Punjab and Haryana Hight court: ਸੇਵਾ ਦੌਰਾਨ ਮਰਨ ਵਾਲੇ ਹਾਈਪਰਟੈਨਸ਼ਨ ਤੋਂ ਪੀੜਤ ਫ਼ੌਜੀ ਦਾ ਪਰਵਾਰ ਵਿਸ਼ੇਸ਼ ਪੈਨਸ਼ਨ ਦਾ ਹੱਕਦਾਰ

By : PARKASH

Published : Apr 1, 2025, 12:22 pm IST
Updated : Apr 1, 2025, 12:22 pm IST
SHARE ARTICLE
Family of soldier suffering from hypertension who died during service entitled to special pension: High Court
Family of soldier suffering from hypertension who died during service entitled to special pension: High Court

Punjab and Haryana Hight court: ਪੀ.ਟੀ ਪਰੇਡ ਦੌਰਾਨ ਦਿਲ ਦਾ ਪੈਣ ਕਾਰਨ ਹੋਈ ਸੀ ਫ਼ੌਜੀ ਦੀ ਮੌਤ, ਕੇਂਦਰ ਦੀ ਪਟੀਸ਼ਨ ਕੀਤੀ ਰੱਦ

ਹੇਠਲੀ ਮੈਡੀਕਲ ਸ਼ੇ੍ਰਣੀ ’ਚ ਰੱਖੇ ਜਾਣ ਦੇ ਬਾਵਜੂਦ ਪਰੇਡ ’ਚ ਸ਼ਾਮਲ ਹੋਣ ਦਾ ਦਿਤਾ ਸੀ ਨਿਰਦੇਸ਼

Punjab and Haryana Hight court News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫ਼ੈਸਲਾ ਸੁਣਾਇਆ ਹੈ ਕਿ ਸਵੇਰ ਦੀ ਪੀਟੀ ਪਰੇਡ ਦੌਰਾਨ ਘਾਤਕ ਦਿਲ ਦਾ ਦੌਰਾ ਪੈਣ ਕਾਰਨ ਗੰਭੀਰ ਹਾਈਪਰਟੈਨਸ਼ਨ ਤੋਂ ਪੀੜਤ ਇੱਕ ਸਿਪਾਹੀ ਦੀ ਮੌਤ ਨੂੰ ਸੇਵਾ ਨਾਲ ਸਬੰਧਤ ਮੰਨਿਆ ਜਾਵੇਗਾ, ਜਿਸ ਨਾਲ ਉਸਦਾ ਪਰਵਾਰ ਵਿਸ਼ੇਸ਼ ਪ੍ਰਵਾਰਕ ਪੈਨਸ਼ਨ ਲਈ ਯੋਗ ਹੋ ਜਾਵੇਗਾ।

ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ, ‘‘ਹਾਈਪਰਟੈਨਸ਼ਨ ਕਾਰਨ ਪਹਿਲਾਂ ਤੋਂ ਹੀ ਹੇਠਲੀ ਮੈਡੀਕਲ ਸ਼੍ਰੇਣੀ ’ਚ ਰੱਖ ਗਏ ਇਕ ਸੈਨਿਕ ਨੂੰ ਅੱਗੇ ਦੀ ਫ਼ੌਜੀ ਸੇਵਾ ਨੂੰ ਕਰਨ ਦਾ ਨਿਰਦੇਸ਼ ਦਿਤਾ ਗਿਆ ਸੀ, ਜਿਸ ਕਾਰਨ ਉਸਦੀ ਮਾਇਓਕਾਰਡੀਅਲ ਇਨਫ਼ਾਰਕਸ਼ਨ ਕਾਰਨ ਮੌਤ ਹੋ ਗਈ...ਇਸ ਤਰ੍ਹਾਂ, ਅਸੀਂ ਪਾਇਆ ਹੈ ਕਿ ਮੌਤ ਫ਼ੌਜੀ ਸੇਵਾ ਦੌਰਾਨ ਹੋਈ ਸੀ ਅਤੇ ਬਿਮਾਰੀ ਫ਼ੌਜੀ ਸੇਵਾ ਦੌਰਾਨ ਮੌਜੂਦ ਸੀ ਜਾਂ ਵਧ ਗਈ ਸੀ। ਇਸ ਲਈ, ਵਿਧਵਾ ਵਿਸ਼ੇਸ਼ ਪ੍ਰਵਾਰਕ ਪੈਨਸ਼ਨ ਦੀ ਹੱਕਦਾਰ ਹੈ।’’ ਪਟੀਸ਼ਨਕਰਤਾ ਹਰੀ ਦੇਵੀ ਦਾ ਪਤੀ 84 ਬਖਤਰਬੰਦ ਰੈਜੀਮੈਂਟ ਵਿੱਚ ਤਾਇਨਾਤ ਇੱਕ ਨਾਇਬ ਰਿਸਾਲਦਾਰ ਸੀ।

ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਮੀਨਾਕਸ਼ੀ ਆਈ ਮਹਿਤਾ ਦੇ ਡਵੀਜ਼ਨ ਬੈਂਚ ਨੇ ਕੇਂਦਰ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰਦੇ ਹੋਏ ਇਹ ਹੁਕਮ ਦਿੱਤੇ, ਜਿਸ ਵਿੱਚ ਕਿਹਾ ਗਿਆ ਸੀ ਕਿ ਫ਼ੌਜੀ ਸੇਵਾ ਕਿਸੇ ਸਿਪਾਹੀ ਦੀ ਮੌਤ ਦਾ ਕਾਰਨ ਨਹੀਂ ਹੋ ਸਕਦੀ। ਕੇਂਦਰ ਨੇ 31 ਮਾਰਚ, 2022 ਨੂੰ ਆਰਮਡ ਫੋਰਸਿਜ਼ ਟ੍ਰਿਬਿਊਨਲ (ਏਐਫਟੀ) ਚੰਡੀਗੜ੍ਹ ਵੱਲੋਂ ਪਾਸ ਕੀਤੇ ਗਏ ਹੁਕਮ ਵਿਰੁੱਧ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਇਹ ਦੇਖਦੇ ਹੋਏ ਕਿ ਕੇਂਦਰ ਵੱਲੋਂ ਅੱਜ ਤੱਕ ਹੁਕਮ ਲਾਗੂ ਨਹੀਂ ਕੀਤਾ ਗਿਆ ਹੈ ਅਤੇ ਦੇਰੀ ਲਈ ਕੋਈ ਠੋਸ ਕਾਰਨ ਦੱਸੇ ਬਿਨਾਂ 2025 ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈ ਕੋਰਟ ਨੇ ਇਸਨੂੰ ਇੱਕ ਹਫ਼ਤੇ ਦੇ ਅੰਦਰ ਲਾਗੂ ਕਰਨ ਦੇ ਹੁਕਮ ਦਿੱਤੇ। 

ਬੈਂਚ ਨੇ ਕਿਹਾ, ‘‘ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਛੇ ਮਹੀਨਿਆਂ ਬਾਅਦ ਚੁਣੌਤੀ ਨਹੀਂ ਦਿੱਤੀ ਜਾ ਸਕਦੀ, ਪਰ ਜੇਕਰ ਇਹ ਕੀਤਾ ਜਾਂਦਾ ਹੈ ਤਾਂ ਅਦਾਲਤ ਤੱਕ ਪਹੁੰਚ ਕਰਨ ਦੇ ਠੋਸ ਕਾਰਨ ਹੋਣੇ ਚਾਹੀਦੇ ਹਨ।’’ ਬੈਂਚ ਨੇ ਸਪੱਸ਼ਟ ਕੀਤਾ ਕਿ ਹੁਕਮ ਲਾਗੂ ਨਾ ਕਰਨ ’ਤੇ ਸਬੰਧਤ ਅਧਿਕਾਰੀ ਵਿਰੁੱਧ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਹੁਕਮ ਦੀ ਇੱਕ ਕਾਪੀ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਸਾਬਕਾ ਸੈਨਿਕ ਭਲਾਈ ਵਿਭਾਗ (ਪੈਨਸ਼ਨ/ਕਾਨੂੰਨੀ) ਦੇ ਡਾਇਰੈਕਟਰ ਨੂੰ ਵੀ ਜ਼ਰੂਰੀ ਪਾਲਣਾ ਲਈ ਭੇਜੀ ਗਈ ਹੈ।

ਜ਼ਿਕਰਯੋਗ ਹੈ ਕਿ ਫ਼ੌਜੀ ਨੂੰ ਹਾਈਪਰਟੈਲਸ਼ਨ ਕਾਰਨ 17 ਜੂਨ, 1995 ਤੋਂ ਹੇਠਲੀ ਮੈਡੀਕਲ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਫਿਰ ਵੀ ਉਸਨੂੰ ਪੀਟੀ ਪਰੇਡ ਵਿੱਚ ਹਿੱਸਾ ਲੈਣ ਦਾ ਨਿਰਦੇਸ਼ ਦਿੱਤਾ ਗਿਆ ਸੀ ਅਤੇ 12 ਦਸੰਬਰ, 1996 ਨੂੰ ਉਸਦੀ ਮੌਤ ਹੋ ਗਈ।

(For more news apart from Punjab and Haryana Hight court Latest News, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement