Punjab and Haryana high Court : ਨਾਭਾ ਪੁਲਿਸ ਮੁਕਾਬਲੇ ਦੀ ਜਾਂਚ ਦੀ ਮੰਗ 'ਤੇ ਸਰਕਾਰ ਨੂੰ ਨੋਟਿਸ ਜਾਰੀ

By : BALJINDERK

Published : May 2, 2025, 7:10 pm IST
Updated : May 2, 2025, 7:10 pm IST
SHARE ARTICLE
punjab and haryana high court
punjab and haryana high court

ਜਸਪ੍ਰੀਤ ਦੀ ਮਾਂ ਬਲਜੀਤ ਕੌਰ ਨੇ ਦਾਖ਼ਲ ਕੀਤੀ ਹੈ ਪਟੀਸ਼ਨ ਲਈ ਹਾਈਕੋਰਟ ਪਹੁੰਚ ਕੀਤੀ, ਕਰਨਲ ਬਾਠ ਮਾਮਲੇ 'ਚ ਉਲਝੇ ਪੁਲਿਸ ਅਫਸਰਾਂ 'ਤੇ ਨਜਾਇਜ਼ ਮਾਰਨ ਦਾ ਦੋਸ਼

Punjab and Haryana high Court News in Punjabi : ਕਰਨਲ ਬਾਠ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਫਸੇ ਪੁਲਿਸ ਅਫਸਰਾਂ ਵੱਲੋਂ ਨਾਭਾ ਵਿਖੇ ਕਥਿਤ ਝੂਠਾ ਪੁਲਿਸ ਮੁਕਾਬਲਾ ਕਰਨ ਦਾ ਦਾ ਦੋਸ਼ ਲਗਾਉਂਦਿਆਂ ਇਸ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਖਲ ਪਟੀਸ਼ਨ'ਤੇ ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।  ਨਾਭਾ ਨੇੜੇ ਭਾਦਸੋਂ ਰੋੜ ਵੱਲ ਮੁਕਾਬਲੇ'ਚ ਮਾਰੇ ਗਏ 22 ਸਾਲਾ ਜਸਪ੍ਰੀਤ ਸਿੰਘ ਦੀ ਮਾਂ ਬਲਜੀਤ ਕੌਰ ਨੇ ਹਾਈਕੋਰਟ ਪਹੁੰਚ ਕਰਕੇ ਇਸ ਮੁਕਾਬਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਇਸ ਪਟੀਸ਼ਨ'ਤੇ ਅਗਲੇ ਕੁਝ ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ। ਬਲਜੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਜਾਣਕਾਰ ਦਾ ਬੱਚਾ ਭਵਕੀਰਤ ਨੂੰ ਅਗਵਾ ਕਰਨ ਦੀ ਸੂਚਨਾ ਮਿਲਣ 'ਤੇ ਜਸਪ੍ਰੀਤ ਉਸ ਨੂੰ ਲੱਭਣ ਲੱਗ ਪਿਆ ਸੀ ਪਰ ਇਸੇ ਦੌਰਾਨ ਪੁਲਿਸ ਨੇ ਨਾਭਾ ਵਿਖੇ ਇੱਕ ਮਾਮਲਾ ਦਰਜ ਕੀਤਾ ਕਿ ਜਸਪ੍ਰੀਤ ਫਾਰਚੁਨਰ ਗੱਡੀ ਵਿੱਚ ਭਵਕੀਰਤ ਨੂੰ ਅਗਵਾ ਕਰਕੇ ਲਿਜਾ ਰਿਹਾ ਸੀ ਅਤੇ ਇੰਸਪੈਕਟਰਾਂ ਸਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਹੈਰੀ ਬਾਜਵਾ ਨੇ ਗੱਡੀ ਦਾ ਪਿੱਛਾ ਕੀਤਾ ਤੇ ਜਸਪ੍ਰੀਤ  ਪੁਲਿਸ ਵੱਲੋਂ ਰੋਕਣ ਦੇ ਬਾਵਜੂਦ ਭੱਜ ਲਿਆ ਅਤੇ ਪੁਲਿਸ ਨੂੰ ਮੁਕਾਬਲਾ ਕਰਨਾ ਪਿਆ ਤੇ ਜਸਪ੍ਰੀਤ ਦੀ ਇਸ ਦੌਰਾਨ ਮੌਤ ਹੋ ਗਈ।

ਬਲਜੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਪੋਸਟ ਮਾਰਟਮ ਵਿੱਚ ਗੋਲੀਆਂ ਨੇੜਿਓਂ ਮਾਰੀਆਂ ਹੋਈਆਂ ਸਾਹਮਣੇ ਆਈਆਂ ਹਨ ਨਾ ਕਿ ਗੋਲੀਆਂ ਲੱਗਣ ਦੇ ਜਖਮ ਦੂਰੋਂ ਕੀਤੇ ਫਾਇਰ ਨਾਲ ਹੋਏ, ਲਿਹਾਜਾ ਜਿਸ ਤਰ੍ਹਾਂ ਕਰਨਲ ਬਾਠ ਮਾਮਲੇ ਦੀ ਜਾਂਚ ਚੰਡੀਗੜ੍ਹ'ਚ ਤਾਇਨਾਤ ਕੇਂਦਰ ਕਾਡਰ ਦੇ ਆਈਪੀਐਸ ਕੋਲੋਂ ਕਰਵਾਉਣ ਦਾ ੬ੁਕਮ ਦਿੱਤਾ ਗਿਆ ਹੈ, ਉਸੇ ਤਰ੍ਹਾਂ ਜਸਪ੍ਰੀਤ ਦੀ ਮੌਤ ਦੀ ਜਾਂਚ ਵੀ ਸੀਬੀਆਈ ਕੋਲੋਂ ਕਰਵਾਈ ਜਾਵੇ। ਬਲਜੀਤ ਕੌਰ ਨੇ ਜਸਪ੍ਰੀਤ ਦਾ ਝੂਠਾ ਮੁਕਾਬਲਾ ਕਰਨ ਦਾ ਦੋਸ਼ ਲਗਾਇਆ ਹੈ। 

 (For more news apart from  Notice issued to government demanding investigation into Nabha police encounter News in Punjabi, stay tuned to Rozana Spokesman)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement