High Court : ਹਾਈ ਕੋਰਟ ਨੇ ਜਬਰ ਜ਼ਨਾਹ ਦੇ ਦੋਸ਼ੀ ਨੂੰ ਕੀਤਾ ਬਰੀ

By : BALJINDERK

Published : Jun 1, 2024, 7:46 pm IST
Updated : Jun 1, 2024, 7:46 pm IST
SHARE ARTICLE
punjab and haryana high court
punjab and haryana high court

High Court : ਕਿਹਾ- ਧੋਖਾ ਦੇਣ ਦਾ ਇਰਾਦਾ ਜ਼ਰੂਰੀ ਨਹੀਂ, ਲੜਕੀ ਆਪਣੀ ਮਰਜ਼ੀ ਨਾਲ ਭੱਜੀ 

High Court :  ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਥਿਤ ਪੀੜਤਾ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜ਼ਨਾਹ ਕਰਨ ਵਾਲੇ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਦੋਸ਼ੀ ਵੱਲੋਂ ਆਪਣੇ ਵਾਅਦੇ ਨੂੰ ਪੂਰਾ ਕਰਨ 'ਚ ਅਸਫ਼ਲ ਰਹਿਣ ਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਕਿ ਵਾਅਦਾ ਹੀ ਝੂਠਾ ਸੀ।
ਇਸ ਮੌਕੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਪੀੜਤਾ ਦੀ ਗਵਾਹੀ ਜਾਂ ਬਿਆਨ 'ਚ ਅਜਿਹਾ ਕੋਈ ਦੋਸ਼ ਨਹੀਂ ਹੈ ਕਿ ਜਦੋਂ ਅਪੀਲ ਕਰਤਾ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਪੀੜਤਾਂ ਦੀ ਗੁਵਾਹੀ ਅਨੁਸਾਰ, ਉਹ ਅਪੀਲਕਰਤਾ ਨਾਲ ਸਿਰਫ਼ ਇਕ ਵਾਰ ਪਹਿਲਾਂ ਮਿਲੀ ਸੀ। ਉਸੇ ਦਿਨ ਉਨ੍ਹਾਂ ਉਸ ਦੇ ਨਾਲ ਭੱਜਣ ਦਾ ਫੈਸਲਾ ਕੀਤਾ ਸੀ। 
ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ 'ਚ ਅਦਾਲਤ ਨੂੰ ਇਹ ਬਹੁਤ ਹੀ ਅਸੰਭਵ ਲੱਗਦਾ ਹੈ ਕਿ ਅਪੀਲਕਰਤਾ ਨੇ ਪੀੜਤਾ ਨੂੰ ਦੂਜੀ ਵਾਰ ਮਿਲਣ ਤੋਂ ਬਾਅਦ ਹੀ ਉਸ ਨਾਲ ਵਿਆਹ ਕਰਨ ਦਾ ਝੂਠਾ ਵਾਅਦਾ ਕੀਤਾ ਹੋਵੇਗਾ। ਅਦਾਲਤ ਨੇ ਕਿਹਾ ਕਿ ਜੇਕਰ ਇਹ ਮੰਨ ਲਿਆ ਜਾਵੇ ਕਿ ਅਜਿਹਾ ਵਾਅਦਾ ਕੀਤਾ ਗਿਆ ਸੀ ਤਾਂ ਵੀ ਅਪੀਲਕਰਤਾ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ’ਚ ਅਸਫ਼ਲ ਰਹਿਣ ਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਕਿ ਵਾਅਦਾ ਆਪਣੇ ਆਪ ’ਚ ਝੂਠਾ ਸੀ।
ਹਾਈਕੋਰਟ ਵਧੀਕ ਸੈਸ਼ਨ ਜੱਜ ਯਮੁਨਾਨਗਰ ਵੱਲੋਂ ਸੁਣਾਏ ਗਏ ਦੋਸ਼ੀ ਠਹਿਰਾਏ ਜਾਣ ’ਤੇ ਸਜ਼ਾ ਦੇ ਆਦੇਸ਼ ਖ਼ਿਲਾਫ਼ ਇਕ ਵਿਅਕਤੀ ਵੱਲੋਂ ਦਾਇਰ ਅਪੀਲ 'ਤੇ ਸੁਣਵਾਈ ਕਰ ਰਿਹਾ ਸੀ। ਅਪੀਲਕਰਤਾ ਨੂੰ ਧਾਰਾ 376 ਆਈਪੀਸੀ ਤਹਿਤ 7 ਸਾਲ ਦੀ ਸਖ਼ਤ ਕੈਦ, ਧਾਰਾ 363 ਆਈਪੀਸੀ ਤਹਿਤ 2 ਸਾਲ ਦੀ ਸਖ਼ਤ ਕੈਦ ’ਤੇ ਧਾਰਾ 366 ਆਈਪੀਸੀ ਤਹਿਤ 5 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਦੱਸ ਦੇਈਏ ਕਿ ਐਫਆਈਆਰ ਮੁਤਾਬਕ ਕਥਿਤ ਪੀੜਤਾ ਆਪਣੀ ਮਰਜ਼ੀ ਨਾਲ ਮੁਲਜ਼ਮਾਂ ਨਾਲ ਘਰ ਛੱਡ ਕੇ ਗਈ ਸੀ। ਉਹ ਉਸ ਨੂੰ ਇਕ ਟਿਊਬਵੈੱਲ 'ਤੇ ਲੈ ਗਿਆ ਜਿੱਥੇ ਵਿਆਹ ਦਾ ਬਹਾਨਾ ਲਗਾ ਕੇ ਉਸ ਨਾਲ ਜਬਰ ਜ਼ਨਾਹ ਕੀਤਾ। ਕਥਿਤ ਪੀੜਤਾ ਦੀ ਮੈਡੀਕਲ-ਲੀਗਲ ਜਾਂਚ ਕਰਵਾਈ ਗਈ ਤੇ FIR 'ਚ ਜਬਰ ਜ਼ਨਾਹ ਦੇ ਦੋਸ਼ ਜੋੜੇ ਗਏ। ਅਪੀਲਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਲੜਕੀ ਬਾਲਗ ਸੀ ਤੇ ਆਪਣੀ ਮਰਜ਼ੀ ਨਾਲ ਉਸ ਨਾਲ ਭੱਜ ਗਈ ਸੀ।
ਸ਼ਿਕਾਇਤਕਰਤਾ ਅਪੀਲਕਰਤਾ ਨਾਲ 3 ਦਿਨਾਂ ਤਕ ਰਹੀ ਤੇ ਉਸ ਨਾਲ ਮੋਟਰ ਸਾਈਕਲ 'ਤੇ ਕਾਫ਼ੀ ਲੰਬੀ ਦੂਰੀ ਤੈਅ ਕੀਤੀ। ਉਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ। ਸਾਰੇ ਹਾਲਾਤ ਸਾਬਿਤ ਕਰਦੇ ਹਨ ਕਿ ਸ਼ਿਕਾਇਤਕਰਤਾ ਸਹਿਮਤੀ ਨਾਲ ਪੱਖ ਵਿਚ ਸੀ, ਇਸ ਲਈ ਅਪੀਲਕਰਤਾ ਵੱਲੋਂ ਕੋਈ ਅਪਰਾਧ ਨਹੀਂ ਕੀਤਾ ਗਿਆ ਹੈ। ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਕਿਹਾ ਕਿ ਕਥਿਤ ਪੀੜਤਾ 18 ਸਾਲ ਤੋਂ ਉੱਪਰ ਦੀ ਹੈ ਤੇ ਕੋਈ ਸਬੂਤ ਨਹੀਂ ਹੈ ਕਿ ਮੁਲਜ਼ਮ ਨਾਲ ਆਪਣੇ ਪੂਰੇ ਸਮੇਂ 'ਚ ਪੀੜਤਾ ਨੇ ਕੋਈ ਵਿਰੋਧ ਕੀਤਾ।
ਅਦਾਲਤ ਨੇ ਕਿਹਾ ਕਿ ਪੀੜਤਾ ਦੀ ਗਵਾਹੀ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮ ਨੇ ਉਸ ਦੀ ਮਰਜ਼ੀ ਖ਼ਿਲਾਫ਼ ਉਸ ਨੂੰ ਅਗਵਾ ਨਹੀਂ ਕੀਤਾ ਸੀ। ਉਹ ਉਸ ਦੇ ਪਿੱਛੇ ਬਾਈਕ 'ਤੇ ਬੈਠ ਕੇ ਗਈ ਜਦੋਂ ਉਸ ਨੂੰ ਅਪੀਲਕਰਤਾ ਕਾਲਾ ਅੰਬ ਲੈ ਗਿਆ ਤੇ ਉਹ ਕਈ ਦਿਨ ਉੱਥੇ ਰਹੇ। ਅਦਾਲਤ ਨੇ ਇਸ ਸਵਾਲ 'ਤੇ ਵਿਚਾਰ ਕੀਤਾ ਕਿ ਕੀ ਦੋਸ਼ੀ ਵੱਲੋਂ ਪੀੜਤਾ ਨਾਲ ਵਿਆਹ ਕਰਨ ਦਾ ਝੂਠਾ ਵਾਅਦਾ ਕੀਤਾ ਗਿਆ ਸੀ।
ਜਸਟਿਸ ਬਰਾੜ ਨੇ ਕਿਹਾ ਕਿ ਔਰਤ ਦੀ ਸਹਿਮਤੀ ਨਾ ਹੋਣਾ ਜਬਰ ਜ਼ਨਾਹ ਦਾ ਜੁਰਮ ਸਾਬਤ ਕਰਨ ਲਈ ਜ਼ਰੂਰੀ ਹੈ। ਮੌਜੂਦਾ ਕੇਸ 'ਚ ਅਦਾਲਤ ਨੇ ਕਿਹਾ ਕਿ ਪੀੜਤਾ ਦੇ ਬਿਆਨ 'ਚ ਅਜਿਹਾ ਕੋਈ ਦੋਸ਼ ਨਹੀਂ ਹੈ ਕਿ ਜਦੋਂ ਅਪੀਲਕਰਤਾ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਨਤੀਜੇ ਵਜੋਂ, ਅਦਾਲਤ ਨੇ ਪਟੀਸ਼ਨ ਸਵੀਕਾਰ ਕਰਦੇ ਹੋਏ ਸਜ਼ਾ ਨੂੰ ਰੱਦ ਕਰ ਕੇ ਅਪੀਲਕਰਤਾ ਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ।

(For more news apart from The High Court acquitted the accused of rape News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement