Chandigarh News : ਟਰੰਪ ਪੇਸ਼ੇਵਰ ਸਿਆਸਤਦਾਨ ਨਹੀਂ, ਤੀਜੀ ਵਿਸ਼ਵ ਜੰਗ ਛਿੜਨ ਦੀ ਵੀ ਸੰਭਾਵਨਾ ਹੈ : ਸਿਆਸੀ ਮਾਹਰ

By : BALJINDERK

Published : Mar 1, 2025, 8:59 pm IST
Updated : Mar 1, 2025, 8:59 pm IST
SHARE ARTICLE
 ਸਿਆਸੀ ਮਾਹਰ
ਸਿਆਸੀ ਮਾਹਰ

Chandigarh News : ਅਮਰੀਕੀ ਅਤੇ ਯੂਕਰੇਨੀ ਰਾਸ਼ਟਰਪਤੀ ਵਿਚਕਾਰ ਤਲਖ਼ੀ ਮਗਰੋਂ ਮਾਹਰਾਂ ਨੇ ਪ੍ਰਗਟਾਏ ਵਿਚਾਰ

Chandigarh News in Punjabi : ਵਾਇਟ ਹਾਊਸ ’ਚੋਂ ਬਾਹਰ ਆਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਯੂਕਰੇਨੀ ਹਮਰੁਤਬਾ ਜ਼ੇਲੈਂਸਕੀ ਵਿਚਕਾਰ ਬਹਿਸ ਦੀ ਵੀਡੀਉ ਨੇ ਵਿਸ਼ਵ ਸਿਆਸਤ ’ਚ ਇਕ ਨਵਾਂ ਉਬਾਲ ਪੈਦਾ ਕਰ ਦਿਤਾ ਹੈ। ਇਤਿਹਾਸ ’ਚ ਪਹਿਲੀ ਵਾਰੀ ਦੋ ਦੇਸ਼ਾਂ ਦੇ ਮੁਖੀਆਂ ਵਿਚਕਾਰ ਇਸ ਤਰ੍ਹਾਂ ਦੀ ਬਹਿਸ ਵੇਖਣ ਨੂੰ ਮਿਲੀ। ਦੋਵੇਂ ਤਲਖ਼ ਸਨ। ਹੱਦ ਉਦੋਂ ਹੋ ਗਈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਜ਼ੇਲੈਂਸਕੀ ਨੂੰ ਵ੍ਹਾਇਟ ਹਾਊਸ ਤੋਂ ਬਾਹਰ ਜਾਣ ਲਈ ਕਹਿ ਦਿਤਾ। ਕੋਈ ਕਹਿ ਰਿਹਾ ਹੈ ਕਿ ਤੀਜੀ ਵਿਸ਼ਵ ਜੰਗ ਦੀ ਸ਼ੁਰੂਆਤ ਹੋ ਗਈ ਹੈ। ਕੋਈ ਕਹਿ ਰਿਹਾ ਹੈ ਕਿ ਇਸ ਦੇ ਦੂਰਗਾਮੀ ਨਤੀਜੇ ਹੋਰ ਤਰ੍ਹਾਂ ਦੇ ਹੋਣਗੇ। ਕੋਈ ਇਸ ਨੂੰ ਨਾਟਕਬਾਜ਼ੀ ਕਹਿ ਰਿਹਾ ਹੈ ਅਤੇ ਕੋਈ ਅਪਣੇ ਦੇਸ਼ ਲਈ ਜਜ਼ਬਾ। ਪਰ ਪੂਰਾ ਮਾਮਲਾ ਕੀ ਸੀ? ਕੀ ਟਰੰਪ ਨੇ ਜ਼ੇਲੈਂਸਕੀ ਨਾਲ ਠੀਕ ਕੀਤਾ? ਇਸ ਬਾਰੇ ਰੋਜ਼ਾਨਾ ਸਪੋਕਸਮੈਨ ਟੀ.ਵੀ. ਨੇ ਮਾਹਰਾਂ ਨਾਲ ਗੱਲਬਾਤ ਕੀਤੀ। 

ਇਸ ਬਾਰੇ ਸੁਰੱਖਿਆ ਮਾਹਰ ਸੇਵਾਮੁਕਤ ਬ੍ਰਿਗੇਡੀਅਰ ਹਰਬੰਤ ਸਿੰਘ ਨੇ ਕਿਹਾ ਕਿ ਬਹਿਸ ਨੂੰ ਜਨਤਕ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ, ‘‘ਇਹ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਕਿ ਅਸੀਂ ਇਕ ਦੂਜੇ ਉੱਤੇ ਤੰਜ਼ ਕੱਸੀਏ।’’ ਉਨ੍ਹਾਂ ਨੇ ਕਿਹਾ, ‘‘ਸੋਚ-ਸਮਝ ਕੇ ਹੀ ਗੱਲਬਾਤ ਕਰਨੀ ਚਾਹੀਦੀ ਹੈ। ਅਮਰੀਕਾ ਜਿੱਥੇ ਵਿਸ਼ਵ ਸ਼ਕਤੀ ਹੈ ਉਥੇ ਹੀ ਦੇਸ਼ ’ਚ ਗਰੀਬ ਲੋਕ ਵੀ ਰਹਿੰਦੇ ਹਨ। ਦਰਅਸਲ ਟਰੰਪ ਪੇਸ਼ੇਵਰ ਲੀਡਰ ਨਹੀਂ ਬਲਕਿ ਕਾਰੋਬਾਰੀ ਹੈ। ਸੌਦੇ ਕਰਨ ਵਾਲਾ ਹੈ। ਪੇਸ਼ੇਵਰ ਲੀਡਰ ਹਮੇਸ਼ਾ ਬੜੇ ਪਿਆਰ ਨਾਲ ਗੱਲਬਾਤ ਕਰਦਾ ਹੈ। ਟਰੰਪ ਦਾ ਸਲੀਕਾ ਠੀਕ ਨਹੀਂ ਸੀ। ਜੇਕਰ ਉਹ ਪੇਸ਼ੇਵਰ ਲੀਡਰ ਹੁੰਦਾ ਤਾਂ ਏਨੀ ਛੇਤੀ ਗੁੱਸਾ ਨਾ ਹੁੰਦਾ। ਯੂਕਰੇਨ ਦੇ ਲੀਡਰ ਨਾਲ ਤਿੱਖੀ ਬਹਿਸ ਕਰਨੀ ਨਹੀਂ ਚਾਹੀਦੀ ਸੀ। ਸਿਆਸਤ ਹੋਰ ਤਰੀਕੇ ਨਾਲ ਚਲਦੀ ਹੈ ਅਤੇ ਸੌਦੇਬਾਜ਼ੀ ਹੋਰ ਤਰੀਕੇ ਨਾਲ। ਜਿਸ ਤਰ੍ਹਾਂ ਇਸ ਮਾਮਲੇ ਏਨੀਆਂ ਧਿਰਾਂ ਜੁੜੀਆਂ ਹਨ ਇਸ ਨਾਲ ਤੀਜੀ ਵਿਸ਼ਵ ਜੰਗ ਦੀ ਸੰਭਾਵਨਾ ਵੀ ਹੈ।’’

ਇਸ ਬਾਰੇ ਸਿਆਸੀ ਮਾਹਿਰ ਪ੍ਰੋਫ਼ੈਸਰ ਖਾਲਿਦ ਮੁਹੰਮਦ ਨੇ ਕਿਹਾ, ‘‘ਜਦ ਤੋਂ ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ ਉਸ ਵੇਲੇ ਤੋਂ ਉਨ੍ਹਾਂ ਦਾ ਵਿਵਹਾਰ ਆਪਣੇ ਮੁਲਕ ਪ੍ਰਤੀ ਯੂਰਪੀਅਨ ਯੂਨੀਅਨ ਦੇ ਪ੍ਰਤੀ ਪਨਾਮਾ, ਕੈਨੇਡਾ, ਮੈਕਸੀਕੋ ਸਭ ਦੇ ਪ੍ਰਤੀ ਬੜਾ ਮਾੜਾ ਵਿਵਹਾਰ ਹੈ, ਜੋ ਇਕ ਸਿਆਣੇ ਡਿਪਲੋਮੈਂਟ ਦੀ ਨਿਸ਼ਾਨੀ ਨਹੀਂ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਗਏ ਸੀ ਉਦੋਂ ਵੀ ਉਨ੍ਹਾਂ ਨੇ ਹੁਕਮ ਚਾੜ੍ਹਨ ਦੀ ਕੋਸਿਸ਼ ਕੀਤੀ ਸੀ। ਇਸ ਤਰ੍ਹਾਂ ਜੈਲੇਂਸਕੀ ਨਾਲ ਕਰ ਰਹੇ ਸਨ। ਉਹ ਚਾਹੁੰਦੇ ਹਨ ਜਿਥੇ ਵੀ ਪੈਸਾ ਖਰਚ ਹੋ ਰਿਹਾ ਹੈ, ਉਥੋਂ ਉਨ੍ਹਾਂ ਨੇ ਪੈਸਾ ਖਰਚ ਕਰਨਾ ਬੰਦ ਕਰਨਾ ਹੈ। ਜਿਵੇਂ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਵਿਚ ਬਹੁਤ ਪੈਸਾ ਖ਼ਰਚ ਹੋ ਗਿਆ ਹੈ। ਸਿਰਫ਼ ਅਮਰੀਕਾ ਦਾ ਹੀ ਨਹੀਂ ਯੂਰਪੀਅਨ ਯੂਨੀਅਨ ਦੇਸਾਂ ਦਾ ਵੀ ਪੈਸਾ ਖਰਚ ਹੋ ਗਿਆ ਹੈ। ਜੇਕਰ ਜੰਗਬੰਦੀ ਹੋ ਜਾਂਦੀ ਹੈ ਤਾਂ ਉਸ ਦੀਆਂ ਸ਼ਰਤਾਂ ਕੀ ਹੋਣਗੀਆ? ਯੂਕਰੇਨ ਕਹਿੰਦਾ ਹੈ ਸਾਨੂੰ ਕੋਈ ਗਾਰੰਟੀ ਤਾਂ ਦਿਉ ਕਿ ਸਾਡੀ ਸੁਰੱਖਿਆ ਰਹੇਗੀ, ਨਹੀਂ ਤਾਂ ਸਾਡੇ ’ਤੇ ਰੂਸ ਨੇ ਸਮਝੌਤਾ ਰੱਦ ਕਰ ਦੇਣਾ ਹੈ। ਇਸੇ ਕਰਕੇ ਯੂਰਪ ਦੇ ਸਾਰੇ ਦੇਸ਼ ਉਨ੍ਹਾਂ ਨਾਲ ਖੜ੍ਹੇ ਹਨ। ਦੂਜੀ ਗੱਲ ਇਹ ਹੈ ਕਿ ਇਸ ਜੰਗ ਦੌਰਾਨ ਰੂਸ ਅਤੇ ਚੀਨ ਬਹੁਤ ਨੇੜੇ ਆ ਗਏ ਹਨ ਜੋ ਅਮਰੀਕਾ ਇਹ ਨਹੀਂ ਚਾਹੁੰਦਾ। ਅਮਰੀਕਾ ਚਾਹੁੰਦਾ ਹੈ ਕਿ ਰੂਸ ਨੂੰ ਨੇੜੇ ਕੀਤਾ ਜਾਵੇ। ਅਮਰੀਕਾ ਸਮਝਦਾ ਹੈ ਕਿ ਅਗਲੀ ਜਿਹੜੀ ਜੰਗ ਹੋਣੀ ਹੈ ਉਹ ਭਾਵੇ ਆਰਥਿਕ ਰੂਪ ’ਚ ਹੋਵੇ, ਭਾਵ ਜੰਗ ਦੇ ਰੂਪ ਵਿਚ ਹੋਵੇ ਉਹ ਚੀਨ ਨਾਲ ਹੋਣੀ ਹੈ। ਜੇਕਰ ਯੂਰਪੀਅਨ ਯੂਨੀਅਨ ਵੀ ਯੂਕਰੇਨ ਤੋਂ ਪਿੱਛੇ ਹਟ ਜਾਂਦਾ ਹੈ ਤਾਂ ਯੂਕਰੇਨ ਦੀ ਹਾਲਤ ਬਹੁਤ ਮਾੜੀ ਹੋ ਜਾਵੇਗੀ। ਟਰੰਪ ਚਾਹੁੰਦਾ ਹੈ ਕਿ ਮੈਂ ਯੂਰਪ ਦੀ ਸੁਰੱਖਿਆ ਦੀ ਜਿੰਮੇਵਾਰੀ ਕਿਉਂ ਲਵਾਂ? ਤੁਸੀਂ ਅਪਣਾ ਪੈਸਾ ਖਰਚੋ ਮੈਂ ਕਿਉਂ ਖਰਚਾਂ ਤੁਹਾਡੇ ’ਤੇ ਪੈਸਾ। ਇਹ ਜਿਹੜੀ ਲੜਾਈ ਹੈ ਇਹ ਹੋਰ ਗਹਿਰੀ ਹੋਵੇਗੀ।’’ ਉਨ੍ਹਾਂ ਨੇ ਕਿਹਾ ਹੈ ਕਿ ਦੋਵੇ ਦੇਸ਼ਾਂ ਦੀਆਂ ਮੀਟਿੰਗ ਵਿੱਚ ਇਹ ਹੋਇਆ ਕਿਸੇ ਨੂੰ ਘਰ ਬੁਲਾ ਕੇ ਝਿੜਕਾ ਮਾਰਨੀਆਂ ਗਲਤ ਹਨ। ਅੱਜ ਯੂਕਰੇਨ ਹੈ ਤੇ ਕੱਲ ਨੂੰ ਕੋਈ ਹੋਰ ਦੇਸ਼ ਉੱਤੇ ਵੀ ਹਮਲਾ ਹੋ ਸਕਦਾ ਹੈ। ਜ਼ਿੰਮੇਵਾਰ ਲੀਡਰ ਨਾਲ ਗੱਲਬਾਤ ਬੜੀ ਸਹਿਜਤਾ ਨਾਲ ਹੋਣੀ ਚਾਹੀਦੀ ਸੀ। ਸਿਆਸਤ ਵਿੱਚ ਕਈ ਲੀਡਰ ਬਦਲ ਜਾਂਦੇ ਹਨ ਪਰ ਗੱਲਬਾਤ ਬੜੀ ਸਲੀਕੇ ਨਾਲ ਕੜੀ ਚਾਹੀਦੀ ਹੈ।

