ਪਿਆਜ਼, ਟਮਾਟਰ, ਮਟਰ ਤੇ ਹੋਰ ਸਬਜ਼ੀਆਂ ਹੋਈਆਂ ਮਹਿੰਗੀਆਂ
Published : Nov 14, 2017, 11:03 pm IST
Updated : Nov 14, 2017, 5:33 pm IST
SHARE ARTICLE

ਨਵੀਂ ਦਿੱਲੀ, 14 ਨਵੰਬਰ: ਪਿਆਜ਼-ਟਮਾਟਰ ਸਮੇਤ ਖਾਣ-ਪੀਣ ਵਾਲੀਆਂ ਕਈ ਚੀਜ਼ਾਂ ਮਹਿੰਗੀਆਂ ਹੋਣ ਨਾਲ ਅਕਤੂਬਰ ਵਿਚ ਥੋਕ ਮਹਿੰਗਾਈ ਦਰ ਅਪਣੇ ਛੇ ਮਹੀਨਿਆਂ ਦੇ ਉੱਚੇ ਪੱਧਰ 3.59 ਫ਼ੀ ਸਦੀ 'ਤੇ ਪਹੁੰਚ ਗਈ ਹੈ। ਇਸ ਤੋਂ ਪਿਛਲੇ ਮਹੀਨੇ ਸਤੰਬਰ ਵਿਚ ਥੋਕ ਮਹਿੰਗਾਈ ਦਰ 2.60 ਫ਼ੀ ਸਦੀ ਸੀ ਜਦਕਿ ਪਿਛਲੇ ਸਾਲ ਸਤੰਬਰ ਵਿਚ ਇਹ 1.27 ਫ਼ੀ ਸਦੀ ਰਹੀ ਸੀ। ਇਸ ਅਪ੍ਰੈਲ ਤੋਂ ਬਾਅਦ ਥੋਕ ਮਹਿੰਗਾਈ ਵਿਚ ਇਹ ਸੱਭ ਤੋਂ ਵੱਡਾ ਵਾਧਾ ਹੈ, ਅਪ੍ਰੈਲ ਵਿਚ ਇਹ 3.85 ਫ਼ੀ ਸਦੀ ਦਰਜ ਕੀਤੀ ਗਈ ਸੀ। ਖੁਦਰਾ ਮੁਦਰਾਸਫ਼ੀਤੀ ਅਕਤੂਬਰ ਵਿਚ ਸੱਤ ਮਹੀਨੇ ਦੇ ਸੱਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਮਗਰੋਂ ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ਵਿਚ ਕਟੌਤੀ ਦੀਆਂ ਉਮੀਦਾਂ ਮੱਧਮ ਪੈਣ ਦੇ ਆਸਾਰ ਬਣ ਗਏ ਹਨ। ਸ਼ੇਅਰ ਬਾਜ਼ਾਰਾਂ ਵਿਚ ਅੱਜ ਗਿਰਾਵਟ ਵੇਖਣ ਨੂੰ ਮਿਲੀ। ਬੰਬਈ ਸ਼ੇਅਰ ਬਾਜ਼ਾਰ ਦਾ ਸੰਵੇਦੀ ਸੂਚਕ ਅੰਕ ਅੱਜ 92 ਅੰਕ ਡਿੱਗ ਕੇ ਤਿੰਨ ਹਫ਼ਤਿਆਂ ਦੇ ਹੇਠਲੇ ਪੱਧਰ 32,941.87 'ਤੇ ਪਹੁੰਚ ਗਿਆ। ਅਕਤੂਬਰ ਵਿਚ ਬਰਾਮਦ ਵਿਚ ਵੀ 1.12 ਦੀ ਕਮੀ ਵੇਖਣ ਨੂੰ ਮਿਲੀ ਹੈ।


ਮੰਗਲਵਾਰ ਨੂੰ ਥੋਕ ਮੁਲ ਸੂਚਕ ਅੰਕ ਦੇ ਜਾਰੀ ਹੋਏ ਅੰਕੜਿਆਂ ਮੁਤਾਬਕ, ਸਬਜ਼ੀਆਂ ਵਿਚ ਮਹਿੰਗਾਈ ਦਰ ਸਤੰਬਰ ਦੇ 15.48 ਫ਼ੀ ਸਦੀ ਤੋਂ ਵੱਧ ਕੇ ਅਕਤੂਬਰ ਵਿਚ 36.61 ਫ਼ੀ ਸਦੀ ਤਕ ਪਹੁੰਚ ਗਈ। ਜਿਥੇ ਤਕ ਪਿਆਜ਼ ਦੀ ਗੱਲ ਹੈ, ਅਕਤੂਬਰ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਇਕ ਸਾਲ ਪਹਿਲਾਂ ਦੇ ਮੁਕਾਬਲੇ 127.04 ਫ਼ੀ ਸਦੀ ਦਾ ਵਾਧਾ ਹੋਇਆ। ਆਂਡੇ, ਮੀਟ ਅਤੇ ਮੱਛੀ ਦੀਆਂ ਕੀਮਤਾਂ 5.76 ਫ਼ੀ ਸਦੀ ਉੱਚੀਆਂ ਰਹੀਆਂ। ਨਿਰਮਾਣ ਸੈਕਟਰ ਦੇ ਉਤਪਾਦਾਂ ਵਿਚ ਮਹਿੰਗਾਈ ਮਾਮੂਲੀ ਤੌਰ 'ਤੇ ਘੱਟ ਕੇ 2.62 ਫ਼ੀ ਸਦੀ ਰਹਿ ਗਈ ਜੋ ਸਤੰਬਰ ਵਿਚ 2.72 ਫ਼ੀ ਸਦੀ ਸੀ। ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਪਟਰੌਲ, ਡੀਜ਼ਲ ਦੀਆਂ ਕੀਮਤਾਂ ਲਗਾਤਾਰ ਉੱਚੀਆਂ ਬਣੀਆਂ ਹੋਈਆਂ ਹਨ। ਘਰੇਲੂ ਉਤਪਾਦਨ ਘਟਣ ਨਾਲ ਬਿਜਲੀ ਚਾਰਜ ਵੀ ਉੱਚੇ ਪੱਧਰ 'ਤੇ ਬਣੇ ਹੋਏ ਹਨ। ਇਸ ਦੇ ਉਲਟ ਦਾਲਾਂ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਦੌਰ ਜਾਰੀ ਹੈ। ਦਾਲਾਂ ਵਿਚ 31.05 ਫ਼ੀ ਸਦੀ ਦੀ ਗਿਰਾਵਟ ਰਹੀ। ਆਲੂ ਦੇ ਮੁਲ 44.29 ਫ਼ੀ ਸਦੀ ਘੱਟ ਗਏ ਜਦਕਿ ਕਣਕ 1.99 ਫ਼ੀ ਸਦੀ ਹੇਠਾਂ ਰਹੀ। ਊਰਜਾ ਅਤੇ ਪਾਵਰ ਸੈਕਸ਼ਨ ਵਿਚ ਅਕਤੂਬਰ 'ਚ ਮਹਿੰਗਾਈ ਦਰ ਵੱਧ ਕੇ 10.52 ਫ਼ੀ ਸਦੀ ਹੋ ਗਈ। ਈਂਧਣ ਮਹਿੰਗਾਈ ਦਰ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਉੱਚੀ ਬਣੀ ਹੋਈ ਹੈ। (ਪੀ.ਟੀ.ਆਈ)

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement