ਜੀਓ ਆਫ਼ਰ: ਆਈਫ਼ੋਨ-ਐਕਸ ਖ਼ਰੀਦਣ 'ਤੇ 70 ਫ਼ੀ ਸਦੀ ਬਾਇਬੈਕ
Published : Oct 30, 2017, 11:39 pm IST
Updated : Oct 30, 2017, 6:09 pm IST
SHARE ARTICLE

ਚੰਡੀਗੜ੍ਹ, 30  ਅਕਤੂਬਰ (ਸਸਸ): ਰਿਲਾਇੰਸ ਜੀਓ ਭਾਰਤ ਵਿਚ ਆਈਫ਼ੋਨ ਪ੍ਰੇਮੀਆਂ ਨੂੰ ਨਵੇਂ ਆਈਫ਼ੋਨ ਐਕਸ ਖ਼ਰੀਦਣ ਦਾ ਬਿਹਤਰੀਨ ਮੌਕਾ ਦੇ ਰਿਹਾ ਹੈ। ਇਸ ਆਈਫ਼ੋਨ 'ਤੇ ਜੀਓ 70 ਫ਼ੀ ਸਦੀ ਤਕ ਦਾ ਬਾਇਬੈਕ ਆਫ਼ਰ ਦੇ ਰਿਹਾ ਹੈ। ਇਸ ਦੇ ਪ੍ਰੀ-ਆਡਰ ਸਿਰਫ਼ 1,999 ਰੁਪਏ ਵਿਚ ਦਿਤੇ ਜਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਜੀਓ ਦਾ ਇਹ ਬਾਇਬੈਕ ਆਫ਼ਰ ਪਾਉਣ ਲਈ ਤੁਹਾਨੂੰ ਆਈਫ਼ੋਨ ਐਕਸ ਰਿਲਾਇੰਸ ਸਟੋਰ, ਜੀਓ ਦੀ ਵੈੱਬਸਾਈਟ, ਮਾਈਜੀਓ ਐਪ ਜਾਂ ਅਮੇਜ਼ਨ 'ਤੇ ਜਾ ਕੇ ਇਸ ਨੂੰ ਬੁੱਕ ਕਰਨਾ ਹੋਵੇਗਾ। ਇਹ ਆਫ਼ਰ 29 ਸਤੰਬਰ ਤੋਂ ਲੈ ਕੇ 31 ਦਸੰਬਰ ਤਕ ਜਾਰੀ ਰਹੇਗਾ। ਰਿਲਾਇੰਸ ਜੀਓ ਦਾ ਇਹ ਬਾਇਬੈਕ ਆਫ਼ਰ ਆਈਫ਼ੋਨ-ਐਕਸ ਦੀ ਕੀਮਤ ਦਾ 70 ਫ਼ੀ ਸਦੀ ਹਿੱਸਾ ਤੁਹਾਨੂੰ ਵਾਪਸ ਦੇ ਰਿਹਾ ਹੈ। ਇਸ ਆਫ਼ਰ ਨੂੰ ਪਾਉਣ ਲਈ ਤੁਹਾਨੂੰ ਜੀਓ ਦਾ 799 ਜਾਂ ਇਸ ਤੋਂ ਮਹਿੰਗਾ ਪਲਾਨ ਚੁਣਨਾ ਹੋਵੇਗਾ। ਬਾਇਬੈਕ ਆਫ਼ਰ ਵਿਚ ਤੁਹਾਨੂੰ 12 ਮਹੀਨੇ ਬਾਅਦ ਅਪਣਾ ਆਈਫ਼ੋਨ ਵਾਪਸ ਕਰਨ 'ਤੇ ਇਹ ਪੈਸੇ ਮਿਲਣਗੇ। 


ਇਸ ਦਾ ਮਤਲਬ ਹੈ ਕਿ ਅਗਲੇ ਇਕ ਸਾਲ ਤਕ ਤੁਹਾਨੂੰ 799 ਦਾ ਰੀਚਾਰਜ ਕਰਨਾ ਹੋਵੇਗਾ ਤੇ ਸਾਲ ਬਾਅਦ 'ਚ ਤੁਸੀਂ ਜਦੋਂ ਆਈਫ਼ੋਨ-ਐਕਸ ਨੂੰ ਵਾਪਸ ਕਰੋਗੇ ਤਾਂ ਤੁਹਾਨੂੰ ਇਸ ਦੀ ਕੀਮਤ ਦਾ 70 ਫ਼ੀ ਸਦੀ ਰਕਮ ਵਾਪਸ ਮਿਲੇਗੀ। ਰਿਲਾਇੰਸ ਜੀਓ ਵਲੋਂ ਇਕ ਖ਼ਾਸ ਸ਼ਰਤ ਇਹ ਵੀ ਰੱਖੀ ਹੋਈ ਹੈ ਕਿ ਵਾਪਸੀ ਸਮੇਂ ਗਾਹਕ ਫ਼ੋਨ ਦੇ ਨਾਲ-ਨਾਲ ਇਸ ਦਾ ਡੱਬਾ ਤੇ ਹੋਰ ਅਸੈਸਰੀਜ਼ ਵੀ ਨਾਲ ਹੀ ਵਾਪਸ ਕਰੇਗਾ ਤੇ ਨਾਲ ਹੀ ਫ਼ੋਨ ਖ਼ਰਾਬ ਵੀ ਨਹੀਂ ਹੋਣਾ ਚਾਹੀਦਾ। ਜੇਕਰ 1 ਸਾਲ ਵਿਚ ਫ਼ੋਨ ਖ਼ਰਾਬ ਹੋ ਜਾਂਦਾ ਹੈ ਤਾਂ ਕੰਪਨੀ ਵਾਪਸ ਨਹੀਂ ਲਵੇਗੀ। ਜੇਕਰ ਤੁਸੀਂ 12 ਮਹੀਨੇ ਤਕ 799 ਰੁਪਏ ਦੇ ਪਲਾਨ ਵਰਤੋਗੇ ਤਾਂ ਤੁਹਾਨੂੰ ਕੁੱਲ 9,588 ਰੁਪਏ ਅਦਾ ਕਰਨੇ ਹੋਣਗੇ। 799 ਰੁਪਏ ਦੇ ਪਲਾਨ ਵਿਚ 3 ਜੀ.ਬੀ. ਡੇਟਾ ਹਰ ਦਿਨ ਅਤੇ ਅਸੀਮਤ ਕਾਲਿੰਗ ਦਿਤੀ ਜਾ ਰਹੀ ਹੈ। ਇਹ ਪਲਾਨ 28 ਦਿਨ ਦੀ ਮਿਆਦ ਨਾਲ ਆਵੇਗਾ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement