ਬਜਟ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਜ਼ੋਰਦਾਰ ਗਿਰਾਵਟ
Published : Feb 3, 2018, 2:28 am IST
Updated : Feb 2, 2018, 8:58 pm IST
SHARE ARTICLE

ਢਾਈ ਸਾਲਾਂ ਦਾ ਸੱਭ ਤੋਂ ਵੱਡਾ ਨੁਕਸਾਨ, ਸੈਂਸੈਕਸ 839 ਅੰਕ ਡਿੱਗਾ
ਮੁੰਬਈ, 2 ਫ਼ਰਵਰੀ: ਬਜਟ 'ਚ ਸ਼ੇਅਰਾਂ ਦੇ ਪੂੰਜੀਗਤ ਲਾਭ 'ਤੇ ਟੈਕਸ ਲਾਉਣ ਦੀ ਤਜਵੀਜ਼ ਦਾ ਅੱਜ ਬਾਜ਼ਰ 'ਤੇ  ਭਾਰੀ ਅਸਰ ਦਿਸਿਆ। ਨਿਵੇਸ਼ਕਾਂ ਵਲੋਂ ਭਾਰੀ ਵਿਕਰੀ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕਅੰਕ 840 ਅੰਕ ਟੁੱਟ ਗਿਆ। ਪਿਛਲੇ ਦੋ ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਜ਼ਾਰ 'ਚ ਇਕ ਦਿਨ ਦੀ ਇਹ ਸੱਭ ਤੋਂ ਵੱਡੀ ਗਿਰਾਵਟ ਹੈ।ਸ਼ੇਅਰ ਕੀਮਤਾਂ 'ਚ ਆਈ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ 4.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ।ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਅੱਜ 839.91 ਅੰਕ ਯਾਨਿਕੀ 2.34 ਫ਼ੀ ਸਦੀ ਦੇ ਨੁਕਸਾਨ ਨਾਲ 35,066.75 'ਤੇ ਬੰਦ ਹੋਇਆ। ਘਬਰਾਏ ਨਿਵੇਸ਼ਕਾਂ ਨੇ ਅਪਣੀ ਹੋਰਡਿੰਗ ਦੀ ਵਿਕਰੀ ਕੀਤੀ। 24 ਅਗੱਸਤ, 2015 ਤੋਂ ਬਾਅਦ ਬਾਜ਼ਾਰ 'ਚ ਇਹ ਇਕ ਦਿਨ ਦੀ ਸੱਭ ਤੋਂ ਵੱਡੀ ਗਿਰਾਵਟ ਰਹੀ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 27 ਨੁਕਸਾਨ 'ਚ ਰਹੇ।ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਵਿਆਪਕ ਆਧਾਰ ਵਾਲਾ ਨਿਫ਼ਟੀ ਵੀ 256.30 ਅੰਕ ਯਾਨੀ ਕਿ 2.33 ਫ਼ੀ ਸਦੀ ਡਿੱਗ ਕੇ 10,800 ਅੰਕ ਤੋਂ ਹੇਠਾਂ ਫਿਸਲਦਾ ਹੋਇਆ 10,760.60 ਅੰਕ 'ਤੇ ਬੰਦ ਹੋਇਆ।ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਲੋਕ ਸਭਾ 'ਚ ਪੇਸ਼ 2018-19 ਦੇ ਬਜਟ 'ਚ ਸ਼ੇਅਰਾਂ 'ਤੇ 10 ਫ਼ੀ ਸਦੀ ਲੰਮੇ ਸਮੇਂ ਦੇ ਪੂੰਜੀਗਤ ਲਾਭ ਟੈਕਸ ਲਾ ਦਿਤਾ ਗਿਆ। ਇਸ ਦੇ ਨਾਲ ਹੀ ਇਕੁਇਟੀ ਕੇਂਦਰਿਤ ਮੁਚੂਅਲ ਫ਼ੰਡਾਂ ਦੀ ਵੰਡੀ ਆਮਦਨ 'ਤੇ ਵੀ 10 ਫ਼ੀ ਸਦੀ ਟੈਕਸ ਲਾ ਦਿਤਾ ਗਿਆਇਸ ਦਾ ਬਾਜ਼ਾਰ 'ਤੇ ਬੁਰਾ ਅਸਰ ਪਿਆ ਹੈ। ਵਿੱਤੀ ਘਾਟੇ ਦਾ ਟੀਚਾ ਵਧਣ ਨਾਲ ਵੀ ਨਿਵੇਸ਼ਕਾਂ ਦੀਆਂ ਉਮੀਦਾਂ ਪ੍ਰਭਾਵਤ ਹੋਈ। 


ਸੈਂਸੈਕਸ 'ਚ ਸ਼ਾਮਲ ਸ਼ੇਅਰਾਂ 'ਚ ਬਜਾਜ ਆਟੋ 'ਚ ਸੱਭ ਤੋਂ ਜ਼ਿਆਦਾ 4.90 ਫ਼ੀ ਸਦੀ ਦੀ ਕਮੀ ਦਰਜ ਕੀਤੀ ਗਈ। ਇਸ ਤੋਂ ਬਾਅਦ ਭਾਰਤੀ ਏਅਰਟੈੱਲ 'ਚ 4.62 ਫ਼ੀ ਸਦੀ ਦੀ ਕਮੀ ਰਹੀ। ਨੁਕਸਾਨ ਦਰਜ ਕਰਨ ਵਾਲੇ ਸ਼ੇਅਰਾਂ 'ਚ ਐਕਸਿਸ ਬੈਂਕ, ਮਾਰੂਤੀ ਸੁਜ਼ੁਕੀ, ਰਿਲਾਇੰਸ ਇੰਡਸਟਰੀਜ਼, ਟਾਟਾ ਸਟੀਲ, ਮਹਿੰਦਾ ਐਂਡ ਮਹਿੰਦਰਾ, ਐਚ.ਡੀ.ਐਫ਼.ਸੀ. ਲਿਮਟਡ, ਆਈ.ਸੀ.ਆਈ.ਸੀ.ਆਈ.ਸੀ. ਬੈਂਕ, ਹੀਰੋ ਮੋਟੋਕਾਰਪ, ਕੋਟਕ ਬੈਂਕ, ਲਾਰਸਨ ਐਂਡ ਟਰਬੋ, ਐਨ.ਟੀ.ਪੀ.ਸੀ. ਅਤੇ ਐਚ.ਡੀ.ਐਫ਼.ਸੀ. ਬੈਂਕ ਦੇ ਸ਼ੇਅਰਾਂ 'ਚ 4.28 ਫ਼ੀ ਸਦੀ ਤਕ ਦੀ ਕਮੀ ਆਈ।  ਕਰਜ਼ੇ ਨੇ ਰੋਕਿਆ ਭਾਰਤ ਦੀ ਖ਼ੁਦਮੁਖਤਿਆਰੀ ਰੇਟਿੰਗ 'ਚ ਸੁਧਾਰ ਰੁਕਿਆਨਵੀਂ ਦਿੱਲੀ, 2 ਫ਼ਰਵਰੀ: ਸ਼ੇਅਰ ਬਾਜ਼ਾਰ 'ਚ ਭਾਰੀ ਵਿਕਰੀ ਦਾ ਕਾਰਨ ਕਰੈਡਿਟ ਰੇਟਿੰਗ ਏਜੰਸੀ ਫ਼ਿੰਚ ਵਲੋਂ ਅੱਜ ਕਰਜ਼ ਦੇ ਬੋਝ ਕਰ ਕੇ ਭਾਰਤ ਦੀ ਖ਼ੁਦਮੁਖਤਿਆਰੀ ਰੇਟਿੰਗ 'ਚ ਸੁਧਾਰ ਨੂੰ ਰੋਕ ਦੇਣਾ ਵੀ ਰਿਹਾ। ਇਕ ਹੀ ਦਿਨ ਪਹਿਲਾਂ ਪੇਸ਼ ਬਜਟ 'ਚ ਖ਼ਜ਼ਾਨੇ 'ਚ ਘਾਟੇ ਦਾ ਟੀਚਾ ਵਧਣ ਦਾ ਅੰਦਾਜ਼ਾ ਪੇਸ਼ ਕੀਤਾ ਗਿਆ। ਚਾਲੂ ਵਿੱਤੀ ਵਰ੍ਹੇ 'ਚ ਵਿੱਤੀ ਘਾਟੇ ਦਾ ਅੰਦਾਜ਼ਾ 3.2 ਫ਼ੀ ਸਦੀ ਤੋਂ ਸੋਧ ਕੇ 3.5 ਫ਼ੀ ਸਦੀ 'ਤੇ ਪੁੱਜ ਜਾਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਫ਼ਿੰਚ ਨੇ ਕਿਹਾ ਕਿ ਸਰਕਾਰ ਦੀ ਕਮਜ਼ੋਰ ਵਿੱਤੀ ਸਥਿਤੀ ਨੇ ਭਾਰਤ ਦੀ ਖ਼ੁਦਮੁਖਤਿਆਰੀ ਰੇਟਿੰਗ ਦੇ ਸੁਧਾਰ 'ਚ ਰੁਕਾਵਟ ਪਾਈ ਹੈ। ਸਰਕਾਰ ਉਪਰ ਜੀ.ਡੀ.ਪੀ. ਦੇ ਲਗਭਗ 68 ਫ਼ੀ ਸਦੀ ਦੇ ਬਰਾਬਰ ਕਰਜ਼ੇ ਦਾ ਬੋਝ ਹੈ ਅਤੇ ਜੇਕਰ ਸੂਬਿਆਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਇਹ ਖ਼ਜ਼ਾਨੇ ਦਾ ਘਾਟਾ 6.5 ਫ਼ੀ ਸਦੀ ਹੈ। ਫ਼ਿੰਚ ਨੇ ਪਿਛਲੇ ਸਾਲ ਮਈ 'ਚ ਕਮਜ਼ੋਰ ਵਿੱਤੀ ਸਥਿਤੀ ਦਾ ਹਵਾਲਾ ਦੇ ਕੇ ਭਾਰਤ ਦੀ ਖ਼ੁਦਮੁਖਤਿਆਰ ਰੇਟਿੰਗ ਨੂੰ ਬੀਬੀਬੀ(-) 'ਤੇ ਟਿਕਿਆ ਰਖਿਆ ਸੀ। ਇਹ ਨਿਵੇਸ਼ਯੋਗਤਾ ਵਜੋਂ ਸੱਭ ਤੋਂ ਹੇਠਲੀ ਸ਼੍ਰੇਣੀ ਹੈ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement