Chandigarh News: ਕਿਸਾਨ ਦੀ ਹਤਿਆ ਕਰਨ ਵਾਲੇ ਚੰਡੀਗੜ੍ਹ ਦੇ ਵਿਅਕਤੀ ਨੂੰ ਉਮਰ ਕੈਦ; ਉਧਾਰ ਲਏ 9 ਲੱਖ ਰੁਪਏ ਮੰਗਣ ’ਤੇ ਹੋਈ ਸੀ ਬਹਿਸ
Published : Feb 3, 2024, 1:43 pm IST
Updated : Feb 3, 2024, 1:43 pm IST
SHARE ARTICLE
Chandigarh man gets life term for killing farmer whom he owed 9 Lakh
Chandigarh man gets life term for killing farmer whom he owed 9 Lakh

ਕਾਰ ਡੀਲਰ ਜਸਪ੍ਰੀਤ ਸ਼ਰਮਾ ਨੇ ਪਿੰਡ ਪੜੋਲ ਵਾਸੀ ਜਸਪ੍ਰੀਤ ਸਿੰਘ ਨੂੰ ਮਾਰੀਆਂ ਸੀ ਗੋਲੀਆਂ

Chandigarh News: ਉਧਾਰ ਲਏ 9 ਲੱਖ ਰੁਪਏ ਦੇ ਲੈਣ-ਦੇਣ ਵਿਚ ਅਪਣੇ ਦੋਸਤ ਨੂੰ ਤਿੰਨ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਕਾਰ ਡੀਲਰ ਜਸਪ੍ਰੀਤ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸੈਕਟਰ-19 ਦੇ ਰਹਿਣ ਵਾਲੇ ਜਸਪ੍ਰੀਤ ਸ਼ਰਮਾ ਉਰਫ਼ ਮੌਂਟੀ (29) ਨੂੰ 40 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ।

ਵਧੀਕ ਸੈਸ਼ਨ ਜੱਜ ਜੈਬੀਰ ਸਿੰਘ ਦੀ ਅਦਾਲਤ ਨੇ ਵੀਰਵਾਰ ਨੂੰ ਮੌਂਟੀ ਨੂੰ ਦੋਸ਼ੀ ਕਰਾਰ ਦਿਤਾ ਸੀ ਅਤੇ ਸਜ਼ਾ 'ਤੇ ਫੈਸਲਾ ਸ਼ੁਕਰਵਾਰ ਲਈ ਸੁਰੱਖਿਅਤ ਰੱਖ ਲਿਆ ਸੀ। ਦੋਸ਼ੀ ਜਸਪ੍ਰੀਤ ਸ਼ਰਮਾ ਦਾ ਇੰਡਸਟਰੀਅਲ ਏਰੀਆ ਫੇਜ਼-1 ਵਿਚ ਪੁਰਾਣੀਆਂ ਗੱਡੀਆਂ ਦਾ ਕਾਰੋਬਾਰ ਸੀ। ਉਸ ਨੇ ਪੈਸਿਆਂ ਦੇ ਲੈਣ-ਦੇਣ ਦੌਰਾਨ ਸਨਅਤੀ ਖੇਤਰ ਦੇ ਰੇਲਵੇ ਸਟੇਸ਼ਨ ਲਾਈਟ ਪੁਆਇੰਟ ਨੇੜੇ ਤਿੰਨ ਗੋਲੀਆਂ ਚਲਾ ਕੇ ਮੁਹਾਲੀ ਦੇ ਮੁੱਲਾਂਪੁਰ ਦੇ ਪਿੰਡ ਪਰੋਲ ਵਾਸੀ ਜਸਪ੍ਰੀਤ ਸਿੰਘ ਉਰਫ਼ ਜੱਸਾ (31) ਦਾ ਕਤਲ ਕਰ ਦਿਤਾ ਸੀ।

ਸਾਲ 2021 'ਚ ਇੰਡਸਟਰੀਅਲ ਏਰੀਆ ਥਾਣਾ ਪੁਲਿਸ ਨੇ ਦੋਸ਼ੀ ਜਸਪ੍ਰੀਤ ਖਿਲਾਫ ਆਈਪੀਸੀ ਦੀ ਧਾਰਾ 302 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਦੋਸ਼ੀ ਨੂੰ ਸਜ਼ਾ ਸੁਣਾਉਣ ਦੌਰਾਨ ਸਰਕਾਰੀ ਵਕੀਲ ਹੁਕਮ ਸਿੰਘ ਨੇ ਅਦਾਲਤ ਨੂੰ ਦਸਿਆ ਕਿ ਦੋਸ਼ੀ ਨੇ ਜਸਪ੍ਰੀਤ ਸ਼ਰਮਾ ਉਰਫ ਜੱਸਾ ਦਾ ਜਾਣਬੁੱਝ ਕੇ ਕਤਲ ਕੀਤਾ ਹੈ। ਇਸ ਲਈ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਮ੍ਰਿਤਕ ਜੱਸਾ ਦੇ ਦੋਸਤ ਜਗਦੀਪ ਸਿੰਘ ਨੇ ਦਸਿਆ ਕਿ ਦੋਸ਼ੀ ਮੌਂਟੀ ਨੇ ਜੱਸਾ ਤੋਂ 9 ਲੱਖ ਰੁਪਏ ਉਧਾਰ ਲਏ ਸਨ। ਦੋਵੇਂ ਇਕ ਦੂਜੇ ਦੇ ਦੋਸਤ ਸਨ। ਮੌਂਟੀ ਨੇ ਇਹ ਪੈਸਾ ਅਪਣੇ ਕਾਰ ਕਾਰੋਬਾਰ ਵਿਚ ਲਗਾਇਆ ਸੀ। 13 ਨਵੰਬਰ 2021 ਨੂੰ ਜੱਸਾ ਮੌਂਟੀ ਤੋਂ ਨੌਂ ਲੱਖ ਰੁਪਏ ਵਾਪਸ ਲੈਣ ਸੈਕਟਰ-28 ਆਇਆ ਸੀ। ਜੱਸਾ ਸ਼ਿਕਾਇਤਕਰਤਾ ਜਗਦੀਪ ਸਿੰਘ ਨੂੰ ਅਪਣੇ ਨਾਲ ਲੈ ਕੇ ਆਇਆ ਸੀ। ਸ਼ਾਮ ਚਾਰ ਵਜੇ ਮੌਂਟੀ ਨੇ ਜੱਸਾ ਨੂੰ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਅਪਣੇ ਦਫ਼ਤਰ ਬੁਲਾਇਆ। ਜਗਦੀਪ ਅਤੇ ਜੱਸਾ ਮੌਂਟੀ ਦੇ ਦਫ਼ਤਰ ਜਾਂਦੇ ਹਨ। ਉਥੇ ਪਹੁੰਚਣ ’ਤੇ ਮੌਂਟੀ ਨੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਵੱਲ ਆਉਣ ਲਈ ਕਿਹਾ।

ਜੱਸਾ ਮੌਂਟੀ ਦੀ ਕਾਰ ਵਿਚ ਸਵਾਰ ਸੀ ਅਤੇ ਜਗਦੀਪ ਉਨ੍ਹਾਂ ਦੇ ਪਿੱਛੇ ਦੂਜੀ ਕਾਰ ਵਿਚ ਆ ਰਿਹਾ ਸੀ। ਮੌਂਟੀ ਨੇ ਅਪਣੀ ਕਾਰ ਰੇਲਵੇ ਸਟੇਸ਼ਨ ਦੇ ਲਾਈਟ ਪੁਆਇੰਟ ਨੇੜੇ ਰੋਕ ਕੇ ਜੱਸੇ ਨੂੰ ਕਾਰ ਵਿਚੋਂ ਬਾਹਰ ਬੁਲਾਇਆ ਅਤੇ ਦੋਵਾਂ ਵਿਚ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਮੌਂਟੀ ਨੇ ਜੱਸਾ 'ਤੇ ਗੋਲੀਆਂ ਚਲਾ ਦਿਤੀਆਂ। ਜਗਦੀਪ ਜ਼ਖ਼ਮੀ ਜੱਸਾ ਨੂੰ ਮਨੀਮਾਜਰਾ ਦੇ ਸਿਵਲ ਹਸਪਤਾਲ ਲੈ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਮੁਹਾਲੀ ਦੇ ਮੁੱਲਾਂਪੁਰ ਦੇ ਪਿੰਡ ਪੜੋਲ ਨਾਲ ਸਬੰਧਤ ਕਿਸਾਨ, ਜੱਸ ਅਪਣੇ ਪਿਛੇ ਪਤਨੀ ਅਤੇ ਇਕ ਧੀ ਛੱਡ ਗਿਆ ਹੈ।

(For more Punjabi news apart from Chandigarh man gets life term for killing farmer whom he owed 9 Lakh, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement