ਭ੍ਰਿਸ਼ਟਾਚਾਰ ਦੇ ਕੇਸ 'ਚ ਜੀ.ਐਸ.ਟੀ. ਕਮਿਸ਼ਨਰ ਸਮੇਤ 9 ਗ੍ਰਿਫ਼ਤਾਰ
Published : Feb 4, 2018, 3:31 am IST
Updated : Feb 3, 2018, 10:01 pm IST
SHARE ARTICLE

ਨਵੀਂ ਦਿੱਲੀ, 3 ਫ਼ਰਵਰੀ: ਸੀ.ਬੀ.ਆਈ. ਨੇ ਕਾਨਪੁਰ ਦੇ ਇਕ ਵਸਤੂ ਅਤੇ ਸੇਵਾ ਟੈਕਸ ਕਮਿਸ਼ਨਰ ਅਤੇ ਅੱਠ ਹੋਰਾਂ ਨੂੰ ਕਥਿਤ ਰਿਸ਼ਵਤਖੋਰੀ ਦੇ ਦੋਸ਼ ਹੇਠ ਗ੍ਰਿ੍ਰਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ 'ਚ ਤਿੰਨ ਅਫ਼ਸਰ ਸ਼ਾਮਲ ਹਨ।
ਸੂਤਰਾਂ ਨੇ ਕਿਹਾ ਕਿ ਅਧਿਕਾਰੀ ਕਾਨਪੁਰ ਦੇ ਕਾਰੋਬਾਰੀ ਅਤੇ ਉਦਯੋਗਪਤੀਆਂ ਤੋਂ ਨਿਯਮਿਤ ਰਿਸ਼ਵਤ ਲੈਂਦੇ ਸਨ ਤਾਂ ਜੋ ਉਨ੍ਹਾਂ ਨੂੰ ਟੈਕਸ ਭਰਨ ਤੋਂ ਰਾਹਤ ਦਿਤੀ ਜਾ ਜਾ ਸਕੇ ਅਤੇ ਵਿਭਾਗ ਦੇ ਨੋਟਿਸਾਂ ਤੋਂ ਉਨ੍ਹਾਂ ਨੂੰ ਬਚਾ ਸਕੇ। ਉਨ੍ਹਾਂ ਨੇ ਕਿਹਾ ਕਿ ਰਿਸ਼ਵਤਖੋਰੀ ਨਕਦ ਜਾਂ ਮਹਿੰਗੀਆਂ ਚੀਜ਼ਾਂ ਜਿਵੇਂ ਫ਼ਰਿੱਜ, ਟੈਲੀਵਿਜ਼ਨ ਸੈੱਟਾਂ ਅਤੇ ਮੋਬਾਈਲ ਫ਼ੋਨ ਜ਼ਰੀਏ ਦਿਤੀ ਜਾਂਦੀ ਸੀ ਜੋ ਕਿ ਕਮਿਸ਼ਨਰ ਦੇ ਨਵੀਂ ਦਿੱਲੀ ਸਥਿਤ ਘਰ 'ਚ ਭੇਜੇ ਜਾਂਦੇ ਸਨ।ਏਜੰਸੀ ਦੇ ਸੂਤਰਾਂ ਅਨੁਸਾਰ ਕਮਿਸ਼ਨਰ ਵਜੋਂ ਲੱਗੇ 1986 ਦੇ ਬੈਚ ਦੇ ਭਾਰਤੀ ਰਾਜਸਥਾਨ ਸੇਵਾ ਅਧਿਕਾਰੀ ਸੰਸਾਰ ਚੰਦ, ਦੋ ਸੁਪਰਡੈਂਟਾਂ (ਅਜੈ ਸ਼੍ਰੀਵਾਸਤਵ, ਆਰ.ਐਸ. ਚੰਦਲ), ਇਕ ਨਿਜੀ ਸਟਾਫ਼ (ਸੌਰਭ ਪਾਂਡੇ) ਅਤੇ ਪੰਜ ਨਿਜੀ ਵਿਅਕਤੀਆਂ ਨੂੰ ਸੀ.ਬੀ.ਆਈ. ਨੇ ਦੇਰ ਰਾਤ ਕਾਨਪੁਰ ਅਤੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। 


ਏਜੰਸੀ ਨੇ ਐਫ਼.ਆਈ.ਆਰ. 'ਚ ਸੰਸਾਰ ਚੰਦ ਦੀ ਪਤਨੀ ਅਵਿਨਾਸ਼ ਕੌਰ ਅਤੇ ਅਮਨ ਸ਼ਾਹ, ਸੁਪਰਡੈਂਟ, ਜੀ.ਐਸ.ਟੀ. ਅਤੇ ਸੈਂਟਰਲ ਐਕਸਾਈਜ਼, ਕਾਨਪੁਰ ਦਾ ਨਾਂ ਵੀ ਲਿਖਿਆ ਹੈ। ਪਰ ਉਨ੍ਹਾਂ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸੂਤਰਾਂ ਨੇ ਕਿਹਾ ਕਿ ਇਕ ਗ੍ਰਿਫ਼ਤਾਰ ਸ਼ੱਕੀ ਦਾ ਐਫ.ਆਈ.ਆਰ. ਵਿਚ ਜ਼ਿਕਰ ਨਹੀਂ ਹੈ। ਸੀ.ਬੀ.ਆਈ. ਨੇ ਅਪਣੀ ਐਫ਼.ਆਈ.ਆਰ. ਵਿਚ ਦੋਸ਼ ਲਾਇਆ ਹੈ ਕਿ ਚਾਂਦ ਅਪਣੇ ਮਾਤਹਿਤ ਸਾਥੀਆਂ ਦੇ ਨਾਲ ਮਹੀਨਾਵਾਰ ਅਤੇ ਚੌਥੇ ਰੂਪ ਵਿਚ ਉਦਯੋਗਪਤੀਆਂ ਅਤੇ ਬਿਜ਼ਨਸਮੈਨਾਂ ਤੋਂ ਰਿਸ਼ਵਤ ਲੈਣ ਲਈ ਵਰਤੇ ਜਾਂਦੇ ਹਨ।  (ਪੀਟੀਆਈ)

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement