ਰਾਹੁਲ ਨੇ ਜੀਡੀਪੀ ਨੂੰ ਦਸਿਆ 'ਕੁਲ ਵੰਡਪਾਊ ਰਾਜਨੀਤੀ'
Published : Jan 6, 2018, 11:49 pm IST
Updated : Jan 6, 2018, 6:19 pm IST
SHARE ARTICLE

ਨਵੀਂ ਦਿੱਲੀ, 6 ਜਨਵਰੀ : ਆਰਥਕ ਵਾਧੇ ਬਾਰੇ ਨਵੇਂ ਅਨੁਮਾਨ ਦੇ ਬਹਾਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਨਿਸ਼ਾਨਾ ਬਣਾਇਆ। ਰਾਹੁਲ ਨੇ ਟਵਿਟਰ 'ਤੇ ਵਿਅੰਗ ਕਰਦਿਆਂ ਲਿਖਿਆ ਕਿ ਜੇਤਲੀ ਦੀ ਪ੍ਰਤਿਭਾ ਨਾਲ ਮੋਦੀ ਦੀ ਕੁਲ ਵੰਡਪਾਊ ਰਾਜਨੀਤੀ (ਜੀਡੀਪੀ) ਦੇਸ਼ ਨੂੰ ਕਿਥੇ ਲੈ ਕੇ ਜਾ ਰਹੀ ਹੈ? ਰਾਹੁਲ ਨੇ ਜੀਡੀਪੀ ਨੂੰ 'ਗਰੌਸ ਡਿਵੀਸਵ ਪਾਲਿਟਿਕਸ' ਦਾ ਨਾਮ ਦਿਤਾ। ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿਦਿਆਂ ਕਿਹਾ ਕਿ ਦੇਸ਼ ਵਿਚ ਨਵਾਂ ਨਿਵੇਸ਼ ਪਿਛਲੇ 13 ਸਾਲਾਂ ਵਿਚ ਸੱਭ ਤੋਂ ਹੇਠਲੇ ਪੱਧਰ 'ਤੇ ਹੈ। ਨਾਲ ਹੀ ਬੈਂਕ ਵਿਆਜ ਕਾਰੋਬਾਰ ਵਿਚ ਵਾਧਾ 63 ਸਾਲਾਂ ਵਿਚ ਘੱਟੋ ਘੱਟ ਪੱਧਰ


 'ਤੇ ਹੈ। ਉਨ੍ਹਾਂ ਕਿਹਾ ਕਿ ਨੌਕਰੀਆਂ ਦੇ ਮੌਕੇ ਪਿਛਲੇ ਅੱਠ ਸਾਲਾਂ ਵਿਚ ਸੱਭ ਤੋਂ ਘੱਟ ਹਨ, ਖੇਤੀ ਉਤਪਾਦਨ ਵਿਚ ਵਾਧੇ ਦੀ ਦਰ 1.7 ਫ਼ੀ ਸਦੀ ਤਕ ਘੱਟ ਹੋਈ ਹੈ ਅਤੇ ਖ਼ਜ਼ਾਨੇ ਦਾ ਘਾਟਾ ਪਿਛਲੇ ਅੱਠ ਸਾਲਾਂ ਵਿਚ ਸੱਭ ਤੋਂ ਜ਼ਿਆਦਾ ਵਧਿਆ ਹੈ। ਨਾਲ ਹੀ ਪ੍ਰਾਜੈਕਟ ਲਟਕੇ ਪਏ ਹਨ। ਕਾਂਗਰਸ ਨੇਤਾ ਨੇ ਕਿਹਾ ਕਿ ਦੇਸ਼ ਵਿਚ ਕੁਲ ਘਰੇਲੂ ਉਤਪਾਦ ਦੀ ਵਾਧਾ ਦਰ ਚਾਲੂ ਵਿੱਤ ਵਰ੍ਹੇ ਵਿਚ 6.5 ਫ਼ੀ ਸਦੀ ਦੇ ਚਾਰ ਸਾਲ ਦੇ ਹੇਠਲੇ ਪੱਧਰ 'ਤੇ ਰਹਿਣ ਦਾ ਅਨੁਮਾਨ ਹੈ। ਜੀਐਸਟੀ ਕਾਰਨ ਨਿਰਮਾਣ ਖੇਤਰ 'ਤੇ ਕਾਫ਼ੀ ਅਸਰ ਪਿਆ ਹੈ। ਪਿਛਲੇ ਵਿੱਤ ਵਰ੍ਹੇ 2016-17 ਵਿਚ ਜੀਡੀਪੀ ਦੀ ਵਾਧਾ ਦਰ 7.1 ਫ਼ੀ ਸਦੀ ਰਹੀ ਸੀ ਜਦਕਿ ਇਸ ਤੋਂ ਪਿਛਲੇ ਸਾਲ ਇਹ 8 ਫ਼ੀ ਸਦੀ ਦੇ ਉੱਚੇ ਪੱਧਰ 'ਤੇ ਸੀ। ਸਾਲ 2014-15 ਵਿਚ ਇਹ 7.5 ਫ਼ੀ ਸਦੀ ਸੀ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement