ਵਿਸ਼ਵ ਵਪਾਰ ਸੰਗਠਨ 'ਚ ਗੱਲਬਾਤ ਅਸਫ਼ਲ
Published : Dec 14, 2017, 11:57 pm IST
Updated : Dec 14, 2017, 6:27 pm IST
SHARE ARTICLE

ਬਿਊਨਸ ਆਇਰਸ, 14 ਦਸੰਬਰ: ਵਿਸ਼ਵ ਵਪਾਰ ਸੰਗਠਨ ਦੇ 11ਵੇਂ ਮੰਤਰਾਲਾ ਸੰਮੇਲਨ 'ਚ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਭਾਰਤ ਵਰਗੇ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਨਿਰਾਸ਼ਾ ਹੋਈ ਹੈ। ਇਸ ਦੀ ਅਹਿਮ ਵਜ੍ਹਾ ਅਮਰੀਕਾ ਦਾ ਜਨਤਕ ਖਾਦ ਭੰਡਾਰਨ ਦੇ ਮੁੱਦੇ ਦਾ ਸਥਾਈ ਹੱਲ ਲੱਭਣ ਦੀ ਅਪਣੀ ਵਚਨਬੱਧਤਾ ਤੋਂ ਪਿੱਛੇ ਹਟਣਾ ਹੈ।ਚਾਰ ਦਿਨਾ ਇਹ ਮੀਟਿੰਗ ਬਿਨਾ ਕਿਸੇ ਐਲਾਨ ਜਾਂ ਬਿਨਾ ਕਿਸੇ ਠੋਸ ਨਤੀਜੇ ਤੋਂ ਹੀ ਸਮਾਪਤ ਹੋ ਗਈ। ਸਿਰਫ਼ ਮੱਛੀ ਪਾਲਣ ਤੇ ਈ-ਕਾਮਰਸ ਦੇ ਖੇਤਰ 'ਚ ਹੀ ਥੋੜ੍ਹਾ ਹਾਂ-ਪੱਖੀ ਹੁੰਗਾਰਾ ਦੇਖਣ ਨੂੰ ਮਿਲਿਆ ਹੈ, ਕਿਉਂ ਕਿ ਇਸ ਲਈ ਕੰਮਕਾਜੀ ਪ੍ਰੋਗਰਾਮਾਂ 'ਤੇ ਸਹਿਮਤੀ ਬਣੀ ਹੈ।ਇਸ ਸੰਗਠਨ 'ਚ 164 ਮੈਂਬਰ ਦੇਸ਼ ਸ਼ਾਮਲ ਹਨ। ਮੰਤਰਾਲਿਆਂ ਦਾ ਸੰਮੇਲਨ ਇਸ ਸੰਗਠਨ ਦੀ ਉਚ ਇਕਾਈ ਹੈ। ਭਾਰਤ ਵਲੋਂ ਪ੍ਰ੍ਰਮੁੱਖ ਤੌਰ 'ਤੇ ਉਠਾਈ ਗਈ ਖਾਧ ਸੁਰੱਖਿਆ ਦੀ ਮੰਗ ਨੂੰ ਲੈ ਕੇ ਇਸ ਸਾਂਝੇ ਪੱਧਰ'ਤੇ ਪਹੁੰਚਣ ਤੋਂ ਅਮਰੀਕਾ ਨੇ ਇਨਕਾਰ ਕਰ ਦਿਤਾ, ਜਿਸ ਕਾਰਨ ਇਹ ਗੱਲਬਾਤ
ਅਸਫ਼ਲ ਰਹੀ। (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement