ਮੰਗ 'ਚ ਤੇਜ਼ੀ ਕਾਰਨ ਚਮਕਿਆ ਸੋਨਾ, ਚਾਂਦੀ ਤਿੰਨ ਹਫ਼ਤੇ ਦੇ ਸਰਬੋਤਮ ਪੱਧਰ 'ਤੇ
Published : Dec 26, 2017, 1:11 am IST
Updated : Dec 25, 2017, 7:41 pm IST
SHARE ARTICLE

ਨਵੀਂ ਦਿੱਲੀ, 25 ਦਸੰਬਰ: ਦਿੱਲੀ ਸਰਾਫ਼ਾ ਬਾਜ਼ਾਰ 'ਚ ਮੰਗ ਵਧਣ ਨਾਲ ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਤੇਜੀ ਦਰਜ ਕੀਤੀ ਗਈ। ਸੋਨਾ 25 ਰੁਪਏ ਚੜ੍ਹੇ ਕੇ 29,875 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਹ ਸੋਨੇ ਦਾ ਢਾਈ ਹਫ਼ਤੇ ਦਾ ਸੱਭ ਤੋਂ ਉਚ ਪੱਧਰ ਹੈ। ਚਾਂਦੀ ਵੀ 40 ਰੁਪਏ ਦੀ ਮਜਬੂਤੀ ਨਾਲ 38,000 ਰੁਪਏ ਪ੍ਰਤੀ 


ਕਿਲੋਗ੍ਰਾਮ ਦੇ ਪੱਧਰ 'ਤੇ ਪਹੁੰਚ ਗਈ। ਇਹ ਚਾਂਦੀ ਦਾ ਤਿੰਨ ਹਫ਼ਤਿਆਂ ਦਾ ਉਚਤਮ ਪੱਧਰ ਹੈ। ਦਿੱਲੀ ਸਰਾਫ਼ਾ ਬਾਜ਼ਾਰ 'ਚ ਸੋਨਾ 99.9 ਫ਼ੀ ਸਦੀ ਅਤੇ 99.5 ਫ਼ੀ ਸਦੀ ਸ਼ੁੱਧਤਾ ਦਾ ਭਾਅ 25 ਰੁਪਏ ਵਧ ਕੇ ਕ੍ਰਮਵਾਰ 29,875 ਰੁਪਏਅ ਤੇ 29,725 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। 7 ਦਸੰਬਰ ਤੋਂ ਬਾਅਦ ਇਹ ਸੋਨੇ ਦਾ ਸੱਭ ਤੋਂ ਉਚਤਮ ਪੱਧਰ ਹੈ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement