85.64 ਰੁਪਏ ਪ੍ਰਤੀ ਡਾਲਰ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਪੁਜਿਆ ਰੁਪਿਆ
Published : Dec 31, 2024, 10:56 pm IST
Updated : Dec 31, 2024, 10:57 pm IST
SHARE ARTICLE
Rupee Vs. Dollar
Rupee Vs. Dollar

ਸਾਲ ਦੇ ਆਖ਼ਰੀ ਦਿਨ ਰੁਪਏ ਦੀ ਕੀਮਤ 12 ਪੈਸੇ ਹੋਰ ਡਿੱਗੀ 

ਮੁੰਬਈ : ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਮੰਗਲਵਾਰ ਨੂੰ 12 ਪੈਸੇ ਦੀ ਗਿਰਾਵਟ ਨਾਲ 85.64 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਵਿਦੇਸ਼ੀ ਫੰਡਾਂ ਦੀ ਭਾਰੀ ਨਿਕਾਸੀ ਅਤੇ ਆਲਮੀ ਬਾਜ਼ਾਰਾਂ ਵਿਚ ਡਾਲਰ ਦੇ ਮਜ਼ਬੂਤ ਰੁਝਾਨ ਕਾਰਨ ਸਾਲ ਵਿਚ 3 ਫ਼ੀ ਸਦੀ ਦੀ ਭਾਰੀ ਗਿਰਾਵਟ ਆਈ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਵਿਆਜ ਦਰਾਂ ’ਚ ਕਟੌਤੀ ਅਤੇ ਡਾਲਰ ਇੰਡੈਕਸ (ਡੀ.ਐਕਸ.ਵਾਈ.) ਅਤੇ ਅਮਰੀਕੀ 10 ਸਾਲ ਦੇ ਬਾਂਡ ਯੀਲਡ ’ਤੇ ਫੈਡਰਲ ਰਿਜ਼ਰਵ ਬੈਂਕ ਦੇ ਸਖਤ ਰੁਖ ਕਾਰਨ ਰੁਪਏ ’ਤੇ ਦਬਾਅ ਬਣਿਆ ਹੋਇਆ ਹੈ। 

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ 85.54 ਦੇ ਪੱਧਰ ’ਤੇ ਖੁੱਲ੍ਹਿਆ ਅਤੇ ਦਿਨ ਦੇ ਹੇਠਲੇ ਪੱਧਰ 85.66 ਦੇ ਪੱਧਰ ਨੂੰ ਛੂਹ ਗਿਆ। ਕਾਰੋਬਾਰ ਦੇ ਅੰਤ ’ਚ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਦੀ ਗਿਰਾਵਟ ਨਾਲ 85.64 ਦੇ ਪੱਧਰ ’ਤੇ ਬੰਦ ਹੋਇਆ। ਘਰੇਲੂ ਮੁਦਰਾ ਇਸ ਸਾਲ ਡਾਲਰ ਦੇ ਮੁਕਾਬਲੇ ਲਗਭਗ 3 ਫ਼ੀ ਸਦੀ ਡਿੱਗ ਗਈ ਹੈ। ਰੁਪਿਆ 29 ਦਸੰਬਰ 2023 ਨੂੰ 83.16 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ ਅਤੇ 31 ਦਸੰਬਰ 2024 ਨੂੰ ਡਿੱਗ ਕੇ 85.64 ਪ੍ਰਤੀ ਡਾਲਰ ’ਤੇ ਆ ਗਿਆ। 

ਸਥਾਨਕ ਮੁਦਰਾ 10 ਅਕਤੂਬਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 84 ਦੇ ਅੰਕੜੇ ਨੂੰ ਪਾਰ ਕਰ ਗਈ ਸੀ ਅਤੇ 19 ਦਸੰਬਰ ਨੂੰ 85 ਰੁਪਏ ਪ੍ਰਤੀ ਡਾਲਰ ਨੂੰ ਪਾਰ ਕਰ ਗਈ ਸੀ। ਰੁਪਿਆ 27 ਦਸੰਬਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 85.80 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ, ਜੋ ਲਗਭਗ ਦੋ ਸਾਲਾਂ ਵਿਚ ਇਕ ਸੈਸ਼ਨ ਦੀ ਸੱਭ ਤੋਂ ਵੱਡੀ ਗਿਰਾਵਟ ਹੈ। ਮੀਰੇ ਅਸੈਟ ਸ਼ੇਅਰਖਾਨ ਦੇ ਰੀਸਰਚ ਐਨਾਲਿਸਟ ਅਨੁਜ ਚੌਧਰੀ ਨੇ ਕਿਹਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਆਯਾਤਕਾਂ ਵਲੋਂ ਡਾਲਰ ਦੀ ਭਾਰੀ ਮੰਗ ਕਾਰਨ ਰੁਪਏ ਦੇ ਨਕਾਰਾਤਮਕ ਰੁਝਾਨ ਨਾਲ ਕਾਰੋਬਾਰ ਕਰਨ ਦੀ ਉਮੀਦ ਹੈ। 

ਇਸ ਤੋਂ ਇਲਾਵਾ, ਵਿਦੇਸ਼ੀ ਪੂੰਜੀ ਦੇ ਨਿਰੰਤਰ ਬਾਹਰ ਜਾਣ ਨੇ ਘਰੇਲੂ ਮੁਦਰਾ ’ਤੇ ਹੋਰ ਦਬਾਅ ਪਾਇਆ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 1,893.16 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਸ਼ੇਅਰ ਬਾਜ਼ਾਰ ’ਚ ਬੀ.ਐਸ.ਈ. ਸੈਂਸੈਕਸ 109.12 ਅੰਕ ਯਾਨੀ 0.14 ਫੀ ਸਦੀ ਦੀ ਗਿਰਾਵਟ ਨਾਲ 78,139.01 ਅੰਕ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 644.80 ਅੰਕ ’ਤੇ ਸਥਿਰ ਰਿਹਾ।

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement