
ਨਵੀਂ ਦਿੱਲੀ, 29
ਅਗੱਸਤ: ਉੱਤਰ ਕੋਰੀਆ ਵਲੋਂ ਜਾਪਾਨ ਦੇ ਉਪਰੋਂ ਮਿਜ਼ਾਈਲ ਦਾਗਣ ਦੀਆਂ ਖ਼ਬ²ਰਾਂ ਵਿਚਕਾਰ
ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿਚ ਅੱਜ ਸੋਨੇ ਦੀਆਂ ਕੀਮਤਾਂ 550 ਰੁਪਏ ਉਛਲ ਕੇ
30,450 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।
ਇਸੇ ਤਰ੍ਹਾਂ ਉਦਯੋਗਿਕ ਇਕਾਈਆਂ ਦਾ ਸਿੱਕਾ
ਨਿਰਮਾਤਾਵਾਂ ਦੀ ਭਾਰੀ ਚੁਕਾਈ ਨਾਲ ਚਾਂਦੀ ਵਿਚ ਵੀ ਤੇਜ਼ੀ ਦਾ ਰੁਖ਼ ਰਿਹਾ। ਚਾਂਦੀ ਦੀ
ਕੀਮਤ 41000 ਦੇ ਮਨੋਵਿਗਿਆਨ ਪੱਧਰ ਨੂੰ ਲੰਘਦੇ ਹੋਏ 41000 ਰੁਪਏ ਪ੍ਰਤੀ ਕਿਲੋ 'ਤੇ ਬੰਦ
ਹੋਈ ਜੋ ਕਲ ਦੀ ਤੁਲਨਾ ਵਿਚ 900 ਰੁਪਏ ਦਾ ਉਛਾਲ ਦਿਖਾਉੁਂਦਾ ਹੈ।
ਸਰਾਫ਼ਾ
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਤੇ ਅਮਰੀਕਾ ਵਿਚਕਾਰ ਵਧਦੇ ਤਣਾਅ ਦਾ ਅਸਰ
ਵਿਦੇਸ਼ੀ ਬਾਜ਼ਾਰਾਂ 'ਤੇ ਵੀ ਰਿਹਾ ਜਿਥੇ ਸੋਨੇ ਦੀ ਕੀਮਤ ਇਸ ਸਾਲ ਦੇ ਉਪਰਲੇ ਪੱਧਰ 'ਤੇ
ਪਹੁੰਚ ਗਈ।
ਖ਼ਬਰ²ਾਂ ਅਨੁਸਾਰ ਉੱਤਰ ਕੋਰੀਆ ਨੇ ਅਪਣੀ ਰਾਜਧਾਨੀ ਪਯੋਂਗਯਾਗ ਤੋਂ ਇਕ
ਬੈਲਿਸਿਟਕ ਮਿਜ਼ਾਈਲ ਦਾਗੀ ਜੋ ਜਾਪਾਨ ਦੇ ਉਪਰ ਤੋਂ ਗਈ ਅਤੇ ਮੁੜ ਉੱਤਰੀ ਪ੍ਰਸ਼ਾਂਤ
ਮਹਾਸਾਗਰ ਵਿਚ ਡਿੱਗੀ। ਘਰੇਲੂ ਪੱਧਰ 'ਤੇ ਸਥਾਨਕ ਜੌਹਰੀਆਂ ਦੀ ਵਧੀ ਮੰਗ ਨੇ ਇਸ ਤੇਜ਼ੀ
ਨੂੰ ਬਲ ਦਿਤਾ।
ਵਿਸ਼ਵ ਪੱਧਰ 'ਤੇ ਸਿੰਗਾਪੁਰ ਵਿਚ ਸੋਨਾ 0.90 ਫ਼ੀ ਸਦੀ ਚੜ੍ਹ ਕੇ
1322.41 ਡਾਲਰ ਪ੍ਰਤੀ ਔਂਸ ਰਿਹਾ ਜੋ ਕਿ ਪਿਛਲੇ ਸਾਲ 9 ਨਵੰਬਰ ਤੋਂ ਬਾਅਦ ਦਾ ਇਸ ਦਾ
ਉਪਰਲਾ ਪੱਧਰ ਹੈ। ਚਾਂਦੀ ਵੀ 0.66 ਫ਼ੀ ਸਦੀ ਚੜ੍ਹ ਕੇ 17.54 ਡਾਲਰ ਪ੍ਰਤੀ ਔਂਸ ਦਰਜ
ਕੀਤੀ ਗਈ।
ਦਿੱਲੀ ਵਿਚ 99.9 ਫ਼ੀ ਸਦੀ ਅਤੇ 99.5 ਫ਼ੀ ਸਦੀ ਸ਼ੁੱਧਤਾ ਵਾਲਾ ਸੋਨਾ
550-550 ਰੁਪਏ ਦੀ ਤੇਜ਼ੀ ਨਾਲ ਕ੍ਰਮਵਾਰ 30,450 ਰੁਪਏ ਅਤੇ 30,330 ਰੁਪਏ ਪ੍ਰਤੀ 10
ਗ੍ਰਾਮ ਹੋ ਗਿਆ। ਕਲ ਇਸ ਵਿਚ 50 ਰੁਪਏ ਦੀ ਗਿਰਾਵਟ ਸੀ। (ਪੀਟੀਆਈ)