ਹੁਣ ਪਿਆਜ਼ ਦੀਆਂ ਕੀਮਤਾਂ ਵੀ ਆਸਮਾਨ ਨੂੰ ਛੂਹਣ ਲਗੀਆਂ
Published : Nov 28, 2017, 11:46 pm IST
Updated : Nov 28, 2017, 6:16 pm IST
SHARE ARTICLE

ਨਵੀਂ ਦਿੱਲੀ, 28 ਨਵੰਬਰ: ਘੱਟ ਸਪਲਾਈ ਕਰ ਕੇ ਦੇਸ਼ ਦੀ ਰਾਜਧਾਨੀ 'ਚ ਪਿਆਜ਼ ਦੀ ਕੀਮਤ 80 ਰੁਪਏ ਪ੍ਰਤੀ ਕਿੱਲੇ ਦੇ ਪੱਧਰ ਨੂੰ ਛੂਹ ਰਹੀ ਹੈ। ਪਿਆਜ਼ ਦੀ ਕੀਮਤ 'ਚ ਇਸੇ ਤਰ੍ਹਾਂ ਦਾ ਵਾਧਾ ਦੂਜੇ ਸ਼ਹਿਰਾਂ ਵਿਚ ਵੀ ਵੇਖਿਆ ਜਾ ਰਿਹਾ ਹੈ।ਕਾਰੋਬਾਰੀ ਅੰਕੜਿਆਂ ਮੁਤਾਬਕ ਕੁਆਲਿਟੀ ਅਤੇ ਇਲਾਕੇ ਦੇ ਆਧਾਰ 'ਤੇ ਹੋਰ ਮੈਟਰੋ ਸ਼ਹਿਰਾਂ 'ਚ ਪਿਆਜ਼ 50 ਤੋਂ 70 ਰੁਪਏ ਪ੍ਰਤੀ ਕਿੱਲੋ 'ਤੇ ਵੇਚਿਆ ਜਾ ਰਿਹਾ ਹੈ। ਇਕ ਕਾਰੋਬਾਰੀ ਨੇ ਕਿਹਾ ਕਿ ਏਸ਼ੀਆ ਦੀ ਸੱਭ ਤੋਂ ਵੱਡੀ ਸਬਜ਼ੀ ਮੰਡੀ ਆਜ਼ਾਦਪੁਰ ਮੰਡੀ 'ਚ ਪਿਆਜ਼ ਦੀਆਂ ਕੀਮਤਾਂ 50 ਤੋਂ 60 ਰੁਪਏ ਪ੍ਰਤੀ ਕਿੱਲੋ ਤੋਂ ਉੱਪਰ ਬੋਲੀਆਂ ਜਾ ਰਹੀਆਂ ਹਨ ਜਦਕਿ ਪ੍ਰਚੂਨ 'ਚ ਇਸ ਦੀ ਕੀਮਤ ਅੱਜ 80 ਰੁਪਏ ਪ੍ਰਤੀ ਕਿੱਲੋਗ੍ਰਾਮ ਹੈ। ਮਹਾਰਾਸ਼ਟਰ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਰਗੇ ਪ੍ਰਮੁੱਖ ਪਿਆਜ਼ ਉਤਪਾਦਕ ਸੂਬਿਆਂ ਤੋਂ ਘੱਟ ਆਮਦ ਕਰ ਕੇ ਪਿਆਜ਼ ਦੀ ਥੋਕ ਅਤੇ ਪ੍ਰਚੂਨ ਕੀਮਤਾਂ ਉੱਚੇ ਪੱਧਰ 'ਤੇ ਹਨ।

ਇਸ ਦੌਰਾਨ ਪਿਆਜ਼ ਦੀਆਂ ਕੀਮਾਂ ਨੂੰ ਠੱਲ੍ਹ ਪਾਉਣ ਲਈ ਸਰਕਾਰੀ ਕੰਪਨੀ ਐਮ.ਐਮ.ਟੀ.ਐਸ. ਨੇ ਦੋ ਹਜ਼ਾਰ ਟਨ ਪਿਆਜ਼ ਦੀ ਦਰਾਮਦ ਲਈ ਕੋਮਾਂਤਰੀ ਟੈਂਡਰ ਜਾਰੀ ਕੀਤਾ ਹੈ। ਏਸ਼ੀਆ ਦੀ ਸੱਭ ਤੋਂ ਵੱਡੇ ਪਿਆਜ਼ ਬਾਜ਼ਾਰ, ਮਹਾਰਾਸ਼ਟਰ ਦੀ ਲਾਸਲਗਾਉਂ ਮੰਡੀ ਤੋਂ ਪਿਆਜ਼ ਦੀ ਆਮਦ 47 ਫ਼ੀ ਸਦੀ ਡਿੱਗ ਕੇ ਅੱਜ 12 ਹਜ਼ਾਰ ਕੁਇੰਟਲ ਰਹਿ ਗਈ ਜਦਕਿ ਪਿਛਲੇ ਸਾਲ ਇਸ ਦੌਰਾਨ ਇਹ ਅੰਕੜਾ 22,933 ਕੁਇੰਟਲ ਸੀ। ਅੱਜ ਲਾਸਲਗਾਉਂ ਮੰਡੀ 'ਚ ਪਿਆਜ਼ 33 ਰੁਪਏ ਪ੍ਰਤੀ ਕਿੱਲੋ 'ਚ ਵਿਕਿਆ। ਜਦਕਿ ਪਿਛਲੇ ਸਾਲ ਇਸੇ ਦਿਨ ਪਿਆਜ਼ ਦੀ ਕੀਮਤ 7.50 ਰੁਪਏ ਪ੍ਰਤੀ ਕਿੱਲੋ ਸੀ।  (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement