ਜੀਐਸਟੀ ਕੌਂਸਲ ਦੀ ਬੈਠਕ - 53 ਸੇਵਾਵਾਂ, 29 ਵਸਤਾਂ 'ਤੇ ਟੈਕਸ ਘਟਿਆ
Published : Jan 18, 2018, 11:31 pm IST
Updated : Jan 18, 2018, 6:01 pm IST
SHARE ARTICLE

ਮੁੰਬਈ, 18 ਜਨਵਰੀ : ਬਜਟ ਤੋਂ ਠੀਕ ਪਹਿਲਾਂ ਹੋਈ ਜੀਐਸਟੀ ਕੌਂਸਲ ਦੀ ਬੈਠਕ ਵਿਚ ਆਮ ਆਦਮੀ ਨੂੰ ਥੋੜੀ ਰਾਹਤ ਦਿਤੀ ਗਈ ਹੈ। 29 ਵਸਤਾਂ ਅਤੇ 53 ਸੇਵਾਵਾਂ ਉਤੇ ਜੀਐਸਟੀ ਘਟਾ ਦਿਤਾ ਗਿਆ ਹੈ। ਜਿਹੜੀਆਂ ਚੀਜ਼ਾਂ 'ਤੇ ਜੀਐਸਟੀ ਘਟਾਇਆ ਗਿਆ ਹੈ, ਉਨ੍ਹਾਂ ਵਿਚ ਬਹੁਤੀਆਂ ਹੈਂਡੀਕਰਾਫ਼ਟ ਦੀਆਂ ਚੀਜ਼ਾਂ ਹਨ। ਕੌਂਸਲ ਨੇ 39 ਚੀਜ਼ਾਂ 'ਤੇ ਜੀਐਸਟੀ ਘਟਾ ਕੇ 5 ਫ਼ੀ ਸਦੀ ਤੋਂ 12 ਫ਼ੀ ਸਦੀ ਕਰ ਦਿਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਦਸਿਆ ਕਿ ਫ਼ਿਲਹਾਲ ਜੀਐਸਟੀ ਰਿਟਰਨ ਭਰਨ ਲਈ ਫ਼ਾਰਮ ਸੌਖਾ ਕਰਨ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ। ਬੋਤਲਬੰਦ ਪਾਣੀ ਉਤੇ ਜੀਐਸਟੀ 18 ਤੋਂ 12 ਫ਼ੀ ਸਦੀ ਕਰ ਦਿਤਾ ਗਿਆ ਹੈ। ਨਵੀਆਂ ਦਰਾਂ 25 ਜਨਵਰੀ ਤੋਂ ਲਾਗੂ ਹੋਣਗੀਆਂ। ਇਕ ਫ਼ਰਵਰੀ ਤੋਂ ਈ-ਵੇਅ ਬਿਲ ਵੀ ਲਾਗੂ ਹੋ ਜਾਵੇਗਾ। ਜੇਤਲੀ ਨੇ ਦਸਿਆ ਕਿ ਪਟਰੌਲੀਅਮ ਪਦਾਰਥਾਂ ਨੂੰ ਜੀਐਸਟੀ ਵਿਚ ਲਿਆਉਣ ਬਾਰੇ ਗੱਲਬਾਤ ਨਹੀਂ ਹੋ ਸਕੀ। ਉਂਜ ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਵਿਚ ਚਰਚਾ ਹੋਣ ਦੀ ਉਮੀਦ ਹੈ। ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂਹਨ। 


ਰੀਅਲ ਅਸਟੇਟ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਬਾਰੇ ਵੀ ਬੈਠਕ ਵਿਚ ਕੋਈ ਫ਼ੈਸਲਾ ਨਹੀਂ ਹੋਇਆ ਪਰ ਚਰਚਾ ਜ਼ਰੂਰ ਹੋਈ। ਜੇ ਰੀਅਲ ਅਸਟੇਟ ਜੀਐਸਟੀ ਵਿਚ ਆਉਂਦਾ ਹੈ ਤਾਂ ਆਮ ਲੋਕਾਂ ਨੂੰ ਸਟੈਂਪ ਡਿਊਟੀ ਸਮੇਤ ਕਈ ਚੀਜ਼ਾਂ 'ਤੇ ਹੋਣ ਵਾਲੇ ਖ਼ਰਚੇ ਤੋਂ ਰਾਹਤ ਮਿਲ ਸਕਦੀ ਹੈ। ਜੇਤਲੀ ਨੇ ਕਿਹਾ ਕਿ ਜੀਐਸਟੀ ਕੌਂਸਲ ਦੀ ਅਗਲੀ 26ਵੀਂ ਬੈਠਕ ਵੀਡੀਉ ਕਾਨਫ਼ਰੰਸਿੰਗ ਰਾਹੀਂ ਹੋਵੇਗੀ ਜਿਸ ਵਿਚ ਸੱਭ ਕੁੱਝ ਸਪੱਸ਼ਟ ਹੋ ਜਾਵੇਗਾ। ਕੇਂਦਰੀ ਮੰਤਰੀ ਨੇ ਦਸਿਆ ਕਿ ਜਿਹੜੀਆਂ ਚੀਜ਼ਾਂ ਜੀਐਸਟੀ ਤੋਂ ਬਾਹਰ ਹਨ, ਉਨ੍ਹਾਂ ਬਾਰੇ ਅੱਜ ਦੀ ਬੈਠਕ ਵਿਚ ਚਰਚਾ ਨਹੀਂ ਹੋਈ। ਇਨ੍ਹਾਂ ਵਿਚ ਪਟਰੌਲੀਅਮ ਪਦਾਰਥ ਵੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀਆਂ ਨੇ ਕਈ ਸੁਝਾਅ ਦਿਤੇ ਜਿਨ੍ਹਾਂ ਵਿਚ ਕੁੱਝ ਨੂੰ ਪ੍ਰਵਾਨ ਕਰ ਲਿਆ ਗਿਆ ਅਤੇ ਕੁੱਝ ਨੂੰ ਰੱਦ ਕਰ ਦਿਤਾ ਗਿਆ। ਉਨ੍ਹਾਂ ਦਸਿਆ ਕਿ 53 ਸ਼੍ਰੇਣੀਆਂ ਵਿਚ ਆਉਣ ਵਾਲੀਆਂ ਸੇਵਾਵਾਂ ਉਤੇ ਵੀ ਜੀਐਸਟੀ ਦਰ ਘਟਾਈ ਗਈ ਹੈ।  (ਏਜੰਸੀ)

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement