ਜੀਐਸਟੀ: ਵਪਾਰੀਆਂ ਦੀਆਂ ਚਿੰਤਾਵਾਂ 'ਤੇ ਗ਼ੌਰ ਕਰੇਗੀ ਸਰਕਾਰ
Published : Nov 27, 2017, 11:12 pm IST
Updated : Nov 27, 2017, 5:42 pm IST
SHARE ARTICLE

ਸੂਰਤ, 27 ਨਵੰਬਰ: ਵਿਤ ਮੰਤਰੀ ਅਰੁਣ ਜੇਤਲੀ ਨੇ ਸਥਾਨਕ ਕੱਪੜਾ ਵਪਾਰੀਆਂ ਦੇ ਮੋਹਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ 'ਤੇ ਗ਼ੌਰ ਕਰੇਗੀ।
ਇਨ੍ਹਾਂ ਕੱਪੜਾ ਕਾਰੋਬਾਰੀਆਂ ਨਾਲ ਜੇਤਲੀ ਦੀ ਇਹ ਮੁਲਾਕਾਤ ਅਜਿਹੇ ਸਮੇਂ ਹੋਈ, ਜਦੋਂ ਕਿ ਗੁਜਰਾਤ ਵਿਧਾਨ ਸਭਾ ਚੋਣ ਅਗਲੇ ਮਹੀਨੇ ਹੋਣ ਜਾ ਰਹੀ ਹੈ। ਨੋਟਬੰਦੀ ਦਾ ਸਾਲ ਪੂਰਾ ਹੋਣ 'ਤੇ ਅੱਠ ਨੰਬਰ ਨੂੰ ਰਾਹੁਲ ਗਾਂਧੀ ਨੇ ਇਨ੍ਹਾਂ ਕਾਰੋਬਾਰੀਆਂ ਨਾਲ ਅਪਣਾ ਪੂਰਾ ਦਿਨ ਇੱਥੇ ਬਿਤਾਇਆ ਸੀ ਅਤੇ ਕੱਪੜਾ ਵਪਾਰੀਆਂ ਨੇ ਅਪਣੀਆਂ ਸਮਸਿਆਵਾਂ ਸੁਣਾਈਆਂ ਸਨ। ਜੇਤਲੀ ਅਤੇ ਕੱਪੜਾ ਉਦਯੋਗ ਦੇ ਆਗੂਆਂ, ਦੋਵੇਂ ਪਾਸਿਉਂ ਅੱਜ ਦੀ ਮੀਟਿੰਗ ਨੂੰ ਉਤਸ਼ਾਹਜਨਕ ਦਸਿਆ ਜਾ ਰਿਹਾ ਹੈ। ਮੀਟਿੰਗ 'ਚ ਸੂਰਤ ਕੱਪੜਾ ਉਦਯੋਗ ਦੇ ਆਗੂਆਂ ਨੇ ਵਸਤੂਆਂ ਤੇ ਸੇਵਾ ਟੈਕਸ (ਜੀ.ਐਸ.ਟੀ.) ਦੀ ਅਨੁਪਾਲਣ ਪ੍ਰਕਿਰਿਆ ਨੂੰ ਥੋੜ੍ਹਾ ਸੌਖਾ ਕਰਨ 'ਤੇ ਜ਼ੋਰ ਦਿਤਾ। ਵਿੱਤ ਮੰਤਰੀ ਇੱਥੇ ਭਾਰਤੀ ਜਨਤਾ ਪਾਰਟੀ ਵਲੋਂ 


ਕਰਵਾਏ 'ਮਨ ਕੀ ਬਾਤ-ਚਾਏ ਕੇ ਸਾਥ' ਪ੍ਰੋਗਰਾਮ 'ਚ ਹਿੱਸਾ ਲੈਣ ਆਏ ਸਨ। ਉਨ੍ਹਾਂ ਸਮਾਂ ਕੱਢ ਕੇ ਕੱਪੜਾ ਵਪਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਜੀਐਸਟੀ 'ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ। ਵਪਾਰੀਆਂ ਦਾ ਕਹਿਣਾ ਹੈ ਕਿ ਨਵੀਂ ਟੈਕਸ ਪ੍ਰਣਾਲੀ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਜੇਤਲੀ ਨੇ ਕਿਹਾ ਕਿ ਸੂਰਤ ਦਾ ਕੱਪੜਾ ਉਦਯੋਗ ਸਰਕਾਰ ਦੀਆਂ ਆਰਥਕ ਨੀਤੀਆਂ ਪ੍ਰਤੀ ਕਾਫ਼ੀ ਉਤਸ਼ਾਹਿਤ ਹੈ ਅਤੇ ਜੀਐਸਟੀ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਵਪਾਰੀ ਸਿਰਫ਼ ਇਹੀ ਚਾਹੁੰਦੇ ਹਨ ਕਿ ਖ਼ਾਸ ਕਰ ਕੇ ਛੋਟੀਆਂ ਕੱਪੜਾ ਇਕਾਈਆਂ ਲਈ ਟੈਕਸ ਪ੍ਰਕਿਰਿਆ ਹੋਰ ਸੌਖ਼ੀ ਹੋਣੀ ਚਾਹੀਦੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵਪਾਰੀਆਂ ਨੂੰ ਦਿੱਲੀ ਸੱਦਿਆ ਹੈ ਤਾਂ ਕਿ ਉਥੋਂ ਦੇ ਅਧਿਕਾਰੀਆਂ ਨਾਲ ਮਿਲ ਕੇ ਅਪਣੀਆਂ ਸਮਸਿਆਵਾਂ ਦੱਸ ਸਕਣ ਅਤੇ ਉਨ੍ਹਾਂ ਦਾ ਹੱਲ ਕੱਢਿਆ ਜਾ ਸਕੇ। ਜੇਤਲੀ ਨੇ ਕਿਹਾ ਕਿ ਮੈਂ ਖ਼ੁਸ਼ ਹਾਂ ਕਿ ਕੱਪੜਾ ਵਪਾਰੀ ਸਰਕਾਰ ਦੀਆਂ ਆਰਥਕ ਨੀਤੀਆਂ ਤੋਂ ਉਤਸ਼ਾਹਿਤ ਹਨ ਅਤੇ ਜੀ.ਐਸ.ਟੀ. ਦਾ ਸਮਰਥਨ ਕਰਦੇ ਹਨ।  (ਏਜੰਸੀ)

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement