ਅੱਜ ਹੀ ਆਈ ਫ਼ਸਲ, ਅੱਜ ਹੀ ਲਗਿਆ ਭਾਅ, ਕਿਸਾਨ ਖ਼ੁਸ਼
Published : Oct 3, 2017, 2:23 am IST
Updated : Oct 2, 2017, 8:55 pm IST
SHARE ARTICLE

ਸ੍ਰੀ ਮਾਛੀਵਾੜਾ ਸਾਹਿਬ, 2 ਅਕਤੂਬਰ (ਅਨੁਰਾਗ ਸੰਦਲ): ਪੰਜਾਬ ਦੀਆਂ ਵੱਡੀਆਂ ਮੰਡੀਆਂ ਵਿੱਚੋਂ ਇੱਕ ਮੰਨ੍ਹੀ ਜਾਂਦੀ ਮਾਛੀਵਾੜਾ ਦਾਣਾ ਮੰਡੀ ਵਿੱਚ ਅੱਜ ਜਿੱਥੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਸੀ ਉੱਥੇ ਆੜਤੀਆਂ ਦੇ ਚੇਹਰਿਆਂ 'ਤੇ ਵੀ ਮੁਸਕੁਰਾਹਟ ਸੀ। ਕਿਉਂਕਿ ਦਾਣਾ ਮੰਡੀ ਵਿੱਚ ਕੌਰ ਸੈਨ ਕੁੰਦਰਾ ਐਂਡ ਸੰਨਜ਼ ਦੀ ਆੜਤ 'ਤੇ ਪਿੰਡ ਪਵਾਤ ਦੇ ਕਿਸਾਨ ਸੁਖਜਿੰਦਰ ਸਿੰਘ ਨੇ ਆਪਣੀ ਕਰੀਬ 200 ਕੁਇੰਟਲ ਝੋਨੇ ਦੀ ਫਸਲ ਅੱਜ ਸਵੇਰੇ ਵੇਚਣ ਲਈ ਲਿਆਂਦੀ 'ਤੇ ਕੁੱਝ ਹੀ ਘੰਟਿਆਂ ਵਿੱਚ ਉਸਦੀ ਫਸਲ ਸਰਕਾਰੀ ਰੇਟ 1590 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਰਕਾਰੀ ਏਜੰਸੀ ਪਨਗ੍ਰੇਨ ਨੇ ਬੋਲੀ ਲਗਾ ਕੇ ਖਰੀਦ ਲਈ। 


ਜਦਕਿ ਪਿੰਡ ਝੜੌਦੀ ਦੇ ਸੁਖਪ੍ਰੀਤ ਸਿੰਘ ਦੀ ਕਰੀਬ 400 ਕੁਇੰਟਲ ਫਸਲ ਵੀ ਅੱਜ ਹੀ ਸਰਕਾਰੀ ਭਾਅ 'ਤੇ ਪਨ ਗ੍ਰੇਨ ਨੇ ਹੀ ਖਰੀਦ ਲਈ। ਇਸੇ ਤਰ੍ਹਾਂ ਮੰਡੀ ਵਿੱਚ ਆਏ ਤੀਸਰੇ ਕਿਸਾਨ ਮਹਿੰਦਰ ਸਿੰਘ ਚੌਹਾਨ ਗੜ੍ਹੀ ਬੇਟ ਨੇ ਵੀ ਅੱਜ ਹੀ ਆਪਣੀ ਫਸਲ ਵੇਚਣ ਦਾ ਦਾਅਵਾ ਕੀਤਾ। ਉਕਤ ਕਿਸਾਨਾਂ ਦੇ ਚੇਹਰੇ 'ਤੇ ਖੁਸ਼ੀ ਸਾਫ਼ ਝਲਕ ਰਹੀ ਸੀ ਤੇ ਉਹ ਕਾਂਗਰਸ ਦੀ ਕੈਪਟਨ ਸਰਕਾਰ ਦਾ ਧੰਨਵਾਦ ਕਰਦੇ ਨਜ਼ਰ ਆਏ। ਇਸ ਮੌਕੇ ਆੜਤੀ ਮੋਹਿਤ ਕੁੰਦਰਾ, ਹਰਜਿੰਦਰ ਖੇੜਾ, ਅਮਰ ਸਿੰਘ, ਪ੍ਰਭਦੀਪ ਰੰਧਾਵਾ, ਬੇਅੰਤ ਸਿੰਘ ਦਿਓਲ ਨੇ ਮੰਡੀ ਵਿੱਚ ਆਏ ਕਿਸਾਨਾਂ ਤੇ ਹੋਰਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸਾਨ ਆਪਣਾ ਝੋਨਾ ਸੁਕਾ ਕੇ ਲਿਆਉਣ ਤਾਂ ਨਾਲ ਦੀ ਨਾਲ ਤੁਲਵਾ ਕੇ ਬੋਲੀ ਹੋ ਜਾਂਦੀ ਹੈ ਤੇ ਅਗਲੇ ਦਿਨ ਉਸਦੀ ਪੇਮੈਂਟ ਵੀ ਬੈਂਕ ਵਿੱਚ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਾਰਦਾਨੇ ਦੀ ਤੇ ਫਸਲ ਵੇਚਣ ਦੀ ਕੋਈ ਕਿੱਲਤ ਨਹੀਂ ਹੈ ਜੇਕਰ ਫਸਲ ਵੇਚਣ ਵਿੱਚ ਦੇਰੀ ਹੁੰਦੀ ਹੈ ਤਾਂ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਝੋਨੇ ਨੂੰ ਸੁਕਾਉਣ ਲਈ ਸਮਾਂ ਲੱਗਦਾ ਹੈ। ਇਸ ਲਈ ਝੋਨੇ ਦੀ ਵਢਾਈ ਤੋਂ ਬਾਅਦ ਕਿਸਾਨ ਇੱਕ ਦਿਨ ਝੋਨਾ ਰੱਖ ਕੇ ਸੁਕਾ ਕੇ ਮੰਡੀ ਲਿਆਉਣ ਤਾਂ ਜੋ ਨਾਲ ਦੀ ਨਾਲ ਫਸਲ ਵੇਚ ਕੇ ਘਰ ਪਰਤ ਜਾਣ। ਉੱਧਰ ਮਾਰਕੀਟ ਕਮੇਟੀ ਦੇ ਸਕੱਤਰ ਕੁਲਦੀਪ ਕੁਮਾਰ ਦੀ ਅਗਵਾਈ ਵਿੱਚ ਅੰਕੜਿਆਂ ਮੁਤਾਬਕ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਕਰੀਬ 16 ਹਜ਼ਾਰ ਕੁਇੰਟਲ ਤੋਂ ਵੱਧ ਫਸਲ ਦੀ ਖਰੀਦ ਹੋ ਚੁੱਕੀ ਹੈ। ਜਿਸ ਵਿੱਚ ਪਨਗ੍ਰੇਨ ਨੇ 7 ਹਜ਼ਾਰ ਕੁਇੰਟਲ, ਮਾਰਕਫੈੱਡ ਨੇ 3 ਹਜ਼ਾਰ ਕੁਇੰਟਲ, ਵੇਅਰਹਾਊਸ ਨੇ 1500 ਕੁਇੰਟਲ ਤੇ ਪੰਜਾਬ ਐਗਰੋ ਨੇ 4200 ਕੁਇੰਟਲ ਝੋਨੇ ਦੀ ਖਰੀਦ ਕਰ ਲਈ ਹੈ।

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement