ਨੋਟਬੰਦੀ ਦੇ ਐਲਾਨ ਤੋਂ ਬਾਅਦ ਬੰਦ ਕੰਪਨੀਆਂ ਨੇ ਕੀਤੀ 2100 ਕਰੋੜ ਦੀ ਹੇਰਾਫੇਰੀ
Published : Dec 6, 2017, 10:27 pm IST
Updated : Dec 6, 2017, 4:57 pm IST
SHARE ARTICLE

ਨਵੀਂ ਦਿੱਲੀ, 6 ਦਸੰਬਰ: ਸਰਕਾਰ ਨੂੰ ਨੋਟਬੰਦੀ ਦੌਰਾਨ ਕਰੀਬ 62,300 ਕੰਪਨੀਆਂ ਦੇ 88,000 ਬੈਂਕ ਖ਼ਾਤਿਆਂ ਤੋਂ ਕਰੀਬ 21,000 ਕਰੋੜ ਦੇ ਲੈਣ-ਦੇਣ ਦਾ ਪਤਾ ਚਲਿਆ ਹੈ। ਦਰਅਸਲ ਨੋਟਬੰਦੀ ਦੌਰਾਨ ਇਨ੍ਹਾਂ ਕੰਪਨੀਆਂ ਦੇ ਖ਼ਾਤਿਆਂ ਦੇ ਲੈਣ-ਦੇਣ 'ਚ ਤੇਜ ਉਛਾਲ ਦੇਖਿਆ ਗਿਆ। ਬੈਂਕਾਂ ਵਲੋਂ ਦਿਤੀ ਗਈ ਜਾਣਕਾਰੀ ਤੋਂ ਬਾਅਦ ਇਸ ਦਾ ਖ਼ੁਲਾਸਾ ਹੋਇਆ ਹੈ।ਇਹ ਸੱਭ ਕੰਪਨੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਦੋ ਸਾਲ ਤੋਂ ਜ਼ਿਆਦਾ ਸਮੇਂ ਤਕ ਬੰਦ ਰੱਖੇ ਜਾਣ ਦੇ 


ਚਲਦਿਆਂ ਰਜਿਸਟਾਰ ਆਫ਼ ਕੰਪਨੀਜ਼ ਦੀ ਲਿਸਟ ਤੋਂ ਹਟਾ ਦਿਤਾ ਗਿਆ ਸੀ। ਅਜਿਹੀਆਂ ਕੰਪਨੀਆਂ 'ਤੇ ਸਰਕਾਰ ਵਲੋਂ ਚਲਾਏ ਗਏ ਅਭਿਆਨ ਤਹਿਤ ਇਸ ਦਾ ਖ਼ੁਲਾਸਾ ਹੋਇਆ ਹੈ। ਹਾਲਾਂ ਕਿ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੂੰ ਹੁਣ ਵੀ ਬੈਂਕਾਂ ਤੋਂ ਕਰੀਬ 1.6 ਲੱਖ ਕੰਪਨੀਆਂ ਦੀ ਜਾਣਕਾਰੀ ਮਿਲਣੀ ਬਾਕੀ ਹੈ।ਇਨ੍ਹਾਂ ਕੰਪਨੀਆਂ ਵਿਰੁਧ ਕਾਰਵਾਈ ਲਈ ਸਰਕਾਰ ਨੇ ਇਨ੍ਹਾਂ ਕੰਪਨੀਆਂ ਦੀ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ, ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ ਅਤੇ ਦੂਜੀਆਂ ਵਿੱਤੀ ਯੂਨਿਟਜ਼ ਨਾਲ ਸਾਂਝਾ ਕੀਤਾ ਹੈ ਤਾਂ ਕਿ ਪੂਰੀ ਜਾਣਕਾਰੀ ਉਪਲਬਧ ਹੋ ਸਕੇ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਅਜਿਹੀਆਂ ਕੰਪਨੀਆਂ ਦੇ 3 ਲੱਖ ਤੋਂ ਜ਼ਿਆਦਾ ਪ੍ਰਮੋਟਰਾਂ ਅਤੇ ਡਾਇਰੈਕਟਰਾਂ ਨੂੰ ਗ਼ੈਰ-ਕਾਨੂੰਨੀ ਐਲਾਨ ਚੁਕੀ ਹੈ, ਜਿਨ੍ਹਾਂ ਨੇ 3 ਸਾਲ ਤੋਂ ਰਿਟਰਨ ਨਹੀਂ ਭਰੀ ਹੈ।   (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement