ਨੋਟਬੰਦੀ ਤੋਂ ਬਾਅਦ ਨਕਦ ਭੁਗਤਾਨ ਘਟਿਆ
Published : Nov 25, 2017, 10:26 pm IST
Updated : Nov 25, 2017, 4:56 pm IST
SHARE ARTICLE

ਮੁੰਬਈ, 25 ਨਵੰਬਰ: ਭਾਰਤੀ ਰਿਜ਼ਰਵ ਬੈਂਕ ਦੇ ਇਸ ਸਰਵੇਖਣ 'ਚ ਦਾਅਵਾ ਕੀਤਾ ਗਿਆ ਹੈ ਕਿ ਨੋਟਬੰਦੀ ਤੋਂ ਬਾਅਦ ਲੋਕਾਂ ਦੇ ਭੁਗਤਾਨ ਦੇ ਤਰੀਕੇ 'ਚ ਬਦਲਾਅ ਆਇਆ ਹੈ। ਇਸ 'ਚ ਕਿਹਾ ਗਿਆ ਹੈ ਕਿ ਨੋਟਬੰਦੀ ਤੋਂ ਬਾਅਦ ਲੋਕ ਨਕਦ ਭੁਗਤਾਨ ਦੀ ਬਜਾਏ ਇਲੈਕ੍ਰਟੋਨਿਕ ਭੁਗਤਾਨ, ਮਰਚੈਂਟ ਟਰਮੀਨਲ 'ਚ ਕਾਰਡ ਵਰਤਣਾ ਅਤੇ ਚੈੱਕ ਰਾਹੀਂ ਭੁਗਤਾਨ ਵਲ ਵਧੇ ਹਨ। ਸਰਕਾਰ ਨੇ ਪਿਛਲੇ ਸਾਲ 8 ਨਵੰਬਰ ਨੂੰ 1,000 ਰੁਪਏ ਅਤੇ 500 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ।


ਰਿਜ਼ਰਵ ਬੈਂਕ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਬੈਂਕ ਭੁਗਤਾਨ ਅਤੇ ਨਿਪਟਾਰਾ ਪ੍ਰਣਾਲੀ 'ਚ ਸ਼ਲਾਘਾਯੋਗ ਬਦਲਾਅ ਆਇਆ ਹੈ। ਵਿਸ਼ੇਸ਼ ਤੌਰ 'ਤੇ ਤਿੰਨ ਖੇਤਰਾਂ ਖ਼ੁਦਰਾ ਇਲੈਕਟ੍ਰੋਨਿਕ ਭੁਗਤਾਨ, ਪੀ.ਓ.ਐਸ. ਟਰਮੀਨਲ 'ਤੇ ਕਾਰਡ ਦੀ ਵਰਤੋਂ ਅਤੇ ਚੈੱਕ ਰਾਹੀਂ ਭੁਗਤਾਨ ਵਧਿਆ ਹੈ। ਇਹ ਸਰਵੇਖਣ ਰਿਜ਼ਰਵ ਬੈਂਕ ਦੇ ਅੰਕੜੇ ਅਤੇ ਜਾਣਕਾਰੀ ਪ੍ਰਬੰਧਨ ਵਿਭਾਗ ਦੇ ਸ਼ਸ਼ਾਂਕ ਸ਼ੇਖਰ ਮੌਤੀ ਦੇ ਨਿਰਦੇਸ਼ਨ 'ਚ ਕੀਤਾ ਗਿਆ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ ਨੋਟਬੰਦੀ ਤੋਂ ਪਹਿਲਾਂ ਚੈੱਕਾਂ ਦੀ ਗਿਣਤੀ ਅਤੇ ਮੁੱਲ ਦੇ ਹਿਸਾਬ ਨਾਲ ਵਰਤੋਂ ਘੱਟ ਘੱਟ ਸੀ ਪਰ ਨੋਟਬੰਦੀ ਤੋਂ ਬਾਅਦ ਦੇ ਮਹੀਨਿਆਂ 'ਚ ਇਸ 'ਚ ਸਾਕਰਾਤਮਕ ਵਾਧਾ ਦਰਜ ਕੀਤਾ ਗਿਆ।   (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement