
Chandigarh News : ਚੰਗੀ ਨੌਕਰੀ ਦੇ ਬਹਾਨੇ ਭਾਰਤੀਆਂ ਨੂੰ ਭੇਜਿਆ ਜਾ ਰਿਹਾ ਸੀ ਮਿਆਂਮਾਰ, CBI ਨੇ ਮੁਲਜ਼ਮ ਰੀਆ ਸੋਨਕਰ ਦੇ ਘਰ 'ਤੇ ਮਾਰਿਆ ਛਾਪਾ
Chandigarh News : ਸੀਬੀਆਈ ਨੇ ਮਨੁੱਖੀ ਤਸਕਰੀ ਦਾ ਵੱਡਾ ਮਾਮਲਾ ਫੜਿਆ ਹੈ। ਚੰਡੀਗੜ੍ਹ ਦੀ ਰਹਿਣ ਵਾਲੀ ਇੱਕ ਔਰਤ ਆਪਣੇ ਸਾਥੀ ਨਾਲ ਮਿਲ ਕੇ ਮਨੁੱਖੀ ਤਸਕਰੀ ਦਾ ਨੈੱਟਵਰਕ ਚਲਾ ਰਹੀ ਸੀ। ਉਹ ਵਿਦੇਸ਼ਾਂ ਵਿੱਚ ਚੰਗੀਆਂ ਨੌਕਰੀਆਂ ਦੇ ਵਾਅਦੇ ਨਾਲ ਭਾਰਤੀਆਂ ਨੂੰ ਮਿਆਂਮਾਰ, ਲਾਓਸ ਅਤੇ ਕੰਬੋਡੀਆ ਵਰਗੇ ਦੇਸ਼ਾਂ ਵਿਚ ਭੇਜ ਰਹੀ ਸੀ। ਜਿੱਥੇ ਉਨ੍ਹਾਂ ਨੂੰ ਜ਼ਬਰਦਸਤੀ ਸਾਈਬਰ ਕਰਾਈਮ ਵਿੱਚ ਧੱਕਿਆ ਜਾ ਰਿਹਾ ਸੀ। ਉਨ੍ਹਾਂ ਨੂੰ ਸਾਈਬਰ ਅਪਰਾਧ ਕਰਨ ਵਾਲੀਆਂ ਚੀਨੀ ਕੰਪਨੀਆਂ ਵਿੱਚ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ। ਇਨਕਾਰ ਕਰਨ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਜਾਂਦੇ ਸੀ। ਸੀਬੀਆਈ ਨੇ ਦਿੱਲੀ ਨੇ ਸੈਕਟਰ-32 ਦੀ ਰਹਿਣ ਵਾਲੀ ਰੀਆ ਸੋਨਕਰ ਅਤੇ ਉਸ ਦੇ ਸਾਥੀ ਅਜੈ ਖ਼ਿਲਾਫ਼ ਆਈਪੀਸੀ ਦੀ ਧਾਰਾ 370 (3) ਅਤੇ 120ਬੀ ਤਹਿਤ ਕੇਸ ਦਰਜ ਕੀਤਾ ਹੈ। ਐਤਵਾਰ ਦੇਰ ਰਾਤ ਦਿੱਲੀ ਅਤੇ ਚੰਡੀਗੜ੍ਹ ਸੀਬੀਆਈ ਦੀਆਂ ਟੀਮਾਂ ਨੇ ਸੈਕਟਰ-32 ਸਥਿਤ ਰੀਆ ਦੇ ਘਰ ਛਾਪਾ ਮਾਰਿਆ। ਹਾਲਾਂਕਿ ਇਸ ਮਾਮਲੇ ‘ਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਖ਼ਬਰ ਨਹੀਂ ਹੈ।
ਰੀਆ ਸੋਨਕਰ ਦੇ ਘਰ 'ਤੇ ਸੀਬੀਆਈ ਦਾ ਛਾਪਾ, ਚੰਗੀ ਨੌਕਰੀ ਦੇ ਬਹਾਨੇ ਭਾਰਤੀਆਂ ਨੂੰ ਭੇਜਿਆ ਜਾ ਰਿਹਾ ਸੀ ਮਿਆਂਮਾਰ
ਸੀਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦਰਜਨਾਂ ਭਾਰਤੀ ਅਜੇ ਵੀ ਮਿਆਂਮਾਰ ਵਿੱਚ ਫਸੇ ਹੋਏ ਹਨ। ਇਹ ਲੋਕ ਦੱਖਣ-ਪੂਰਬੀ ਮਿਆਂਮਾਰ ਦੇ ਕਾਇਨ ਰਾਜ ਦੇ ਮਿਆਵਾਡੀ ਸ਼ਹਿਰ ਵਿੱਚ ਹਨ। ਜਿੱਥੇ ਉਨ੍ਹਾਂ ਨੂੰ ਚੀਨੀ ਕੰਪਨੀਆਂ ਵਿੱਚ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਕੰਮ ਕਰਵਾਇਆ ਜਾ ਰਿਹਾ ਹੈ। ਸੀਬੀਆਈ ਨੂੰ ਸੂਚਨਾ ਮਿਲੀ ਹੈ ਕਿ ਰੀਆ ਸੋਨਕਰ 20 ਹੋਰ ਭਾਰਤੀਆਂ ਨੂੰ ਮਿਆਂਮਾਰ ਭੇਜਣ ਦੀ ਤਿਆਰੀ ਕਰ ਰਹੀ ਸੀ। ਸੀਬੀਆਈ ਉਨ੍ਹਾਂ ਲੋਕਾਂ ਨੂੰ ਵੀ ਟਰੇਸ ਕਰ ਰਹੀ ਹੈ।
ਤਿੰਨ ਨੌਜਵਾਨਾਂ ਨੇ ਭਾਰਤ ਆ ਕੇ ਦਿੱਤੀ ਪੂਰੇ ਰੈਕੇਟ ਦੀ ਜਾਣਕਾਰੀ
ਰਿਆ ਨੇ ਅਭਿਸ਼ੇਕ ਨੇਗੀ ਤੇ ਆਸ਼ੀਸ਼ ਤਿਆਗੀ ਨੂੰ ਵੀ ਮਿਆਂਮਾਰ ਭੇਜਿਆ ਸੀ ਪਰ ਉਹ ਕਿਸੇ ਤਰ੍ਹਾਂ ਉਥੋਂ ਫ਼ਰਾਰ ਹੋ ਗਏ। ਅਭਿਸ਼ੇਕ ਤੇ ਆਸ਼ੀਸ਼ ਨੇ ਦੱਸਿਆ ਕਿ ਉਹ ਮੋਹਾਲੀ ‘ਚ ਟਾਸਕਸ ਨਾਂ ਦੀ ਕੰਪਨੀ 'ਚ ਕੰਮ ਕਰਦੇ ਸਨ। ਉੱਥੇ ਰੀਆ ਵੀ ਕੰਮ ਕਰਦੀ ਸੀ। ਦੋਵਾਂ ਨੇ ਨੌਕਰੀ ਛੱਡ ਦਿੱਤੀ ਪਰ ਫਰਵਰੀ 2024 ਵਿੱਚ ਉਨ੍ਹਾਂ ਨੇ ਰੀਆ ਨੂੰ ਕਿਤੇ ਨੌਕਰੀ ਦਿਵਾਉਣ ਲਈ ਸੰਪਰਕ ਕੀਤਾ। ਰੀਆ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਥਾਈਲੈਂਡ ਵਿੱਚ ਚੀਨੀ ਕੰਪਨੀ ਵਿੱਚ ਨੌਕਰੀ ਦਿਵਾਏਗੀ ਜਿੱਥੇ ਉਸ ਨੂੰ ਇੱਕ ਹਜ਼ਾਰ ਅਮਰੀਕੀ ਡਾਲਰ ਦੀ ਤਨਖਾਹ ਮਿਲੇਗੀ। ਅਭਿਸ਼ੇਕ ਨੇਗੀ ਨੇ ਆਪਣੇ ਰਿਸ਼ਤੇਦਾਰ ਗੌਰਵ ਬਿਸ਼ਟ ਨੂੰ ਵੀ ਥਾਈਲੈਂਡ ਜਾਣ ਲਈ ਮਨਾ ਲਿਆ। ਰੀਆ ਨੇ ਆਪਣਾ 70 ਦਿਨਾਂ ਦਾ ਵੀਜ਼ਾ ਲਗਵਾ ਲਿਆ ਅਤੇ ਟਿਕਟ ਦਾ ਵੀ ਇੰਤਜ਼ਾਮ ਕਰ ਲਿਆ।
(For more news apart from Chandigarh woman accused of running human trafficking racket News in Punjabi, stay tuned to Rozana Spokesman)