ਜਦਕਿ ਰਿਟਾਇਰ ਮੇਜਰ ਜਨਰਲ ਜੀ.ਡੀ. ਬਖਸੀ ਨੇ ਕਿਹਾ, ‘‘ਸਭ ਤੋਂ ਪਹਿਲਾਂ ਅਸੀਂ ਜੈਲੇਂਸਕੀ ਨੂੰ ਇੰਨੀ ਤੂਲ ਨਾ ਦੇਈਏ ਕਿ ਉਹ ਦੁਨੀਆਂ ਦੀ ਸੁਪਰਪਾਵਰ ਹੈ, ਉਨ੍ਹਾਂ ਦੀ ਫੌਜ਼ ਦਾ ਤਿੰਨ ਵਾਰੀ ਸਮਾਨ ਤਬਾਹ ਹੋ ਚੁਕਿਆ ਹੈ। ਜੇਕਰ ਅਮਰੀਕਾ ਨੇ ਉਨ੍ਹਾਂ ਪੈਸੇ ਹਥਿਆਰ ਨਾ ਦਿੱਤੇ ਹੁੰਦੇ ਤਾਂ ਉਨ੍ਹਾਂ ਦੀ ਲੜਾਈ 2 ਮਹੀਨੇ ਵਿਚ ਖਤਮ ਹੋ ਗਈ ਹੁੰਦੀ, ਜੈਲੇਂਸਕੀ ਦਾ ਟਰੰਪ ਨੂੰ ਜਾ ਕੇ ਅੱਖਾਂ ਦਿਖਾਉਣਾ, ਠੀਕ ਨਹੀਂ ਹੈ। ਉਹ ਸਮਝਣ ਕਿ ਮੈਂ ਟਰੰਪ ਨੂੰ ਜੋ ਮਰਜ਼ੀ ਕਹਿ ਦੇਵਾਂ, ਉਹ ਮੇਰਾ ਕੀ ਉਖਾੜ ਲੈਣਗੇ ਇਹ ਗ਼ਲਤ ਹੈ। ਅਮਰੀਕਾ ਜੈਲੇਂਸਕੀ ਨੂੰ ਹਥਿਆਰ ਦੇਣਾ ਬੰਦ ਕਰ ਦੇਣਗੇ ਤੇ ਰੂਸ ਉਨ੍ਹਾਂ ਨੂੰ ਤਬਾਹ ਕਰ ਦੇਣਗੇ। ਜੈਲੇਂਸਕੀ ਨੇ ਖੁਦ ਲੜਾਈ ਸੁਰੂ ਕਰਵਾਈ ਸੀ। ਬਾਈਡਨ ਤੇ ਸੀ.ਆਈ.ਏ. ਦੇ ਉਕਸਾਵੇ ’ਤੇ ਕੀਤੀ ਸੀ, ਰੂਸ ਨੂੰ ਇਨ੍ਹਾਂ ਨੇ ਬਹੁਤ ਤੰਗ ਕੀਤਾ। ਜੈਲੇਂਸਕੀ ਇਕ ਕਾਮੇਡੀਅਨ ਹਨ। ਉਨ੍ਹਾਂ ਨੇ ਅਪਣੇ ਦੇਸ਼ ਲਈ ਬਹੁਤ ਵੱਡੀ ਤਰਾਸਦੀ ਕੀਤੀ ਹੈ। ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। 10 ਲੱਖ ਤੋਂ ਵੱਧ ਯੂਕਰੇਨੀਅਨ ਮਾਰੇ ਗਏ ਸੀ। ਇਹ ਬੇਵਜ੍ਹਾ ਦੀ ਲੜਾਈ ਹੈ। ਜੈਲੇਂਸਕੀ ਦੀ ਛੇੜੀ ਹੋਈ ਲੜਾਈ ਹੈ। ਯੂਰਪ ਵੀ ਰੂਸ ਨਾਲ ਮੁਕਾਬਲਾ ਨਹੀਂ ਕਰ ਸਕਦਾ। ਯੂਕਰੇਨ ਦੀ ਮਦਦ ਨਹੀਂ ਕਰ ਸਕਦਾ।’’

ਸਿਆਸੀ ਮਾਹਿਰ ਸੌਰਵ ਦੂਬੇ ਨੇ ਕਿਹਾ, ‘‘ਅਮਰੀਕਾ ਨੇ ਜਿਸ ਸੱਪ ਨੂੰ ਦੁੱਧ ਪਿਲਾਇਆ ਹੈ ਅੱਜ ਉਹੀ ਸੱਪ ਉਨ੍ਹਾਂ ਨੂੰ ਅੱਖਾਂ ਦਿਖਾ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਅਸੀਂ ਜਿਵੇਂ ਦੇਖ ਰਹੇ ਹਾਂ ਕਿ ਰੂਸ ਤੇ ਯੂਕਰੇਨ ਦਾ ਯੁੱਧ, ਜਿਸ ਲਈ ਤਮਾਮ ਲੋਕਾਂ ਨੇ ਸ਼ਾਂਤੀਵਾਰਤਾ ਦੀ ਗੱਲ ਵੀ ਕੀਤੀ, ਪਰ ਲੇਕਿਨ ਜੈਲੇਂਸਕੀ ਨੂੰ ਕਿਸੇ ਵੀ ਤਰ੍ਹਾਂ ਤੋਂ ਇਹ ਮਨਜ਼ੂਰ ਨਹੀਂ ਹੈ। ਉਨ੍ਹਾਂ ਲਈ ਤਾਂ ਉਨ੍ਹਾਂ ਦੇ ਦੇਸ਼ ਦੇ ਲੋਕ ਚਾਹੇ ਮਰ ਜਾਣ ਪਰ ਉਹ ਰੂਸ ’ਤੇ ਹਮਲੇ ਕਰਦੇ ਰਹਿਣਗੇ। ਜੈਲੇਂਸਕੀ ਖ਼ੁਦ ਨੂੰ ਸਰਵਸ਼ਕਤੀਮਾਨ ਮੰਨ ਚੁੱਕੇ ਹਨ। ਟਰੰਪ ਨੂੰ ਕਹਿ ਰਹੇ ਹਨ ਕਿ ਤੁਸੀ ਰੂਸ ਦੀ ਪੈਰਵੀ ਕਰ ਰਹੇ ਹੋ, ਉਨ੍ਹਾਂ ਨੇ ਟਰੰਪ ’ਤੇ ਇਕ ਤੋਂ ਇਕ ਇਲਜ਼ਾਮ ਲਗਾ ਦਿਤੇ। ਇਸ ਲਈ ਟਰੰਪ ਨੇ ਜਦੋਂ ਜੈਲੇਂਸਕੀ ਨਾਲ ਜਦੋਂ ਖੁੱਲ੍ਹ ਕੇ ਮੀਡੀਆ ਸਾਹਮਣੇ ਗੱਲ ਕੀਤੀ ਤਾਂ ਜੈਲੇਂਸਕੀ ਦਾ ਜੋ ਰਵੱਈਆ ਸੀ ਉਹ ਬਹੁਤ ਨਿੰਦਣਯੋਗ ਸੀ। ਹਾਲਾਂਕਿ ਅਮਰੀਕਾ ਨੇ ਉਨ੍ਹਾਂ ਨੂੰ ਸ਼ਹਿ ਦਿਤੀ ਪਰ ਇਸ ਦੇ ਬਾਵਜੂਦ ਉਸ ਦੇ ਅਮਰੀਕਾ ਨੂੰ ਉਸ ਦੇ ਵਿਵਹਾਰ ਦਾ ਪਤਾ ਲੱਗਾ ਗਿਆ ਹੈ ਕਿ ਉਨ੍ਹਾਂ ਦਾ ਪਾਲਿਆ ਹੋਇਆ ਸੱਪ ਉਨ੍ਹਾਂ ਦੇ ਹੱਥ ਵਿਚੋਂ ਨਿਕਲ ਗਿਆ ਹੈ।’’

(For more news apart from  Trump is not a professional politician, third world war is also likely break out: political expert  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement