Punjab university News : PU ਵਿਦਿਆਰਥੀਆਂ ਤੇ ਸਟਾਫ਼ ਨੂੰ ਪਛਾਣ ਕਾਰਡ ਪਾ ਕੇ ਰੱਖਣਾ ਹੋਇਆ ਲਾਜ਼ਮੀ

By : BALJINDERK

Published : May 1, 2024, 5:50 pm IST
Updated : May 1, 2024, 5:51 pm IST
SHARE ARTICLE
ਪੰਜਾਬ ਯੂਨੀਵਰਸਿਟੀ
ਪੰਜਾਬ ਯੂਨੀਵਰਸਿਟੀ

Punjab university News : ਕੈਂਪਸ ’ਚ ਸ਼ਰਾਰਤੀ ਅਤੇ ਬਾਹਰੀ ਅਨਸਰਾਂ ਨੂੰ ਰੋਕਣ ਲਈ ਲਿਆ ਗਿਆ ਫੈਸਲਾ

Punjab university News : ਪੰਜਾਬ ਯੂਨੀਵਰਸਿਟੀ (PU) 'ਚ ਬਾਹਰੀਆਂ ਦੇ ਦਾਖ਼ਲੇ ਨੂੰ ਰੋਕਣ ਲਈ ਵਿਦਿਆਰਥੀਆਂ ਨੂੰ ਪਛਾਣ ਕਾਰਡ ਪਹਿਨਣ ਲਈ ਕਿਹਾ ਗਿਆ ਹੈ। PU ਪ੍ਰਬੰਧਨ ਨੇ ਸਰਕੂਲਰ ਜਾਰੀ ਕਰ ਕੇ ਵਿਭਾਗਾਂ ਦੇ ਚੇਅਰਪਰਸਨਾਂ ਤੇ ਹੋਸਟਲ ਵਾਰਡਨਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਪਛਾਣ ਕਾਰਡ ਪਾਉਣ ਲਈ ਕਹਿਣ। ਕੈਂਪਸ ਵਿਚ ਸ਼ਰਾਰਤੀ ਅਤੇ ਬਾਹਰੀ ਅਨਸਰ ਵੱਧਦੇ ਦੇਖ ਨੋਟਿਸ ਲਿਆ ਗਿਆ। ਜਿਸ ਨੂੰ ਰੋਕਣ ਲਈ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਾਰਾ ਦਿਨ ਪਛਾਣ ਕਾਰਡ ਪਹਿਨਣੇ ਜ਼ਰੂਰੀ ਹਨ। ਵਿਦਿਆਰਥੀਆਂ ਅਤੇ ਸਟਾਫ਼ ਦੀ ਆਸਾਨੀ ਨਾਲ ਪਛਾਣ ਕਾਰਡ ਨਾਲ ਹੋ ਸਕੇਗੀ।

ਇਹ ਵੀ ਪੜੋ:Jalandhar News : ਜਲੰਧਰ ’ਚ ਕਮਿਸ਼ਨਰੇਟ ਪੁਲਿਸ ਹੋਇਆ ਸਖ਼ਤ, 3 ਮਕੈਨਿਕਾਂ ਸਮੇਤ 8 ਮੁਲਜ਼ਮ ਕੀਤੇ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਪਹਿਲਾਂ ਵੀ PU ਪ੍ਰਬੰਧਨ ਨੇ ਕਈ ਬਾਰ ਬਾਹਰੀ ਲੋਕਾਂ ਦੇ ਦਾਖ਼ਲਾ ਕਰਦੇ ਸਮੇਂ ਜਾਂਚ ਨੂੰ ਲੈ ਕੇ ਡਿਊਟੀ ਲਗਾਈ ਸੀ, ਪਰ ਹਰ ਗੱਡੀ ਅਤੇ ਵਿਦਿਆਰਥੀ ਦੀ ਚੈਕਿੰਗ ਕਰਨਾ ਸੁਰੱਖਿਆ ਮੁਲਾਜ਼ਮਾਂ ਲਈ ਸੰਭਵ ਨਹੀਂ ਹੈ। ਜਾਂਚ ਸਮੇਂ ਗੇਟਾਂ ’ਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਹੀ ਨਹੀਂ ਕਈ ਵਾਰ ਵਿਅਕਤੀ ਪ੍ਰਬੰਧਨ ਦੇ ਹੀ ਅਧਿਕਾਰੀ, ਦੋਸਤਾਂ ਜਾ ਰੁਤਬਾ-ਰੋਹਬ ਦਿਖਾ ਕੇ ਦਾਖ਼ਲ ਹੋ ਜਾਂਦੇ ਹਨ। ਅਜਿਹੇ ਵਿਚ ਸੁਰੱਖਿਆ ਮੁਲਾਜ਼ਮਾਂ ਅਤੇ ਲੋਕਾਂ ਦੇ ਵਿਚ ਵਿਵਾਦ ਹੋ ਜਾਂਦਾ ਸੀ। ਪੰਜਾਬ ਯੂਨੀਵਰਸਿਟੀ ਸਟਾਫ਼ ਲਈ ਸਮਾਰਟ ਪਛਾਣ ਕਾਰਡ ਬਣਾਉਣ ਲਈ ਡਾਟਾ ਮੰਗਿਆ ਗਿਆ ਹੈ। ਸਮਾਰਟ ਪਛਾਣ ਕਾਰਡ ਵਿਚ ਸਟਾਫ ਦੀ ਸਾਰੀ ਜਾਣਕਾਰੀ ਮੌਜੂਦ ਰਹੇਗੀ।

(For more news apart from PU Students and Staff mandatory to carry the identity card News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement