ਏਅਰਟੈੱਲ ਵਲੋਂ ਆਧਾਰ ਐਕਟ ਦੀ ਉਲੰਘਣਾ, ਯੂ.ਆਈ.ਡੀ.ਏ.ਆਈ. ਵਲੋਂ ਜਾਂਚ ਦੇ ਆਦੇਸ਼
Published : Nov 30, 2017, 10:21 pm IST
Updated : Nov 30, 2017, 4:51 pm IST
SHARE ARTICLE

ਨਵੀਂ ਦਿੱਲੀ, 30 ਨਵੰਬਰ: ਆਧਾਰ ਐਕਟ ਦੇ ਕਥਿਤ ਉਲੰਘਣ ਲਈ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ ਜਾਨੀ ਕਿ ਯੂ.ਆਈ.ਡੀ.ਏ.ਆਈ. ਨੇ ਭਾਰਤੀ ਏਅਰਟੈੱਲ ਵਿਰੁਧ ਜਾਂਚ ਦੇ ਆਦੇਸ਼ ਦਿਤੇ ਹਨ। ਕੰਪਨੀ 'ਤੇ ਦੋਸ਼ ਹੈ ਕਿ ਗਾਹਕਾਂ ਦੇ ਮੋਬਾਇਲ ਨੰਬਰ ਦਾ ਆਧਾਰ ਵੈਰੀਫ਼ੀਕੇਸ਼ਨ ਕਰਨ ਵੇਲੇ ਬਿਨਾ ਉਨ੍ਹਾਂ ਨੂੰ ਦੱਸੇ ਹੀ ਕੰਪਨੀ ਨੇ ਚੋਰੀ ਏਟਰਟੈੱਲ ਪੇਮੈਂਟ ਬੈਂਕ 'ਚ ਖ਼ਾਤੇ ਖੋਲ੍ਹ ਦਿਤੇ।ਯੂ.ਆਈ.ਡੀ.ਏ.ਆਈ. ਨੇ ਇਹ ਵੀ ਧਮਕੀ ਦਿਤੀ ਹੈ ਕਿ ਉਹ ਇਸ ਕਥਿਤ ਉਲੰਘਣ ਲਈ ਭਾਰਤੀ ਏਅਰਟੈੱਲ 'ਤੇ ਜੁਰਮਾਨਾ ਲਗਾਵੇਗਾ। ਇਕ ਅਧਿਕਾਰੀ ਅਨੁਸਾਰ ਇਹ ਬਹੁਤ ਗੰਭੀਰ ਗ਼ਲਤੀ ਹੈ, ਇਸ ਲਈ ਏਅਰਟੈੱਲ ਵਿਰੁਧ ਜਾਂਚ ਦੇ ਆਦੇਸ਼ ਦਿਤੇ ਗਏ ਹਨ। ਅਧਿਕਾਰੀ ਅਨੁਸਾਰ ਇਹ ਵਿਸ਼ਵਾਸ ਅਤੇ 


ਇਕਰਾਰਨਾਮੇ ਦਾ ਅਪਰਾਧਿਕ ਉਲੰਘਣ ਤਾਂ ਹੈ ਹੀ, ਨਾਲ ਹੀ ਆਧਾਰ ਐਕਟ ਦੇ ਕਾਨੂੰਨ ਦੀ ਵੀ ਉਲੰਘਣਾ ਹੈ। ਇਸ ਦਾ ਪਤਾ ਉਦੋਂ ਚਲਿਆ ਜਦੋਂ ਏਅਰਟੈੱਲ ਦੇ ਕੁਝ ਗਾਹਕਾਂ ਦੀ ਐਲ.ਪੀ.ਜੀ. ਸਬਸਿਡੀ ਉਨ੍ਹਾਂ ਦੇ ਬੈਂਕ ਖ਼ਾਤਿਆਂ ਦੀ ਥਾਂ ਪੇਮੈਂਟ ਬੈਂਕ 'ਚ ਜਾਣ ਲੱਗੀ। ਕਈ ਗਾਹਕਾਂ ਨੇ ਇਸ ਤੋਂ ਬਾਅਦ ਸ਼ਿਕਾਇਤ ਵੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਨਹੀਂ ਪਤਾ ਕਿ ਏਅਰਟੈੱਲ ਪੇਮੈਂਟ ਬੈਂਕ 'ਚ ਖ਼ਾਤਾ ਕਿਵੇਂ ਖੁੱਲ੍ਹ ਗਿਆ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement