
'DLF Iron Lady Awards-Season 6' : ਸਪੋਕਸਮੈਨ ਦੇ ਸੰਪਾਦਕ ਮੈਡਮ ਨਿਮਰਤ ਕੌਰ ਨੇ ਨਾਰੀ ਸ਼ਕਤੀ ਨੂੰ ਕੀਤਾ ਸਲਾਮ ਤੇ ਕਹੀਆਂ ਇਹ ਗੱਲਾਂ
ਚੰਡੀਗੜ੍ਹ: ਨਾਰੀ ਸ਼ਕਤੀ ਨੂੰ ਸਲਾਮ ਕਰਦੇ ਹੋਏ ਡੀਐਲਐਫ਼ ਸਿਟੀ ਸੈਂਟਰ ਨੇ ਡੀਐਲਐਫ਼ ਸਿਟੀ ਸੈਂਟਰ, ਆਈਟੀ ਪਾਰਕ, ਚੰਡੀਗੜ੍ਹ ਵਿਖੇ ਔਰਤਾਂ ਦੀਆਂ ਉਨ੍ਹਾਂ ਦੇ ਅਪਣੇ-ਅਪਣੇ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਇਕ ਪੁਰਸਕਾਰ ਸਮਾਰੋਹ, ‘ਆਇਰਨ ਲੇਡੀ ਐਵਾਰਡਜ਼-ਸੀਜ਼ਨ 6’ ਦਾ ਆਯੋਜਨ ਕੀਤਾ। ਜਿਸ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਚੰਡੀਗੜ੍ਹ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
photo
ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਅਤੇ ਸੰਪਾਦਕ ਮੈਡਮ ਨਿਮਰਤ ਕੌਰ ਨੇ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੀ ਸੰਪਾਦਕ ਮੈਡਮ ਨਿਮਰਤ ਕੌਰ ਨੇ ਬੋਲਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਉਨ੍ਹਾਂ ਦੀ ਪਤਨੀ ਦਾ ਧੰਨਵਾਦ ਕੀਤਾ ਕਿਉਂਕਿ ਉਸ ਦਿਨ ਰਾਜਪਾਲ ਦੀ ਪਤਨੀ ਦਾ ਜਨਮ ਦਿਨ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਪ੍ਰਵਾਰਕ ਸਮਾਗਮ ਵਿਚੋਂ ਸਾਡੇ ਲਈ ਸਮਾਂ ਕੱਢ ਕੇ ਸਾਨੂੰ ਆਭਾਰੀ ਬਣਾਇਆ ਹੈ।
photo
ਇਸ ਮੌਕੇ ਮਹਿਲਾਵਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਅੱਜ ਇਥੇ ਆਈਆਂ ਮਹਿਲਾਵਾਂ ਨੂੰ ਕੇਵਲ ਸਨਮਾਨਤ ਨਹੀਂ ਕਰ ਰਹੇ ਸਗੋਂ ਸਮਾਜ ਨੂੰ ਇਕ ਸੁਨੇਹਾ ਦੇ ਰਹੇ ਹਾਂ ਕਿ ਔਰਤ ਜਦੋਂ ਫ਼ੈਸਲੇ ਲੈਣ ਵਾਲੀ ਕੁਰਸੀ 'ਤੇ ਬੈਠਦੀ ਹੈ ਤਾਂ ਉਸ ਦੇ ਨਾਲ-ਨਾਲ ਉਹ ਹੁਨਰ ਨੂੰ ਵੀ ਪ੍ਰਗਟ ਕਰਦੀ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਾਤਾ ਜਗਜੀਤ ਕੌਰ ਜਦੋਂ ਤੋਂ ਫ਼ੈਸਲੇ ਲੈਣ ਵਾਲੀ ਕੁਰਸੀ 'ਤੇ ਬੈਠੇ ਹਨ ਉਦੋਂ ਤੋਂ ਵੱਡੇ-ਵੱਡੇ ਧੁਰੰਦਰ ਵੀ ਉਨ੍ਹਾਂ ਸਾਹਮਣੇ ਝੁਕਦੇ ਹਨ।
photo
ਉਨ੍ਹਾਂ ਕਿਹਾ ਕਿ ਅੱਜ ਦੇਸ਼ ਕੋਲ ਨਾਰੀ ਸ਼ਕਤੀ ਹੈ ਕਿਉਂਕਿ ਦੇਸ਼ ਵਿਚ ਔਰਤਾਂ ਦੀ ਆਬਾਦੀ 50% ਹੈ। ਇਹ ਕਿਹਾ ਜਾ ਰਿਹਾ ਹੈ ਕਿ ਚੀਨ ਤੇ ਭਾਰਤ ਵਿਚੋਂ ਔਰਤ ਸ਼ਸ਼ਕਤੀਕਰਨ ਸਬੰਧੀ ਕੌਣ ਅੱਗੇ ਆਵੇਗਾ ਤਾਂ ਸਾਡਾ ਜਵਾਬ ਇਹੀ ਹੈ ਕਿ ਭਾਰਤ ਦੀਆਂ ਔਰਤਾਂ ਵਿਚ ਹੁਨਰ ਤੇ ਕੁਸ਼ਲਤਾ ਦੀ ਘਾਟ ਨਹੀਂ ਹੈ। ਜੇਕਰ ਉਨਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਮਰਦ ਦੇ ਬਰਾਬਰ ਹੀ ਨਹੀਂ ਬਲਕਿ ਉਸ ਤੋਂ ਵਧੀਆਂ ਕੰਮ ਕਰ ਸਕਦੀਆਂ ਹਨ।
photo