ਨਵੇਂ ਸਾਲ 'ਚ ਸੁਧਰੇਗੀ ਅਰਥ-ਵਿਵਸਥਾ ਦੀ ਹਾਲਤ: ਮੋਰਗਨ ਸਟੇਨਲੀ
Published : Dec 8, 2017, 10:46 pm IST
Updated : Dec 8, 2017, 5:16 pm IST
SHARE ARTICLE

ਨਵੀਂ ਦਿੱਲੀ, 8 ਦਸੰਬਰ: ਨੋਟਬੰਦੀ ਅਤੇ ਜੀ.ਐਸ.ਟੀ ਦੇ ਝਟਕਿਆਂ ਤੋਂ ਬਾਅਦ ਅਰਥ-ਵਿਵਸਥਾ ਹੁਣ ਹੌਲੀ-ਹੌਲੀ ਸੁਧਰਨ ਲੱਗੀ ਹੈ। ਇਸ ਦਾ ਅਸਰ ਦਿਖਣ ਵੀ ਲੱਗਿਆ ਹੈ। ਕੌਮਾਂਤਰੀ ਵਿੱਤੀ ਕੰਪਨੀ ਮੋਰਗਨ ਸਟੇਨਲੀ ਨੇ ਕਿਹਾ ਕਿ 2018 'ਚ ਭਾਰਤ ਦੀ ਵਾਧਾ ਦਰ ਬੇਹਤਰ ਸਥਿਤੀ 'ਚ ਰਹੇਗੀ।ਫ਼ਰਮ ਮੁਤਾਬਕ ਦੇਸ਼ ਦੇ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਸਾਲ 2018 'ਚ 7.5 ਫ਼ੀ ਸਦੀ ਹੋਵੇਗੀ। ਸਾਲ 2017 'ਚ ਜੀ.ਡੀ.ਪੀ. ਦੀ ਵਾਧਾ ਦਰ 6.4 ਫ਼ੀ ਸਦੀ ਰਹੀ। ਮੋਰਗਨ ਸਟੇਨਲੀ ਨੇ 2018 'ਚ ਜਿੱਥੇ ਇਸ ਦੇ 7.5 ਫ਼ੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਤੋਂ ਬਾਅਦ ਇਸ 'ਚ ਰਫ਼ਤਾਰ ਦਾ ਰੁਝਾਨ ਵਿਖੇਗਾ। ਇਸ ਕਾਰਨ 2019 'ਚ ਵਾਧਾ ਦਰ 7.7 ਫ਼ੀ ਸਦੀ 


ਰਹਿਣ ਦਾ ਅਨੁਮਾਨ ਲਗਾਇਆ ਹੈ। ਮੋਰਗਨ ਸਟੇਨਲੀ ਮੁਤਾਬਕ ਕੰਪਨੀਆਂ ਦੇ ਲਾਭ ਅਤੇ ਬੈਲੰਸਸ਼ੀਟ 'ਚ ਬੁਨਿਆਦੀ ਸੁਧਾਰ ਹੋ ਰਿਹਾ ਹੈ। ਇਸ ਨਾਲ ਵਿੱਤੀ ਪ੍ਰਣਾਲੀ ਮਜਬੂਤ ਹੋਵੇਗੀ ਤੇ ਨਿਵੇਸ਼ ਲਈ ਕਰਜ਼ ਮੰਗਣ ਦੀ ਜ਼ਰੂਰਤ ਪੂਰੀ ਕਰਨ 'ਚ ਸਮਰਥ ਹੋਵੇਗੀ।ਰੀਪੋਰਟ 'ਚ ਕਿਹਾ ਗਿਆ ਹੈ ਕਿ ਸਾਨੂੰ ਉਮੀਦ ਹੈ ਕਿ ਸੱਭ ਗੱਲਾਂ 2018 'ਚ ਆਰਥਕ ਗਤੀ ਦਾ ਮਾਰਗ ਦਰਸ਼ਨ ਕਰਨਗੀਆਂ ਅਤੇ ਜੀ.ਡੀ.ਪੀ. ਵਾਧਾ ਦਰ ਇਸ ਸਾਲ 6.4 ਫ਼ੀ ਸਦੀ ਤੋਂ ਵਧ ਕੇ 7.5 ਫ਼ੀ ਸਦੀ ਤਕ ਪਹੁੰਚ ਜਾਵੇਗੀ। ਰੀਪੋਰਟ ਮੁਤਾਬਕ ਨੋਟਬੰਦੀ ਅਤੇ ਜੀ.ਐਸ.ਟੀ. ਤੋਂ ਬਾਅਦ ਹੁਣ ਮੰਗ ਸੁਧਰਨ ਲੱਗੀ ਹੈ ਅਤੇ ਇਸ ਨਾਲ ਅਰਥ ਵਿਵਸਥਾ ਦੀ ਸਥਿਤੀ 'ਚ ਸੁਧਾਰ ਦਿਖਣ
ਲੱਗਿਆ ਹੈ।    (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement