
ਨਵੀਂ ਦਿੱਲੀ, 30 ਦਸੰਬਰ: ਕ੍ਰਿਪਟੋਕੋਨਸਿਟੀ ਦੇ ਡੀਲਰ ਪਲੂਟੋ ਐਕਸਚੇਂਜ ਨੇ ਭਾਰਤ 'ਚ ਬਿਟਕੁਆਇਨ ਸਬੰਧੀ ਲੈਣ-ਦੇਣ ਲਈ ਪਹਿਲਾ ਮੋਬਾਇਲ ਐਪਲੀਕੇਸ਼ਨ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਹੈ ਤੇ ਨਾਲ ਹੀ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਇਸ ਨੂੰ ਅਸੁਰਖਿਅਤ ਦਸਦਿਆਂ ਨਿਵੇਸ਼ਕਾਂ ਨੂੰ ਇਸ ਤੋਂ ਪਾਸਾ ਵੱਟਣ ਦੀ ਸਲਾਹ ਦਿਤੀ ਹੈ।
ਇਹ ਐਪ ਸੱਭ ਤਰ੍ਹਾਂ ਦੇ ਲੈਣ-ਦੇਣ ਨੂੰ ਸਿਰਫ਼ ਮੋਬਾਈਲ ਨੰਬਰ ਦੀ ਵਰਤੋਂ ਕਰਨ 'ਤੇ ਹੀ ਅੰਜ਼ਾਮ ਦੇ ਦੇਵੇਗੀ। ਮਹਿਜ਼ 4-ਡਿਜਿਟ ਪਿੰਨ ਦੀ ਵਰਤੋਂ ਕਰ ਕੇ ਉਪਭੋਗਤਾ ਮੋਬਾਈਲ ਨੰਬਰ ਦੀ ਵਰਤੋਂ ਰਾਹੀਂ ਬਿਟਕੁਆਇਨ ਦੀ ਖ਼ਰੀਦ, ਵਿਕਰੀ, ਉਸ ਦਾ ਸਟੋਰ ਅਤੇ ਖ਼ਰਚ ਕਰ ਸਕਣਗੇ। ਐਕਸਚੇਂਜ ਦੇ ਸੰਸਥਾਪਕ ਤੇ ਪ੍ਰਬੰਧਕ ਭਰਤ ਵਰਮਾ ਨੇ ਇਸ ਐਪ ਨੂੰ ਬਾਜ਼ਾਰ 'ਚ ਚਲ ਰਹੀਆਂ ਐਪਸ ਤੋਂ ਜ਼ਿਆਦਾ ਸੁਰਖਿਅਤ ਐਲਾਨਿਆ ਹੈ। (ਏਜੰਸੀ)