
ਰਾਏਕੋਟ, 2 ਅਕਤੂਬਰ (ਜਸਵੰਤ ਸਿੰਘ ਸਿੱਧੂ): ਸਥਾਨਕ ਅਨਾਜ ਮੰਡੀ ਵਿਖੇ ਅੱਜ ਨਿਊ ਗਿੱਲ ਟ੍ਰੇਡਰਜ਼ ਕਾਲਸਾਂ ਵਾਲਿਆਂ ਦੀ ਆੜ੍ਹਤ ਤੋਂ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਹਾਜਰੀ 'ਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਯਸ਼ਪਾਲ ਬਾਂਸਲ ਅਤੇ ਕਾਂਗਰਸ ਪ੍ਰਦੇਸ਼ ਕਮੇਟੀ ਮੈਂਬਰ ਨਿਰਮਲ ਸਿੰਘ ਤਲਵੰਡੀ ਤੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਦੀ ਹਾਜਰੀ ਵਿੱਚ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਨਿਰਮਲ ਸਿੰਘ ਤਲਵੰਡੀ ਤੇ ਸੁਖਪਾਲ ਸਿੰਘ ਗੋਂਦਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਹੀ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਪਨਸਪ ਖ੍ਰੀਦ ਏਜੰਸੀ ਦੇ ਇੰਸਪੈਕਟਰ ਗੌਰਵ ਜੈਨ ਤੇ ਇੰਸਪੈਕਟਰ ਰਣਜੀਤ ਸਿੰਘ ਵੱਲੋਂ ਆੜ੍ਹਤ ਤੇ ਆਈ ਪਰਮਜੀਤ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਪਿੰਡ ਐਤੀਆਣਾ ਦੀ ਝੋਨੇ ਦੀ ਫਸਲ ਦੀ 1590 ਰੁਪਏ ਪ੍ਰਤੀ ਕੁਇੰਟਲ ਬੋਲੀ ਲਗਾਈ ਗਈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਝੋਨੇ ਦੀ ਫਸਲ ਨੂੰ ਪੂਰੀ ਤਰਾਂ ਸੁਕਾ ਕੇ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾਂ ਹੋਵੇ। ਇਸ ਮੌਕੇ ਰਮੇਸ਼ ਕੌੜਾ, ਜੀਵਨ ਬਾਂਸਲ ਜਗਦੇਵ ਸਿੰਘ ਕੀਮਤੀ ਲਾਲ, ਗੁਰਚਰਨ ਸਿੰਘ, ਮੰਗਤ ਰਾਏ, ਸੰਜੀਵ ਕੁਮਾਰ ਬੌਬਾ, ਬਲਜੀਤ ਸਿੰਘ ਹਲਵਾਰਾ, ਗੁਰਬਖਸ਼ ਸਿੰਘ ਤੁਗਲ, ਲਖਵਿੰਦਰ ਸਿੰਘ ਸਪਰਾ, ਸਮਸ਼ੇਰ ਸਿੰਘ, ਮੇਜਰ ਸਿੰਘ ਗਿੱਲ, ਪਰਮਜੀਤ ਸਿੰਘ ਟੂਸਾ, ਸੁਖਜਿੰਦਰ ਸਿੰਘ, ਵਿਨੋਦ ਕਤਿਆਲ, ਸੋਨੀ ਬਾਂਸਲ, ਸੁਰੇਸ਼ ਕੁਮਾਰ ਤੇ ਸਤਪਾਲ ਬਾਂਸਲ ਆਦਿ ਹਾਜਰ ਸਨ।