਾਰ ਬਣੀ ਹੋਈ ਹੈ। ਦੱਸਣਯੋਗ ਹੈ ਕਿ ਜੌਹਰੀ ਜ਼ਿਆਦਾਤਰ 22 ਕੈਰੇਟ ਸੋਨੇ ਦੇ ਗਹਿਣੇ ਬਣਾਉਂਦੇ ਹਨ। ਸੋਨਾ ਸਭ ਤੋਂ ਮਨਪਸੰਦ ਵਸਤੂਆਂ ਵਿਚੋਂ ਇੱਕ ਹੈ ਜਿਸ ਕਰਕੇ ਭਾਰਤੀ ਇਸ ਵਿਚ ਨਿਵੇਸ਼ ਕਰਨਾ ਪਸੰਦ ਕਰਦੇ ਹਨ।
Gold Price ahead of Karwa Chauth in India: ਆਓ ਜਾਣਦੇ ਹਾਂ ਦੇਸ਼ ਦੇ ਵੱਡੇ ਸ਼ਹਿਰਾਂ ‘ਚ ਅੱਜ ਸੋਨੇ ਦੀ ਕੀਮਤ ਕਿਸ ਦਰ ‘ਤੇ ਹੈ।
ਅੱਜ ਹਫ਼ਤੇ ਦੇ ਦੂਜੇ ਦਿਨ ਅਤੇ ਕਰਵਾ ਚੌਥ ਤੋਂ ਇਕ ਦਿਨ ਪਹਿਲਾਂ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 500 ਰੁਪਏ ਤੋਂ ਲੈਕੇ 1000 ਰੁਪਏ ਤੱਕ ਘੱਟ ਗਈ ਹੈ। ਤਿਉਹਾਰਾਂ ਦੇ ਸਮੇਂ ਸੋਨੇ ਦੀ ਮੰਗ ਵਧਣ ਲੱਗੀ ਹੈ। ਦੇਸ਼ ਦੇ ਕਈ ਸ਼ਹਿਰਾਂ ‘ਚ ਸੋਨੇ ਦੀ ਕੀਮਤ 62,000 ਰੁਪਏ ਦੇ ਨੇੜੇ ਚੱਲ ਰਹੀ ਹੈ। 31 ਅਕਤੂਬਰ 2023 ਨੂੰ ਦਿੱਲੀ ਵਿਚ ਸੋਨੇ ਦੀ ਕੀਮਤ 57,350 ਰੁਪਏ ਪ੍ਰਤੀ 10 ਗ੍ਰਾਮ ਸੀ ਜਦਕਿ 24 ਕੈਰੇਟ ਲਈ ਗਾਹਕਾਂ ਨੂੰ 62,540 ਰੁਪਏ ਪ੍ਰਤੀ 10 ਗ੍ਰਾਮ ਦੇਣੇ ਪੈ ਰਹੇ ਹਨ।
ਦੇਸ਼ ਦੇ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਗੁਜਰਾਤ ਦੇ ਅਹਿਮਦਾਬਾਦ ਵਿਚ 22 ਕੈਰੇਟ ਸੋਨੇ ਦੀ ਕੀਮਤ 57,240 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 62,430 ਰੁਪਏ ਪ੍ਰਤੀ 10 ਗ੍ਰਾਮ ਹੈ।
ਚੇਨਈ ‘ਚ 22 ਕੈਰੇਟ ਸੋਨਾ 57,150 ਰੁਪਏ ਪ੍ਰਤੀ 10 ਗ੍ਰਾਮ ਸੀ। ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ 24 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 62,350 ਰੁਪਏ ਪ੍ਰਤੀ 10 ਗ੍ਰਾਮ ਹੈ।
(For more news apart from, Gold Price ahead of Karwa Chauth in India news in Punjabi today, stay tuned to Rozana Spokesman)