ਕਣਕ ਦੀ ਆਯਾਤ ਡਿਊਟੀ ਕੀਤੀ ਦੁਗਣੀ
Published : Nov 10, 2017, 12:04 am IST
Updated : Nov 9, 2017, 6:34 pm IST
SHARE ARTICLE

ਨਵੀਂ ਦਿੱਲੀ, 9 ਨਵੰਬਰ: ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੀ ਸਸਤੀ ਆਯਾਤ ਨੂੰ ਰੋਕਣ ਲਈ ਇਸ ਦੀ ਆਯਾਤ ਡਿਊਟੀ ਦੁਗਣੀ ਕਰਨ ਦਾ ਫ਼ੈਸਲਾ ਕੀਤਾ ਹੈ। ਦਰਅਸਲ, ਸਰਕਾਰ ਚਾਲੂ ਰਬੀ ਸੈਸ਼ਨ 'ਚ ਕਿਸਾਨਾਂ ਨੂੰ ਮੁੱਲ ਦੇ ਮਾਮਲੇ 'ਚ ਸਾਕਰਾਤਮਕ ਸੰਕੇਤ ਦੇਣਾ ਚਾਹੁੰਦੀ ਹੈ। ਇਸ ਲਈ ਆਯਾਤ ਡਿਊਟੀ ਦੁਗਣੀ ਕਰ ਕੇ 20 ਫ਼ੀ ਸਦੀ ਕਰ ਦਿਤੀ ਗਈ ਹੈ।
ਕੈਨੇਡਾ ਵਰਗੇ ਦੇਸ਼ ਤੋਂ ਸਸਤੇ ਆਯਾਤ 'ਤੇ ਰੋਕ ਲਗਾਉਣ ਲਈ ਮਟਰ 'ਤੇ 50 ਫ਼ੀ ਸਦੀ ਆਯਾਤ ਡਿਊਟੀ ਲਗਾਈ ਹੈ। ਕੇਂਦਰੀ ਉਤਪਾਦ ਅਤੇ ਕਸਟਮ ਡਿਊਟੀ ਬੋਰਡ (ਸੀ.ਬੀ.ਈ.ਸੀ.) ਨੇ ਇਕ ਸੂਚਨਾ ਜਾਰੀ ਕਰ ਕੇ ਮਟਰ 'ਤੇ ਕਸਟਮ ਡਿਊਟੀ ਨੂੰ ਜ਼ੀਰੋ ਤੋਂ ਵਧਾ ਕੇ 50 ਫ਼ੀ ਸਦੀ ਕਰਨ ਅਤੇ ਕਣਕ ਦੀ ਆਯਾਤ ਡਿਊਟੀ ਨੂੰ 10 ਫ਼ੀ ਸਦੀ ਤੋਂ ਵਧਾ ਕੇ 20 ਫ਼ੀ ਸਦੀ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।


ਫ਼ਸਲ ਸਾਲ 2016-17 (ਜੁਲਾਈ ਤੋਂ ਜੂਨ) 'ਚ ਨੌਂ ਕਰੋੜ 83.8 ਲੱਖ ਟਨ ਦੇ ਭਾਰੀ ਉਤਪਾਦ ਦੇ ਮੱਦੇਨਜ਼ਰ ਸਥਾਨਕ ਕੀਮਤਾਂ 'ਚ ਭਾਰੀ ਗਿਰਾਵਟ ਰੋਕਣ ਲਈ ਮਾਰਚ 'ਚ ਸਰਕਾਰ ਨੇ ਕਣਕ 'ਤੇ 10 ਫ਼ੀ ਸਦੀ ਦੀ ਆਯਾਤ ਡਿਊਟੀ ਲਗਾਈ ਸੀ। ਹੁਣ ਜਦੋਂ ਕਿਸਾਨਾਂ ਨੇ ਰਬੀ ਕਣਕ ਦੀ ਬੀਜਾਈ ਸ਼ੁਰੂ ਕੀਤੀ ਹੈ ਤਾਂ ਸਰਕਾਰ ਨੇ ਕਿਸਾਨਾਂ ਨੂੰ ਜ਼ਿਆਦਾ ਰਕਬੇ 'ਚ ਕਣਕ ਦੀ ਪੈਦਾਵਾਰ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਚੰਗਾ ਸੰਕੇਤ ਦੇਣਾ ਚਾਹੁੰਦੀ ਹੈ। (ਏਜੰਸੀ)

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement