ਸਲਾਹਕਾਰ ਕਮੇਟੀ ਦੀ ਰੀਪੋਰਟ 'ਚ ਜੀ.ਐਸ.ਟੀ. ਸਰਲ ਬਣਾਉਣ ਦੀਆਂ ਸਿਫ਼ਾਰਸ਼ਾਂ
Published : Dec 7, 2017, 10:42 pm IST
Updated : Dec 7, 2017, 5:12 pm IST
SHARE ARTICLE

ਨਵੀਂ ਦਿੱਲੀ, 7 ਦਸੰਬਰ: ਹਰ ਮਹੀਨੇ ਹੋਣ ਵਾਲੀ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਇਸ ਮਹੀਨੇ ਨਹੀਂ ਹੋਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੀ.ਐਸ.ਟੀ. ਕੌਂਸਲ ਦੀ ਅਗਲੀ ਮੀਟਿੰਗ ਜਨਵਰੀ 'ਚ ਹੋਵੇਗੀ।ਇਸ ਤੋਂ ਪਹਿਲਾਂ ਜੀ.ਐਸ.ਟੀ. ਨੂੰ ਸਰਲ ਬਣਾਉਣ ਲਈ ਬਣੇ ਜੀ.ਐਸ.ਟੀ. ਲਾਅ ਪੈਨਲ ਨੇ ਅਪਣੀ ਰੀਪੋਰਟ ਵਿੱਤ ਮੰਤਰਾਲੇ ਨੂੰ ਸੌਂਪ ਦਿਤੀ ਹੈ ਅਤੇ ਅਗਲੀ ਮੀਟਿੰਗ 'ਚ ਇਨ੍ਹਾਂ ਸਿਫ਼ਾਰਿਸ਼ਾਂ 'ਤੇ ਚਰਚਾ ਕੀਤੀ ਜਾਵੇਗੀ। ਜੀ.ਐਸ.ਟੀ. ਐਕਟ 'ਚ ਸੋਧ ਕਰਨ 'ਤੇ ਜ਼ੋਰ ਦਿੰਦਿਆਂ ਜੀ.ਐਸ.ਟੀ. ਲਾਅ ਪੈਨਲ ਨੇ ਅਪਣੀ ਰੀਪੋਰਟ ਮਾਲ ਸਕੱਤਰ ਨੂੰ ਸੌਂਪ ਦਿਤੀ ਹੈ। ਪੈਨਲ ਨੇ ਅਪਣੀ ਰੀਪੋਰਟ 'ਚ ਜੀ.ਐਸ.ਟੀ. ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ 80 ਤੋਂ ਜ਼ਿਆਦਾ ਸੁਝਾਅ ਦਿਤੇ ਹਨ। ਜੀ.ਐਸ.ਟੀ. ਲਾਅ ਪੈਨਲ ਮੁਤਾਬਕ ਰਿਵਰਜ ਚਾਰਜ ਮੈਕੇਨਿਜ਼ਮ ਖ਼ਤਮ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਈ-ਵੇਅ ਬਿਲ ਨੂੰ ਵੀ 2019 ਤਕ ਲਈ ਮੁਲਤਵੀ ਕਰ ਦੇਣਾ ਚਾਹੀਦਾ ਹੈ। ਨਾਲ ਹੀ ਇਸ ਦੀ ਥਾਂ ਕੋਈ ਬਦਲਵੀਂ ਵਿਵਸਥਾ ਤਿਆਰ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਪੈਨਲ ਨੇ ਸਿਫ਼ਾਰਿਸ਼ ਕੀਤੀ ਹੈ ਕਿ ਕੰਪੋਜੀਸ਼ਨ ਸਕੀਮ ਤਹਿਤ ਇੰਟਰ-ਸਟੇਟ ਲੈਣ-ਦੇਣ ਦੀ ਵੀ ਆਗਿਆ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੰਪੋਜੀਸ਼ਨ 'ਚ ਟ੍ਰੇਡਜ਼, ਮੈਨੂੰਫ਼ੈਕਚਰਜ਼ ਅਤੇ ਰੈਸਟੋਰੈਂਟਾਂ ਲਈ 1 ਫ਼ੀ ਸਦੀ ਟੈਕਸ ਦਾ ਸੁਝਾਅ ਦਿਤਾ ਹੈ। ਪੈਨਲ ਮੁਤਾਬਕ ਰੀਫ਼ੰਡ ਦੀ ਪ੍ਰਕਿਰਿਆ ਆਟੋਮੈਟਿਕ ਹੋਣੀ ਚਾਹੀਦੀ ਹੈ।ਜੀ.ਐਸ.ਟੀ. ਲਾਅ ਪੈਨਲ ਨੇ ਸੱਭ ਜਾਫ਼ ਵਰਕ 'ਤੇ 5 ਫ਼ੀ ਸਦੀ ਟੈਕਸ, ਰਿਟਰਨ 'ਚ ਸੋਧ ਦੀ ਆਗਿਆ ਦੇ ਨਾਲ ਨੈਸ਼ਨਲ ਐਡਵਾਂਸ ਰੂਲਿੰਗ ਅਥਾਰਿਟੀ ਬਣਾਉਣ ਦਾ ਵੀ ਸੁਝਾਅ ਦਿਤਾ ਹੈ। ਪੈਨਲ ਦਾ ਮੰਨਣਾ ਹੈ ਕਿ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਜੇਕਰ ਅਮਲ 'ਚ ਲਿਆਂਦਾ ਜਾਂਦਾ ਹੈ ਤਾਂ ਵਪਾਰੀਆਂ ਦੀਆਂ ਸਾਰੀਆਂ ਚਿੰਤਾਵਾਂ ਖ਼ਤਮ ਹੋ ਜਾਣਗੀਆਂ ਅਤੇ ਸਰਕਾਰ ਦਾ ਟੈਕਸ ਕੁਲੈਕਸ਼ਲ ਵੀ ਵਧੇਗਾ।   (ਏਜੰਸੀ)

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement