Chandigarh News : ਪੰਜਾਬ ਦੇ ਖਜ਼ਾਨੇ ’ਚ ਪਹਿਲੀ ਵਾਰ 9 ਮਹੀਨਿਆਂ ਚ GST 30 ਹਜ਼ਾਰ ਕੋਰੜ ਹੋਇਆ ਇਕੱਠਾ : ਮੰਤਰੀ ਹਰਪਾਲ ਸਿੰਘ ਚੀਮਾ 

By : BALJINDERK

Published : Jan 2, 2025, 8:39 pm IST
Updated : Jan 2, 2025, 8:39 pm IST
SHARE ARTICLE
 ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ
ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ

Chandigarh News : ਪਾਰਲਰਾਂ ਤੋ ਲੈ ਕੇ ਬੁਟੀਕ ਤੱਕ ਤੇ GST ਲਾਉਣ ਨਾਲ ਪੰਜਾਬ ਦੇ ਖਜ਼ਾਨੇ ’ਚ ਦਿਖਿਆ ਅਸਰ

Chandigarh News in Punjabi : - ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਨੇ ਸਪੋਕਸਮੈਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਖ਼ਜ਼ਾਨੇ ਵਿਚ ਪਹਿਲੀ ਜੀਐਸਟੀ 30 ਹਜ਼ਾਰ ਕੋਰੜ ਇਕੱਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਭ 9 ਮਹੀਨਿਆਂ ’ਚ ਪਹਿਲੀ ਵਾਰ  ਹੋਇਆ ਹੈ ਕਿ GST ਟੈਕਸ 30 ਹਜ਼ਾਰ ਕੋਰੜ ਰੁਪੈ ਇਕੱਠੇ ਹੋਏ ਹੋਣ। ਉਨ੍ਹਾਂ ਕਿਹਾ ਕਿ ਪਾਰਲਰਾਂ ਤੋਂ ਲੈ ਕੇ ਬੁਟੀਕ ਤੱਕ ਤੇ GST ਲਾਉਣ ਨਾਲ ਪੰਜਾਬ ਦੇ ਖਜ਼ਾਨੇ ’ਚ ਅਸਰ ਦਿਖਿਆ ਹੈ। ਉਨ੍ਹਾਂ ਅੱਗੇ ਬੋਲਦੇ ਦੱਸਿਆ ਕਿ ਲੋਕ ਇਮਾਨਦਾਰੀ ਦਾ ਸਾਥ ਦੇ ਰਹੇ ਹਨ, ਜੋ ਆਮ ਆਦਮੀ ਸਰਕਾਰ ਲਈ ਇਹ ਬਹੁਤ ਵੱਡੀ ਗੱਲ ਹੈ। ਅੱਜ ਇਮਾਨਦਾਰ ਚੁਣੀ ਸਰਕਾਰ ਨੂੰ ਲੋਕ ਇਮਾਨਦਾਰ ਨਾਲ ਟੈਕਸ ਦੇ ਰਹੇ ਹਨ। 

ਮੰਤਰੀ ਹਰਪਾਲ ਚੀਮਾ ਨੇ ਕਿਹਾ ਅਜਿਹਾ ਕੁਝ ਪੁਰਾਣੀਆਂ ਸਰਕਾਰਾਂ ਦੌਰਾਨ ਉਹ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਫਿਰ ਅਕਾਲੀ ਦਲ ਦੀ ਹੋਵੇ ਉਸ ਸਮੇਂ ਟੈਕਸ ਲੈਣ ਵਾਲਿਆਂ ਨੂੰ ਲੁੱਟਿਆ ਜਾਂਦਾ ਸੀ। ਉਨ੍ਹਾਂ ਦੀਆਂ ਜੇਬਾਂ ’ਤੇ ਡਾਕੇ ਮਾਰੇ ਗਏ। ਉਹ ਟੈਕਸ ਖ਼ਜ਼ਾਨੇ ’ਚ ਵੀ ਨਹੀਂ ਆਉਂਦਾ ਸੀ ਬਲਕਿ ਉਹ ਰਸਤੇ ਵਿਚ ਹੀ ਲੁੱਟ ਲਿਆ ਜਾਂਦਾ ਸੀ। 

ਮੰਤਰੀ ਹਰਪਾਲ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਅਸੀਂ ਇਮਾਨਦਾਰੀ ਦਾ ਯਤਨ ਕਰ ਰਹੇ ਹਾਂ ਅਤੇ ਯਤਨਾਂ ਨੂੰ ਬੂਰ ਪੈ ਰਿਹਾ ਹੈ। ਅੱਜ 30 ਹਜ਼ਾਰ ਕੋਰੜ ਦਾ ਜੀਐਸਟੀ ਟੈਕਸ ਇਕੱਠਾ ਕਰਨ ਵਿਚ ਕਾਮਯਾਬ ਹੋਏ ਹਾਂ।  

ਇਸ ਮੌਕੇ ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੋਕਾਂ ਵਿਚ ਬਹੁਤ ਜ਼ਿਆਦਾ ਜਾਗਰੂਕਤਾ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਅਤੇ ਇੱਛਾ ਸ਼ਕਤੀ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਮੈਂ ਮੰਤਰੀ ਬਣਨ ਸਾਰ ਹੀ ਸਭ ਤੋਂ ਪਹਿਲਾਂ ਟੈਕਸ ਯੂਨੀਅਨ ਦੀ ਸਥਾਪਨਾ ਕੀਤੀ ਸੀ। ਫਿਰ ‘ਬਿੱਲ ਲਿਆਉ ਇਨਾਮ ਪਾਉ’ ਦੀ ਸ਼ੁਰੂਆਤ ਕੀਤੀ। 

ਹੁਣ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਵਿਚ ਬੇਇਮਾਨੀ ਖ਼ਤਮ ਹੋ ਰਹੀ ਹੈ ਅਤੇ ਇਮਾਨਦਾਰੀ ਅੱਗੇ ਆ ਰਹੀ ਹੈ। ਲੋਕ ਇਮਾਨਦਾਰੀ ਅਪਨਾਉਣਾ ਚਾਹੁੰਦੇ ਹਨ। ਉਨ੍ਹਾਂ ਕਿਾ ਪੁਰਾਣੀਆਂ ਸਰਕਾਰਾਂ ਕਿਤੇ ਨਾ ਕਿਤੇ ਲੋਕਾਂ ਨਾਲ ਵਤਕਰਾ ਕਰਦੀ ਸੀ। 

(For more news apart from For first time in treasury of Punjab, GST 30 thousand was collected in 9 months: Minister Harpal Singh Cheema News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement