ਖ਼ਬਰਾਂ |

ਤਾਜ਼ਾ |

Chandigarh News : ਸਰਦੀਆਂ 'ਚ ਬਜ਼ੁਰਗਾਂ ਨੂੰ ਵਧ ਹੁੰਦਾ ਹੈ ਦਿਲ ਦੇ ਦੌਰੇ ਦਾ ਖ਼ਤਰਾ
Published : Jan 3, 2025, 12:57 pm IST
Updated : Jan 3, 2025, 12:57 pm IST
SHARE ARTICLE
Old age people are at increased risk of heart attack in winter Latest News in Punjabi
Old age people are at increased risk of heart attack in winter Latest News in Punjabi

Chandigarh News : ਠੰਢ ਵਿਚ ਸਰੀਰਕ ਗਤੀਵਿਧੀਆਂ ਘੱਟ ਹੋ ਜਾਂਦੀਆਂ ਹਨ, ਜਿਸ ਕਾਰਨ ਵਧਦਾ ਹੈ ਭਾਰ ਤੇ ਬਲੱਡ ਪ੍ਰੈੱਸ਼ਰ : ਡਾ. ਵਰਗੀਆ

Old age people are at increased risk of heart attack in winter Latest News in Punjabi : ਚੰਡੀਗੜ੍ਹ 'ਚ ਡਿੱਗਦੇ ਤਾਪਮਾਨ ਅਤੇ ਧੁੰਦ ਦੀ ਚਾਦਰ ਵਿਚਾਲੇ ਦਿਲ ਦੇ ਦੌਰੇ ਦਾ ਖ਼ਤਰਾ ਵਧ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਖ਼ਾਸ ਤੌਰ 'ਤੇ ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਬੀਮਾਰ ਲੋਕਾਂ ਨੂੰ ਠੰਢ ਦੇ ਮੌਸਮ ਦੌਰਾਨ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਚੰਡੀਗੜ੍ਹ ਪੀਜੀਆਈ ਦੇ ਐਡਵਾਂਸਡ ਕਾਰਡੀਅਕ ਸੈਂਟਰ ਦੇ ਪ੍ਰੋਫ਼ੈਸਰ ਡਾ. ਵਿਜੇ ਵਰਗੀਆ ਨੇ ਦਸਿਆ ਕਿ ਠੰਢ ਕਾਰਨ ਸਰੀਰ ਵਿਚ ਕਈ ਤਬਦੀਲੀਆਂ ਆਉਂਦੀਆਂ ਹਨ, ਜਿਸ ਨਾਲ ਦਿਲ ’ਤੇ ਦਬਾਅ ਵੱਧ ਸਕਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਡਾ. ਵਰਗੀਆ ਅਨੁਸਾਰ ਠੰਢ ਵਿਚ ਸਰੀਰਕ ਗਤੀਵਿਧੀਆਂ ਘੱਟ ਹੋ ਜਾਂਦੀਆਂ ਹਨ, ਜਿਸ ਕਾਰਨ ਭਾਰ ਵਧਦਾ ਹੈ ਅਤੇ ਠੰਢ ਕਾਰਨ ਬਲੱਡ ਪ੍ਰੈੱਸ਼ਰ ਵਧਣਾ, ਧਮਨੀਆਂ ਦਾ ਤੰਗ ਹੋਣਾ ਅਤੇ ਥੱਕੇ ਬਣਨ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ਇਹ ਸਾਰੇ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੇ ਹਨ। ਉਨ੍ਹਾਂ ਦਸਿਆ ਕਿ ਠੰਢ ਵਿਚ ਦਿਲ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰਦਾ ਹੈ।

ਪ੍ਰੋਫੈਸਰ ਡਾ. ਵਿਜੇ ਵਰਗੀਆ ਨੇ ਕਿਹਾ ਕਿ ਦਿਲ ਦੇ ਦੌਰੇ ਤੋਂ ਬਚਣ ਲਈ ਬਜ਼ੁਰਗਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਦਿਨ ਵੇਲੇ ਸੈਰ ਕਰਨ, ਗਰਮ ਕੱਪੜੇ ਪਾਉਣ ਅਤੇ ਬਲੱਡ ਪ੍ਰੈੱਸ਼ਰ ਤੇ ਭਾਰ ਦੀ ਨਿਯਮਤ ਨਿਗਰਾਨੀ ਕਰਨ ਦੀ ਸਲਾਹ ਦਿਤੀ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਤੁਸੀਂ ਅਪਣੀਆਂ ਦਵਾਈਆਂ ਨਿਯਮਿਤ ਤੌਰ 'ਤੇ ਲੈਂਦੇ ਰਹੋ ਤੇ ਡਾਕਟਰ ਦੀ ਸਲਾਹ ਅਨੁਸਾਰ ਖ਼ੂਨ ਦੇ ਟੈਸਟ ਕਰਵਾਉ ਤਾਂ ਜੋ ਕਿਸੇ ਵੀ ਬਦਲਾਅ ਦਾ ਪਤਾ ਲਗਾਇਆ ਜਾ ਸਕੇ।

ਡਾਕਟਰਾਂ ਨੇ ਹਾਰਟ ਅਟੈਕ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਲਈ ਕਿਹਾ ਹੈ। ਇਸ ਦੇ ਮੁੱਖ ਲੱਛਣ ਛਾਤੀ ਵਿਚ ਜਕੜਨ, ਬੇਚੈਨੀ, ਤੇਜ਼ ਸਾਹ ਲੈਣਾ, ਚੱਕਰ ਆਉਣਾ, ਪਸੀਨਾ ਆਉਣਾ ਅਤੇ ਨਬਜ਼ ਦੀ ਕਮਜ਼ੋਰੀ ਹੈ। ਸਮੇਂ ਸਿਰ ਡਾਕਟਰ ਨਾਲ ਸੰਪਰਕ ਕਰ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।

(For more Punjabi news apart from Old age people are at increased risk of heart attack in winter Latest News in Punjabi stay tuned to Rozana Spokesman)

Location: India, Chandigarh

SHARE ARTICLE

ਏਜੰਸੀ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement