Punjab News: 286 ਕੋਚ ਤੇ ਸੁਪਰਵਾਈਜ਼ਰ ਭਰਤੀ ਲਈ ਅਰਜ਼ੀ ਦੀ ਤਰੀਕ ਵਧਾਈ, ਹਰ ਸਾਲ ਕੀਤੀ ਜਾਵੇਗੀ ਕਾਰਗੁਜ਼ਾਰੀ ਦੀ ਜਾਂਚ
Published : Mar 3, 2024, 8:34 am IST
Updated : Mar 3, 2024, 8:34 am IST
SHARE ARTICLE
File Photo
File Photo

ਹੁਣ 10 ਮਾਰਚ ਤੱਕ ਕਰ ਸਕੋਗੇ ਅਪਲਾਈ 

Punjab News: ਚੰਡੀਗੜ੍ਹ -  ਪੰਜਾਬ ਸਰਕਾਰ ਵੱਲੋਂ ਖੇਡ ਨਰਸਰੀ ਲਈ ਕੋਚ ਅਤੇ ਸੁਪਰਵਾਈਜ਼ਰ ਦੀਆਂ 286 ਅਸਾਮੀਆਂ ਲਈ ਕਰਵਾਈ ਜਾ ਰਹੀ ਭਰਤੀ ਪ੍ਰਕਿਰਿਆ ਵਿਚ ਉਮੀਦਵਾਰ ਕਿਸੇ ਕਾਰਨ ਅਪਲਾਈ ਨਹੀਂ ਕਰ ਸਕੇ ਹਨ ਪਰ ਹੁਣ ਉਹ ਵੀ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈ ਸਕਣਗੇ। ਸਰਕਾਰ ਨੇ ਅਰਜ਼ੀ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਹੁਣ ਲੋਕ 10 ਮਾਰਚ ਤੱਕ ਅਪਲਾਈ ਕਰ ਸਕਣਗੇ।

ਇਹ ਭਰਤੀ ਪ੍ਰਕਿਰਿਆ ਪਾਸਕੋ ਰਾਹੀਂ ਆਊਟਸੋਰਸਿੰਗ ਕੀਤੀ ਜਾ ਰਹੀ ਹੈ। ਇਸ ਵਿਚ ਸੇਵਾ ਦੀ ਮਿਆਦ 3 ਸਾਲ ਜਾਂ ਇਸ ਤੋਂ ਵੱਧ ਹੋਵੇਗੀ। ਹਾਲਾਂਕਿ, ਹਰ ਸਾਲ ਬਾਅਦ ਪ੍ਰਦਰਸ਼ਨ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਨੂੰ ਇਸੇ ਆਧਾਰ 'ਤੇ ਅੱਗੇ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਬਿਨੈ ਪੱਤਰ ਵੀ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। 

ਇਸ ਭਰਤੀ ਪ੍ਰਕਿਰਿਆ ਵਿਚ ਜਿਹੜੇ ਕੋਚ ਰੱਖੇ ਜਾਣਗੇ, ਉਨ੍ਹਾਂ ਨੂੰ ਪੰਜਾਬ ਵਿਚ ਕੰਮ ਕਰਨਾ ਪਵੇਗਾ। ਅਜਿਹੀ ਸਥਿਤੀ ਵਿਚ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਭਰਤੀ ਪ੍ਰਕਿਰਿਆ ਵਿਚ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਅਜਿਹੇ 'ਚ ਭਰਤੀ ਪ੍ਰਕਿਰਿਆ 'ਚ ਇਹ ਸ਼ਰਤ ਰੱਖੀ ਗਈ ਹੈ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਵਿਅਕਤੀ ਦਾ 10ਵੀਂ ਜਮਾਤ 'ਚ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ। 

ਕੋਚ ਦੇ ਅਹੁਦੇ ਲਈ ਉਮਰ ਸੀਮਾ 18 ਤੋਂ 40 ਸਾਲ ਅਤੇ ਸੁਪਰਵਾਈਜ਼ਰ ਲਈ 18 ਤੋਂ 45 ਸਾਲ ਹੋਵੇਗੀ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਮਹੀਨੇ ਦੇ ਅੰਦਰ-ਅੰਦਰ ਇਸ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਨਵੇਂ ਸੈਸ਼ਨ ਤੋਂ ਖੇਡ ਨਰਸਰੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਜੋ ਖਿਡਾਰੀਆਂ ਨੂੰ ਘਰ ਦੇ ਨੇੜੇ ਹੀ ਚੰਗੀ ਕੋਚਿੰਗ ਮਿਲ ਸਕੇ। ਨਾਲ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 

ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਭਰਤੀ ਪ੍ਰਕਿਰਿਆ ਵਿਚ ਉਡੀਕ ਸੂਚੀ ਬਣਾਈ ਜਾਵੇਗੀ। ਇਸ ਵਿਚ ਦਸ ਫ਼ੀਸਦੀ ਲੋਕ ਰੱਖੇ ਜਾਣਗੇ। ਇਹ ਉਡੀਕ ਸੂਚੀ 6 ਮਹੀਨਿਆਂ ਲਈ ਵੈਧ ਰਹੇਗੀ। ਜੇਕਰ ਕੋਈ ਵਿਅਕਤੀ ਨੌਕਰੀ ਜੁਆਇਨ ਨਹੀਂ ਕਰਦਾ ਜਾਂ ਚੁਣੇ ਜਾਣ ਤੋਂ ਬਾਅਦ ਨੌਕਰੀ ਛੱਡ ਦਿੰਦਾ ਹੈ ਤਾਂ ਬਾਕੀਆਂ ਨੂੰ ਮੌਕਾ ਦਿੱਤਾ ਜਾਵੇਗਾ। ਖੇਡ ਸੁਪਰਵਾਈਜ਼ਰ ਨੂੰ 50 ਹਜ਼ਾਰ ਰੁਪਏ ਅਤੇ ਖੇਡ ਕੋਚ ਨੂੰ 25 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇਗੀ। 

ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿਚ ਪੰਜਾਬ ਨੂੰ ਅੱਗੇ ਲਿਜਾਣ ਲਈ ਗੰਭੀਰ ਹੈ। ਇਸ ਦੇ ਲਈ ਸਰਕਾਰ ਨੇ ਆਪਣੀ ਨਵੀਂ ਖੇਡ ਨੀਤੀ ਬਣਾਈ ਹੈ। ਇਸ ਦੇ ਨਾਲ ਹੀ ਹੁਣ ਸਪੋਰਟਸ ਨਰਸਰੀ ਖੋਲ੍ਹਣ ਵੱਲ ਪਹਿਲਾ ਕਦਮ ਪੁੱਟਿਆ ਗਿਆ ਹੈ। ਸੂਬੇ ਭਰ ਵਿਚ 1000 ਖੇਡ ਨਰਸਰੀਆਂ ਖੋਲ੍ਹੀਆਂ ਜਾਣੀਆਂ ਹਨ। ਪਹਿਲੇ ਪੜਾਅ ਵਿਚ 250 ਖੇਡ ਨਰਸਰੀਆਂ ਖੋਲ੍ਹੀਆਂ ਜਾਣਗੀਆਂ।

ਇਨ੍ਹਾਂ ਵਿਚੋਂ 45 ਪੇਂਡੂ ਅਤੇ 205 ਸ਼ਹਿਰੀ ਖੇਤਰਾਂ ਵਿੱਚ ਹੋਣਗੇ। ਸਪੋਰਟਸ ਨਰਸਰੀ 'ਤੇ 60 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿਚ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। 

 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement