ਜੀਐਸਟੀ ਨੇ ਸੂਬਿਆਂ ਨੂੰ ਭਿਖਾਰੀ ਤੇ ਕੇਂਦਰ ਨੂੰ ਮਾਲੋਮਾਲ ਕਰ ਦਿਤਾ : ਸਿੱਧੂ
Published : Nov 26, 2017, 12:10 am IST
Updated : Nov 25, 2017, 6:41 pm IST
SHARE ARTICLE

ਅੰਮ੍ਰਿਤਸਰ, 25 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਛੱਡਣ ਬਾਅਦ ਅੱਜ ਪਹਿਲੀ ਵਾਰ ਜੀਐਸਟੀ ਦੇ ਮਸਲੇ 'ਤੇ ਖੁਲ੍ਹ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਿਰੁਧ ਮੋਰਚਾ ਖੋਲ੍ਹਿਆ ਹੈ। ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਸੜਕਾਂ 'ਤੇ ਉਤਰੇ। ਸਿੱਧੂ ਦੀ ਗੱਡੀ ਦੇ ਅੱਗੇ ਹਾਥੀ ਚੱਲ ਰਿਹਾ ਸੀ ਜਿਸ ਉਪਰ ਚਿੱਟੇ ਰੰਗ ਦੀ ਫ਼ਲੈਕਸ ਪਾਈ ਸੀ ਅਤੇ ਉਸ 'ਤੇ ਜੀ ਐਸ ਟੀ 'ਤੇ ਕਾਂਟਾ ਮਾਰ ਕੇ ਲਿਖਿਆ ਹੋਇਆ ਸੀ ਕਿ ਦੇਸ਼ ਦੀ ਅਰਥਵਿਵਸਥਾ ਬਰਬਾਦ ਹੋ ਗਈ ਹੈ ਭਾਵ ਇਹ ਸਫ਼ੈਦ ਹਾਥੀ ਸਾਬਤ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦਿਆਂ ਕਿਹਾ ਕਿ ਗੱਬਰ ਸਿੰਘ ਟੈਕਸ ਯਾਨੀ ਜੀਐਸਟੀ ਗੁਜਰਾਤ ਚੋਣਾਂ 'ਚ ਭਾਜਪਾ ਨੂੰ ਸਬਕ ਸਿਖਾਵੇਗਾ। ਸਿੱਧੂ ਨੇ ਪਹਿਲੀ ਵਾਰ ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਆਰਥਕ ਅਤਿਵਾਦ ਕੇਂਦਰ ਸਰਕਾਰ ਦੀ ਦੇਣ ਹੈ ਜਿਸ ਨੇ ਖਪਤਕਾਰ, ਸਨਅਤਕਾਰ, ਵਪਾਰੀ, ਕਾਰੋਬਾਰੀ ਤੇ ਹਰ ਵਰਗ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿਤਾ ਹੈ। ਸਿੱਧੂ ਨੇ ਦੋਸ਼ ਲਾਇਆ ਕਿ ਪੰਜ ਫ਼ੀ ਸਦੀ ਜੀਐਸਟੀ ਬਰਦਾਸ਼ਤ ਕੀਤੀ ਜਾ ਸਕਦੀ ਸੀ ਪਰ ਇਸ ਨੂੰ ਇਕਦਮ 28% 


ਕਰ ਦਿਤਾ ਗਿਆ। ਹੁਣ ਮੁਰਗੀ ਨਾਲੋਂ ਆਂਡਾ ਮਹਿੰਗਾ ਹੋ ਗਿਆ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਸੂਬਿਆਂ ਨੂੰ ਵੱਧ ਹੱਕਾਂ ਦੀ ਵਕਾਲਤ ਕੀਤੀ ਸੀ ਪਰ ਸੂਬੇ ਭਿਖਾਰੀ ਬਣ ਗਏ ਹਨ ਅਤੇ ਕੇਂਦਰ ਸਰਕਾਰ ਮਾਲੋਮਾਲ ਹੈ। ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਕਰ ਗਏ ਸਨ, ਜੇ ਕੇਂਦਰ ਸਰਕਾਰ 3600 ਕਰੋੜ ਦੀ ਰਾਸ਼ੀ ਜਾਰੀ ਕਰ ਦਿੰਦੀ ਤਾਂ ਪੰਜਾਬ ਨੇ ਖ਼ੁਸ਼ਹਾਲ ਹੋਣਾ ਸੀ ਅਤੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਾ ਦੇਣ ਦਾ ਮਾਮਲਾ ਕਦੇ ਵੀ ਜਨਤਕ ਨਹੀਂ ਹੋਣਾ ਸੀ। ਇਸ ਮੌਕੇ ਡਾ. ਰਾਜ ਕੁਮਾਰ ਵੇਰਕਾ, ਓਮ ਪ੍ਰਕਾਸ਼ ਸੋਨੀ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ (ਸਾਰੇ ਵਿਧਾਇਕ), ਮਾ ਹਰਪਾਲ ਸਿੰਘ ਵੇਰਕਾ, ਹਰਜਿੰਦਰ ਸਿੰਘ ਸਾਂਘਣਾ, ਜੁਗਲ ਕਿਸ਼ੋਰ ਸ਼ਰਮਾ, ਦਿਨੇਸ਼ ਬੱਸੀ ਆਦਿ ਵੀ ਮੌਜੂਦ ਸਨ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement