Punjab News: ਹਿਰਾਸਤ ਦੇ ਮਾਮਲੇ ’ਚ ਨਾਬਾਲਗ਼ ਦੀ ਭਲਾਈ ਤੇ ਹਿਤ ਸੱਭ ਤੋਂ ਪਹਿਲਾਂ ਹਨ : ਹਾਈ ਕੋਰਟ
Published : May 1, 2025, 6:58 am IST
Updated : May 1, 2025, 6:58 am IST
SHARE ARTICLE
High Court
High Court

ਅਦਾਲਤ ਨੇ ਮਾਂ ਵਿਰੁਧ ਨਾਬਾਲਗ਼ ਬੇਟੇ ਨੂੰ ਅਗਵਾ ਕਰਨ ਦੇ ਦੋਸ਼ ਰੱਦ ਕਰਦਿਆਂ ਪਟੀਸ਼ਨ ਕੀਤੀ ਖ਼ਾਰਿਜ

Punjab Haryana high court news: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਮਾਤਾ-ਪਿਤਾ ਨੂੰ ਅਪਣੇ ਹੀ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਨਹੀਂ ਫਸਾਇਆ ਜਾ ਸਕਦਾ ਕਿਉਂਕਿ ਮਾਤਾ ਪਿਤਾ ਦੋਵੇਂ ਹੀ ਇਕ ਸਮਾਨ ਕੁਦਰਤੀ ਸਰਪ੍ਰਸਤ ਹਨ।  ਹਾਈ ਕੋਰਟ ਨੇ ਬੱਚੇ ਦੇ ਮਾਪਿਆਂ ਵਿਚਕਾਰ ਚੱਲ ਰਹੇ ਹਿਰਾਸਤ ਵਿਵਾਦ ’ਚ ਬੱਚੇ ਦੀਆਂ ਇੱਛਾਵਾਂ ’ਤੇ ਜ਼ੋਰ ਦਿੰਦਿਆਂ 12 ਸਾਲ ਦੇ ਲੜਕੇ ਨੂੰ ਉਸ ਦੀ ਮਾਂ ਦੀ ਗ਼ੈਰ-ਕਾਨੂੰਨੀ ਹਿਰਾਸਤ ਤੋਂ ਰਿਹਾਅ ਕਰਵਾਉਣ ਲਈ ਬੰਦੀ ਪ੍ਰਤੱਖੀਕਰਨ ਪਟੀਸ਼ਨ ਖ਼ਾਰਿਜ ਕਰ ਦਿਤੀ ਅਤੇ ਉਸ ਦੀ ਹਿਰਾਸਤ ਨੂੰ ਬਰਕਰਾਰ ਰਖਿਆ ਹੈ, ਜਿਸ ਵਿਚ ਬੱਚੇ ਦੀ ਭਲਾਈ ਅਤੇ ਉਸ ਦੀ ਉਮਰ ’ਚ ਤਰਕਸ਼ੀਲ ਪਸੰਦ ਪ੍ਰਗਟ ਕਰਨ ਦੀ ਉਸ ਦੀ ਯੋਗਤਾ ’ਤੇ ਜ਼ੋਰ ਦਿਤਾ ਗਿਆ ਹੈ।

ਬੱਚੇ ਦੇ ਚਾਚੇ ਨੇ ਦਾਅਵਾ ਕੀਤਾ ਸੀ ਕਿ ਜਦੋਂ ਬੱਚੇ ਦਾ ਪਿਤਾ ਵਿਦੇਸ਼ ’ਚ ਸੀ ਤਾਂ ਮਾਂ ਬੱਚੇ ਨੂੰ ਗ਼ੈਰ-ਕਾਨੂੰਨੀ ਤੌਰ ’ਤੇ ਉਸ ਦੇ ਘਰ ਤੋਂ ਲੈ ਗਈ। ਬੱਚੇ ਦੇ ਮਾਪਿਆਂ ਵਿਚਕਾਰ ਫ਼ੈਮਲੀ ਕੋਰਟ ਵਿਚ ਪਹਿਲਾਂ ਹੀ ਇਕ ਸਰਪ੍ਰਸਤੀ ਪਟੀਸ਼ਨ ਪੈਂਡਿੰਗ ਸੀ। ਪਟੀਸ਼ਨਰ ਨੇ ਦਲੀਲ ਦਿਤੀ ਕਿ ਉਹ ਬੱਚੇ ਨੂੰ ਬਿਨਾ ਸਹਿਮਤੀ ਦੇ ਆਸਟਰੇਲੀਆ ਲੈ ਜਾਣਾ ਚਾਹੁੰਦੀ ਹੈ। 

ਦੂਜੇ ਪਾਸੇ ਮਾਂ ਨੇ ਦਲੀਲ ਦਿਤੀ ਕਿ ਬੱਚੇ ਨੇ ਖ਼ੁਦ ਉਸ ਨੂੰ ਫ਼ੋਨ ਕੀਤਾ ਸੀ ਤੇ ਬੇਨਤੀ ਕੀਤੀ ਕਿ ਉਹ ਉਸ ਨੂੰ ਅਪਣੇ ਨਾਲ ਲੈ ਜਾਵੇ। ਉਸ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਲੈਣ ਲਈ ਆਸਟਰੇਲੀਆ ਤੋਂ ਆਈ ਸੀ।  ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਹਿੰਦੂ  ਘੱਟ ਗਿਣਤੀ ਅਤੇ ਸਰਪ੍ਰਸਤੀ ਐਕਟ, 1956 ਦੀ ਧਾਰਾ 6 ਦੇ ਤਹਿਤ ਦੋਵਾਂ ਮਾਪਿਆਂ ਨੂੰ ਕੁਦਰਤੀ ਸਰਪ੍ਰਸਤ ਵਜੋਂ ਕਾਨੂੰਨੀ ਮਾਨਤਾ ’ਤੇ ਅਧਾਰਤ ਅਪਣਾ ਫ਼ੈਸਲਾ ਦਿਤਾ ਅਤੇ ਅਗਵਾ ਦੇ ਦੋਸ਼ਾਂ ਨੂੰ ਰੱਦ ਕਰ ਦਿਤਾ। ਜਸਟਿਸ ਬਰਾੜ ਨੇ ਸਪੱਸ਼ਟ ਕੀਤਾ ਕਿ ਮਾਂ ਦੀਆਂ ਕਾਰਵਾਈਆਂ ਗ਼ੈਰ-ਕਾਨੂੰਨੀ ਹਿਰਾਸਤ ਦੇ ਬਰਾਬਰ ਨਹੀਂ ਹਨ। ਜਸਟਿਸ ਬਰਾੜ ਨੇ ਕਿਹਾ ‘‘ਹਿਰਾਸਤ ਦੇ ਮਾਮਲੇ ’ਚ ਨਾਬਾਲਗ਼ ਦੀ ਭਲਾਈ ਅਤੇ ਹਿਤ ਸਰਵਉੱਚ ਹਨ।’’ 

 

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement