ਇੰਡੀਅਨ ਆਇਲ ਦੇ ਸ਼ੁਧ ਲਾਭ 'ਚ 18 ਫ਼ੀ ਸਦੀ ਵਾਧਾ
Published : Oct 28, 2017, 12:19 am IST
Updated : Oct 27, 2017, 6:49 pm IST
SHARE ARTICLE

ਨਵੀਂ ਦਿੱਲੀ, 27 ਅਕਤੂਬਰ: ਇੰਡੀਅਨ ਆਇਲ ਕਾਰਪੋਰੇਸ਼ਨ ਦਾ ਸ਼ੁਧ ਲਾਭ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ 18 ਫ਼ੀ ਸਦੀ ਵਧਿਆ ਹੈ। ਸ਼ੇਅਰ ਬਾਜ਼ਾਰ ਨੂੰ ਦਿਤੀ ਜਾਣਕਾਰੀ 'ਚ ਕੰਪਨੀ ਨੇ ਦਸਿਆ ਕਿ ਜੁਲਾਈ-ਸਤੰਬਰ ਤਿਮਾਹੀ 'ਚ ਉਨ੍ਹਾਂ ਦਾ ਸ਼ੁਧ ਲਾਭ 3,696.29 ਕਰੋੜ ਰੁਪਏ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 3,121.89 ਕਰੋੜ ਰੁਪਏ ਸੀ। ਮਤਲਬ ਕਿ ਇਸ ਸਾਲ ਜੁਲਾਈ-ਸਤੰਬਰ ਤਿਮਾਹੀ 'ਚ ਕੰਪਨੀ ਨੇ 574.4 ਕਰੋੜ ਰੁਪਏ ਜ਼ਿਆਦਾ ਮੁਨਾਫ਼ਾ ਕਮਾਇਆ ਹੈ।
ਕੰਪਨੀ ਦੀ ਘਰੇਲੂ ਵਿਕਰੀ 1.85 ਕਰੋੜ ਟਨ ਤੋਂ ਵਧ ਕੇ 1.9 ਕਰੋੜ ਟਨ ਹੋ ਗਈ, ਜਦੋਂ ਕਿ ਨਿਰਯਾਤ 52 ਫ਼ੀ ਸਦੀ ਵਧ ਕੇ 18.77 ਲੱਖ ਟਨ ਰਿਹਾ ਹੈ। 


ਕੰਪਨੀ ਦੇ ਤੇਲ ਸੋਧਕ ਕਾਰਖ਼ਾਨਿਆਂ ਨੇ 1.61 ਕਰੋੜ ਟਨ ਕੱਚੇ ਤੇਲ ਦੀ ਸੋਧ ਕਰ ਕੇ ਬਾਲਣ ਤਿਆਰ ਕੀਤਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਕੰਪਨੀ ਨੇ 1.56 ਕਰੋੜ ਟਨ ਕੱਚੇ ਤੇਲ ਦੀ ਸੋਧ ਕੀਤੀ ਸੀ। ਕੰਪਨੀ ਦੀ ਆਮਦਨ ਵਧ ਕੇ 1.1 ਲੱਖ ਕਰੋੜ ਰੁਪਏ ਰਹੀ, ਜੋ ਕਿ ਪਿਛਲੇ ਸਾਲ ਇਸ ਦੌਰਾਨ ਇਕ ਲੱਖ ਕਰੋੜ ਰੁਪਏ ਸੀ।
ਦੱਸਣਯੋਗ ਹੈ ਕਿ ਜਿੱਥੇ ਕੰਪਨੀ ਇੰਨਾ ਵੱਡਾ ਮੁਨਾਫ਼ਾ ਕਮਾ ਰਹੀ ਹੈ, ਉਥੇ ਇਹ ਤੇਲ ਦੀਆਂ ਕੀਮਤਾਂ ਘਟਾਉਣ ਦਾ ਉਪਰਾਲਾ ਨਹੀਂ ਕਰ ਰਹੀ, ਜਿਸ ਕਰ ਕੇ ਖ਼ਪਤਕਾਰਾਂ 'ਤੇ ਬੋਝ ਪਿਆ ਹੋਇਆ ਹੈ। ਕੇਂਦਰ ਸਰਕਾਰ 'ਤੇ  ਲੋਕਾਂ ਨੇ ਵਾਰ-ਵਾਰ ਤੇਲ ਦੀਆਂ ਕੀਮਤਾਂ ਘਟਾਉਣ ਲਈ ਜ਼ੋਰ ਦਿਤਾ ਹੈ, ਪਰ ਉਹ ਲੋਕਾਂ ਦੀ ਗੱਲ ਨੂੰ ਹਰ ਵਾਰ ਅਣਸੁਣੀ ਕਰ ਦਿੰਦੀ ਹੈ। ਵਰਣਨਯੋਗ ਹੈ ਕਿ ਅੰਤਰਰਾਸ਼ਟਰੀ ਮਾਰਕੀਟ 'ਚ ਤੇਲ ਦੇ ਰੇਟ ਕਾਫ਼ੀ ਘੱਟ ਹਨ, ਪਰ ਇਸ ਦੇ ਬਾਵਜੂਦ ਖ਼ਪਤਕਾਰਾਂ ਨੂੰ ਦੇਸ਼ ਅੰਦਰ ਤੇਲ ਬਹੁਤ ਮਹਿੰਗੇ ਮੁੱਲ 'ਤੇ ਖ਼ਰੀਦਣਾ ਪੈ ਰਿਹਾ ਹੈ। (ਪੀ.ਟੀ.ਆਈ)

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement